Tuesday, September 29, 2026

ਸੁਖਚੈਨ ਸਿੰਘ ਸੁਪਰਵਾਈਜ਼ਰ ਨੂੰ ਸੇਵਾਮੁਕਤੀ ’ਤੇ ਨਿੱਘੀ ਵਿਦਾਇਗੀ

ppn3112201612
ਅੰਮ੍ਰਿਤਸਰ, 31 ਦਸੰਬਰ (ਗੁਰਪ੍ਰੀਤ ਸਿੰਘ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਸੁਖਚੈਨ ਸਿੰਘ ਸੁਪਰਵਾਈਜ਼ਰ ਨੂੰ ਅੱਜ ਸੇਵਾ-ਮੁਕਤ ਹੋਣ ’ਤੇ ਨਿੱਘੀ ਵਿਦਾਇਗੀ ਦਿੱਤੀ ਗਈ।ਇਸ ਮੌਕੇ ਕੇਵਲ ਸਿੰਘ, ਰਣਜੀਤ ਸਿੰਘ ਤੇ ਬਲਵਿੰਦਰ ਸਿੰਘ ਜੌੜਾਸਿੰਘਾਂ ਵਧੀਕ ਸਕੱਤਰ ਨੇ ਸੁਖਚੈਨ ਸਿੰਘ ਦੇ ਕੰਮ ਦੀ ਸ਼ਲਾਘਾ ਕੀਤੀ।ਕੇਵਲ ਸਿੰਘ ਵਧੀਕ ਸਕੱਤਰ ਨੇ ਆਪਣੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਸੁਖਚੈਨ ਸਿੰਘ 24 ਸਾਲ ਗੁਰੂ-ਘਰ ਦੀ ਸੇਵਾ ਕਰਨ ਉਪਰੰਤ ਅੱਜ ਸੇਵਾ-ਮੁਕਤ ਹੋ ਗਏ ਹਨ।ਉਨ੍ਹਾਂ ਕਿਹਾ ਕਿ ਸੁਖਚੈਨ ਸਿੰਘ ਆਗਿਆਕਾਰੀ ਤੇ ਮਿਹਨਤੀ ਇਨਸਾਨ ਹਨ ਜਿਨ੍ਹਾਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਿਲੀ ਹਰ ਸੇਵਾ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਹੈ।ਸੁਖਚੈਨ ਸਿੰਘ ਨੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੀ ਬਖਸ਼ਿਸ਼ ਸਦਕਾ ਬੇਦਾਗ ਸੇਵਾ ਨਿਭਾਈ ਹੈ।ਅਰਦਾਸ ਹੈ ਕਿ ਸਤਿਗੁਰੂ ਇਨ੍ਹਾਂ ਨੂੰ ਚੜ੍ਹਦੀ ਕਲਾ ’ਚ ਰੱਖਣ, ਤੰਦਰੁਸਤੀ ਬਖ਼ਸ਼ਣ ਤੇ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੇ ਰਹਿਣ।ਸੁਖਚੈਨ ਸਿੰਘ ਨੂੰ ਸੇਵਾ-ਮੁਕਤ ਹੋਣ ਸਮੇਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ, ਸ੍ਰੀ ਸਾਹਿਬ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਮਹਿੰਦਰ ਸਿੰਘ ਆਹਲੀ ਤੇ ਪ੍ਰਤਾਪ ਸਿੰਘ ਵਧੀਕ ਸਕੱਤਰ, ਰਘਬੀਰ ਸਿੰਘ ਮੰਡ ਮੈਨੇਜਰ ਸ੍ਰੀ ਗੁਰੂ ਰਾਮਦਾਸ ਲੰਗਰ, ਸਤਨਾਮ ਸਿੰਘ ਰੰਧਾਵਾ, ਬਲਵਿੰਦਰ ਸਿੰਘ ਹੁੰਦਲ, ਰਜਵੰਤ ਸਿੰਘ, ਗੁਰਦੀਪ ਸਿੰਘ ਮਟੀਆ, ਇੰਦਰ ਸਿੰਘ, ਗੁਰਪ੍ਰਤਾਪ ਸਿੰਘ, ਕੰਵਲਸਿਮਰਨ ਸਿੰਘ, ਸ਼ਿਵਰਾਜ ਸਿੰਘ, ਰਣਜੀਤ ਸਿੰਘ, ਕੁਲਦੀਪ ਸਿੰਘ ਤੇ ਗੁਰਮੀਤ ਸਿੰਘ ਸਿੰਘਪੁਰਾ ਸੁਪਰਵਾਈਜ਼ਰ ਖਰੀਦ ਵਿਭਾਗ ਆਦਿ ਹਾਜ਼ਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply