
ਫਾਜਿਲਕਾ, 9 ਜੂਨ (ਵਿਨੀਤ ਅਰੋੜਾ) – ਨਿਰਜਲਾ ਇਕਾਦਸ਼ੀ ਮੌਕੇ ਸ਼ਹਿਰ ਵਿੱਚ ਠੰਡੇ ਮਿੱਠੇ ਅਤੇ ਫਲ ਫਰੂਟ ਦੇ ਲੰਗਰ ਲਗਾਏ ਗਏ ।ਇਸ ਦੇ ਚਲਦੇ ਕਸ਼ਿਅਪ ਸਮਾਜ ਦੁਆਰਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਥਾਨਕ ਸ਼ਿਵਪੁਰੀ ਰੋਡ ਨਜਦੀਕ ਜੈਨ ਸਕੂਲ ਉੱਤੇ ਛਬੀਲ ਲਗਾਈ ਗਈ।ਜਿਸ ਵਿੱਚ ਸੁਨੀਲ ਕਸ਼ਿਅਪ, ਰਾਮ ਲਾਲ ਕਸ਼ਿਅਪ, ਦੂਲੀ ਚੰਦ, ਵਿਨੋਦ ਕੁਮਾਰ, ਰਾਜੂ, ਅਜੈ, ਗੁੱਲੂ ਰਾਜਾ, ਰੋਹਿਤ, ਦਰਸ਼ਨ, ਤਰੁਣ, ਵਿੱਕੀ, ਦੀਪਕ, ਰਾਜ ਮੌਜੂਦ ਸਨ।ਇਸੇ ਤਰ੍ਹਾਂ ਸ਼ਰਾਬ ਠੇਕੇਦਾਰਾਂ ਵਲੋਂ ਸਥਾਨਕ ਵਾਨ ਬਾਜ਼ਾਰ ਵਿੱਚ ਦਫ਼ਤਰ ਦੇ ਸਾਹਮਣੇ ਠੇਕੇਦਾਰ ਜੋਗਿੰਦਰ ਸਿੰਘ ਸਚਦੇਵਾ ਦੀ ਪ੍ਰਧਾਨਗੀ ਵਿੱਚ ਠੰਡੇ-ਮਿੱਠੇ ਪਾਣੀ ਦੀ ਛਬੀਲ ਲਗਾਈ ਗਈ ਅਤੇ ਲੋਕਾਂ ਨੂੰ ਰੋਕ ਰੋਕ ਕੇ ਮਿੱਠਾ ਪਾਣੀ ਪਿਲਾਇਆ ਗਿਆ।ਇਸ ਮੌਕੇ ਉੱਤੇ ਵਿੱਕੀ ਕਵਾਤੜਾ, ਮੱਲ ਸਿੰਘ, ਰਮੇਸ਼ ਆਨੰਦ, ਮੁਕੇਸ਼ ਅੰਗੀ ਟੀਟੀ, ਰਾਜੂ ਠਕਰਾਲ ਆਦਿ ਮੌਜੂਦ ਸਨ।ਇਸੇ ਤਰ੍ਹਾਂ ਸਥਾਨੀਕ ਸ਼ਾਸਤਰੀ ਚੌਂਕ ਉੱਤੇ ਸਮੂਹ ਦੁਕਾਨਦਾਰਾਂ ਦੇ ਸਹਿਯੋਗ ਨਾਲ ਠੰਡੇ-ਮਿੱਠੇ ਪਾਣੀ ਦੀ ਛਬੀਲ ਲਗਾਈ ਗਈ ਜਿਸ ਵਿੱਚ ਸੰਦੀਪ ਕੁਮਾਰ ਭੂਸਰੀ, ਰਮਨ ਕੁਮਾਰ, ਟੂਟੀ ਸਿੰਘ, ਨੀਟਾ ਵਧਵਾ ਤੋਂ ਇਲਾਵਾ ਕਈ ਦੁਕਾਨਦਾਰ ਮੌਜੂਦ ਸਨ।ਇਸੇ ਤਰ੍ਹਾਂ ਸ਼੍ਰੀ ਕਾਲਕਾ ਮੰਦਿਰ, ਦੁੱਖ ਨਿਵਾਰਣ ਸ਼੍ਰੀ ਬਾਲਾਜੀ ਧਾਮ, ਪਰਸ਼ੁਰਾਮ ਮੰਦਿਰ ਤੋਂ ਇਲਾਵਾ ਖੁੱਲੇ ਬਾਜ਼ਾਰਾਂ ਵਿੱਚ ਵੀ ਛਬੀਲਾਂ ਲਗਾਈਆਂ ਗਈਆਂ ਅਤੇ ਫਲ ਫਰੂਟ ਵੀ ਵੰਡੇ ਗਏ ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media