ਪੱਟੀ, 30 ਦਸੰਬਰ (ਰਣਜੀਤ ਸਿੰਘ ਮਾਹਲਾ)- ਪੱਟੀ ਵਿਧਾਨ ਸਭਾ ਅੰਦਰ ਇਸ ਵਾਰੀ ਤਬਦੀਲੀ ਦੇ ਹੱਕ ਵਿੱਚ ਜਬਰਸਤ ਹਨੈਰੀ ਚੱਲ ਰਹੀ ਹੈ। ਜਿੱਥੇ ਕਈ ਲੋਕ ਚੌਣ ਜਾਬਤੇ ਦੀ ਉਡੀਕ ਕਰ ਰਹੇ ਹਨ ਉੱਥੇ ਹੀ ਪਰੋੜ ਆਗੂ ਅਕਾਲੀ ਮੰਤਰੀ ਦੀਆ ਨੀਤੀਆਂ ਤੋ ਤੰਗ ਆ ਕੇ ਧੜਾਂ ਧੜਾਂ ਕਾਂਗਰਸ਼ ਵਿੱਚ ਸਮਲ ਹੋ ਰਹੇ ਹਨ। ਇਸੇ ਕੜੀ ਤਹਿਤ ਪੱਟੀ ਹਲਕੇ ਦੇ ਪਿੰਡ ਦਰਗਾਪੁਰ ਤੋ ਕੱਟੜ ਅਕਾਲੀ ਅਤੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਨੇ ਆਪਣੇ ਘਰ ਵਿੱਚ ਸਮੂਲੀਅਤ ਕਰ ਲਈ ਉਹਨਾ ਨਾਲ ਕਾਂਗਰਸ ਵਿੱਚ ਸਾਮਲ ਹੋਏ ਹੋਰ ਪ੍ਰਮੁਖ ਸਾਥੀਆ ਵਿੱਚ ਮਿਲਖਾ ਸਿੰਘ ਲਖਬੀਰ ਸਿੰਘ, ਨਿਰਵੈਲ ਸਿੰਘ, ਦਿਲਬਰ ਸਿੰਘ, ਲਖਵਿੰਦਰ ਸਿੰਘ, ਹਰਜੀਤ ਸਿੰਘ, ਚਰਨਜੀਤ ਸਿੰਘ, ਜੈਮਲ ਸਿੰਘ, ਵਰਿੰਦਰ ਸਿੰਘ, ਖਜਾਨ ਸਿੰਘ, ਮਨਜੀਤ ਸਿੰਘ, ਗੁਰਲਾਲਾ ਸਿੰਘ, ਦਲਜੀਤ ਸਿੰਘ ਅਤੇ ਗੁਰਵਿੰਦਰ ਸਿੰਘ ਦੇ ਨਾਅ ਵਰਨਯੋਗ ਹਨ। ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਗਿੱਲ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਵਾਲਿਆ ਦਾ ਸਵਾਦਤ ਕਰਦਿਆ ਕਿਹਾ ਕਿ ਬਾਦਲਾ ਨੇ ਜਿੱਥੇ ਪੰਜਾਬ ਦਾ ਸੱਤਿਆਨਾਸ ਕਰਕੇ ਰੱਖ ਦਿੱਤਾ ਹੈ ਉੱਥੇ ਅਕਾਲੀਦਲ ਦੀਆਂ ਜੜ੍ਹਾਂ ਵੀ ਖੋਖਲੀਆਂ ਕਰ ਦਿੱਤੀਆਂ ਹਨ ਉਹਨਾ ਕਿਹਾ ਕਿ ਕੋਈ ਸਮਝੇ ਜਾ ਨਾ ਸਮਝੇ ਪੰਜਾਬ ਵਿੱਚ ਕਾਂਗਰਸ ਅਤੇ ਕੈਪਟਨ ਅਰਮਿੰਦਰ ਦੇ ਹੱਕ ਵਿੱਚ ਹਨੈਰੀ ਹੈ।
