ਅੰਮ੍ਰਿਤਸਰ, 30 ਦਸੰਬਰ (ਜਗਦੀਪ ਸਿੰਘ ਸੱਗੂ)- ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਗੁਰਦੁਆਰਾ ਸਾਹਿਬ ਵਿਖੇ ਮੱਸਿਆ ਦੇ ਮੌਕੇ ਤੇ ਦੀਵਾਨ ਸਜਾਏ ਗਏ।ਇਹ ਦੀਵਾਨ ਸਾਹਿਬਜਾਦਿਆਂ ਦੇ ਸ਼ਹੀਦੀ ਸਪਤਾਹ ਨੂੰ ਸਮਰਪਿਤ ਸੀ। ਡਾਇਰੈਕਟਰ ਐਜੂਕੇਸ਼ਨ ਅਤੇ ਪਿ੍ਰੰਸੀਪਲ ਜੀ. ਟੀ. ਰੋਡ ਸਕੂਲ ਡਾ: ਧਰਮਵੀਰ ਸਿੰਘ ਨੇ ਸੰਗਤਾਂ ਨੂੰ ਜੀ ਆਇਆਂ ਆਖਿਆ।ਬੀਬੀ ਪ੍ਰਭਜੋਤ ਕੌਰ ਦੇ ਰਾਗੀ ਜਥੇ ਨੇ ਕੀਰਤਨ ਦੀ ਛਹਿਬਰ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਉਪਰੰਤ ਭਾਈ ਜਗਜੀਤ ਸਿੰਘ ਦੇ ਰਾਗੀ ਜਥੇ ਨੇ ਵੀ ਕੀਰਤਨ ਰਾਹੀ ਹਾਜ਼ਰੀ ਲਗਵਾਈ। ਬੀਬੀ ਜਗਦੀਸ਼ ਕੌਰ ਦੇ ਰਾਗੀ ਜਥੇ ਨੇ ਵੀ ਗੁਰੂ ਜਸ ਗਾਇਨ ਕੀਤਾ। ਸਮਾਗਮ ਦੌਰਾਨ ਬੀਬੀ ਜਗਦੀਸ਼ ਕੌਰ ਨੂੰ ਡਾਇਰੈਕਟਰ ਐਜੂਕੇਸ਼ਨ ਡਾ: ਧਰਮਵੀਰ ਸਿੰਘ, ਗੁਰਦੁਆਰਾ ਇੰਚਾਰਜ ਤਜਿੰਦਰ ਸਿੰਘ ਅਤੇ ਮੈਂਬਰ ਇੰਚਾਰਜ ਡਾ: ਅਮਰਪਾਲੀ ਕੌਰ ਵੱਲੋਂ ਵਿਸ਼ੇਸ਼ ਰੂਪ ਵਿੱਚ ਸਨਮਾਨਿਤ ਕੀਤਾ ਗਿਆ। ਬੀਬੀ ਜਗਦੀਸ਼ ਕੌਰ ਸੰਤ ਬਾਬਾ ਦਰਸ਼ਨ ਸਿੰਘ ਜੀ ਗੁਮਟਾਲੇ ਵਾਲਿਆਂ ਦੀ ਸਪੁੱਤਰੀ ਹਨ ਅਤੇ ਇੰਨ੍ਹਾਂ ਨੂੰ ਕੀਰਤਨ ਵਿੱਚ ਕਾਫੀ ਮੁਹਾਰਤ ਹਾਸਲ ਹੈ। ਡਾਇਰੈਕਟਰ ਐਜੂਕੇਸ਼ਨ ਡਾ: ਧਰਮਵੀਰ ਸਿੰਘ ਨੇ ਸਮੂਹ ਹਾਜ਼ਰ ਸੰਗਤਾਂ ਦਾ ਧੰਨਵਾਦ ਕੀਤਾ। ਸਮਾਗਮ ਵਿੱਚ ਬਾਬਾ ਬਲਦੇਵ ਸਿੰਘ, ਸ੍ਰ. ਖੁਸ਼ਵੰਤ ਸਿੰਘ, ਇੰਜੀਨੀਅਰ ਜੈਦੀਪ ਸਿੰਘ, ਇੰਜੀ: ਗੁਰਨੂਰ ਕੌਰ, ਅੰਮ੍ਰਿਤਸਰ ਸ਼ਹਿਰ ਦੇ ਸੈਂਟਰਲ ਖਾਲਸਾ ਯਤੀਮਖਾਨਾ ਅਤੇ ਛੇਹਰਟਾ ਸਾਹਿਬ ਤੋਂ ਸੰਗਤ ਬਸਾਂ ਰਾਹੀਂ ਵਿਸ਼ੇਸ਼ ਤੌਰ ਤੇ ਪਹੁੰਚੀ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media