ਉਹਨਾ ਕਿਹਾ ਕਿ ਕੰਪਨੀ ਤੋ ਪੈਸਾ ਲੈ ਕੇ ਚੂਸਲੇਵੜ ਵਿੱਚ ਗਦਾਮ ਬਨਾਏ , ਜਿੱਥੇ 100 ਬੰਦੇ ਨੂੰ ਇੱਕ ਇੱਕ ਕਿੱਲੇ ਦੇ ਗੁਦਾਮ ਬਣਾਉਣ ਦਾ ਮੌਕਾ ਮਿਲ ਸਕਦਾ ਸੀ ਮੰਤਰ ਿਨੇ ਸਾਰੀ ਕਮਾਈ ਸੋਮਾ ਕੰਪਨੀ ਨੂੰ ਕਰਾ ਦਿੱਤੀ ਤੇ ਹੁਣ ਸੈਰੋ ਵਾਲੀ ਖੰਡ ਮਿੱਲ ਦਾ ਭੋਗ ਪਾ ਕੇ ਹਵਾ ਵਿੱਚ ਫੂਡ ਪਾਰਕ ਬਣਾਉਣ ਦੀਆਂ ਗੱਲਾ ਕਰਕੇ ਲੋਕਾ ਨੂੰ ਬੁੱਧੂ ਬਣਾ ਰਿਹਾ ਹੈ। ਗਿੱਲ ਨੇ ਇਲਾਨ ਕੀਤਾ ਕਿ ਕਾਂਗਰਸ ਦੀ ਸਰਕਾਰ ਆਉਣ ਤੇ ਸ਼ੇਰੋ ਵਾਲੀ ਖੰਡ ਮਿੱਲ ਦੁਬਾਰਾ ਚਾਲੂ ਕੀਤੀ ਜਾਵੇਗੀ ਤਾਂ ਕਿ ਇਲਾਕੇ ਦੇ ਕਿਸਾਨ ਝੋਨਾ ਕਣਕ ਦੇ ਨਾਲ ਨਾਲ ਕਮਾਦ ਲਗਾ ਕਿ ਆਪਣੀ ਆਮਦਨ ਵਧਾ ਸਕਣ। ਉਹਨਾ ਕਿਹਾ ਕਿ ਹਲਕਾ ਮੰਤਰੀ ਕੈਰੋ ਲੋਕਾ ਦੀ ਮੁਸ਼ਕਲਾ ਤੋ ਅਨਜਾਣ ਹੈ ਇਸ ਵਾਰ ਇਸ ਦੀ ਪੱਕੀ ਛੁੱਟੀ ਕਰਕੇ ਹਲਕੇ ਤੋ ਬਾਹਰ ਕੱਢ ਦੇਣਾ ਹੈ॥ ਅਸੀ ਹਲਕੇ ਦੀ ਹਰ ਲੋੜ ਮੁਤਾਬਕ ਉੱਥੇ ਵਿਕਾਸ ਕਰਾਵਾਗੇ ਹਲਕੇ ਦੀ ਕਮਾਡ ਹਲਕੇ ਦੇ ਲੋਕਾ ਹੱਥ ਦੇਵਾਗਾ। ਉਹਨਾ ਕਿਹਾ ਕਿ ਜਿੰਨ੍ਹਾਂ ਦੀਆ ਹਲਕੇ ਵਿੱਚ ਵੋਟਾ ਵੀ ਪਰ ਮੰਤਰੀ ਦੀਆ ਮੇਹਰਬਾਨੀਆਂ ਨਾਲ ਹਲਕੇ ਵਿੱਚ ਰੱਬ ਬਣੇ ਬੈਠੇ ਹਨ । ਉਹਨਾ ਨੂੰ ਜੜੋ ਉਖਾੜ ਕੇ ਬਾਹਰ ਸੁੱਟਾਗੇ। ਉਹਨਾ ਕਿਹਾ ਕਿ ਲੋਕ ਸਭ ਕੁੱਝ ਬਰਦਾਸਤ ਕਰ ਸਕਦੇ ਹਨ ਪਰ ਗੈਰਾ ਦੀ ਧੋਸ ਬਰਦਾਸਤ ਨਹੀ ਕਰ ਸਕਦੇ। ਉਹਨਾ ਕਿਹਾ ਕਿ ਸੈਰੋ ਦੀ ਖਮਡ ਮਿੱਲ ਇੱਕ ਵਾਰ ਫੇਰ ਇਲਾਕੇ ਦੀ ਖੁਸ਼ਹਾਲੀ ਦਾ ਸਬੱਬ ਬਣੇਗੀ ਜਿੱਥੇ ਇਲਾਕੇ ਦੇ ਨੌਜਵਾਨ ਨੌਕਰੀਆਂ ਵੀ ਕਰਨਗੇ ਅਤੇ ਕਮਾਦ ਬੀਜ ਕੇ ਕਮਾਈ ਕਰਨਗੇ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media