Saturday, July 27, 2024

ਯੂਥ ਵਿਰਾਂਗਨਾਵਾਂ ਨੇ ਜ਼ਰੂਰਤਮੰਦ ਲੜਕੀਆਂ ਨੂੰ ਟ੍ਰੇਨਿੰਗ ਦੇਣ ਲਈ ਖੋਲਿਆ ਮੁਫ਼ਤ ਸਿਲਾਈ ਸੈਂਟਰ

PPN090609
ਫਾਜਿਲਕਾ,  9 ਜੂਨ  (ਵਿਨੀਤ ਅਰੋੜਾ) –  ਜ਼ਰੂਰਤਮੰਦ ਲੜਕੀਆਂ ਨੂੰ ਸਵੈ ਰੋਜ਼ਗਾਰ ਦੇ ਲਈ ਜਾਗਰੂਕ ਕਰਨ ਅਤੇ ਸਿਲਾਈ ਦੇ ਕੰਮ ਦੀ ਟ੍ਰੇਨਿੰਗ ਦੇਣ ਲਈ ਚਲਾਏ ਅਭਿਆਨ ਦੇ ਤਹਿਤ ਯੂਥ  ਵਿਰਾਂਗਨਾਵਾਂ ਸੰਸਥਾ ਨਵੀਂ ਦਿਲੀ ਦੀ ਇਕਾਈ ਫਾਜ਼ਿਲਕਾ ਦੀਆਂ ਯੂਥ ਵਿਰਾਂਗਨਾਵਾਂ ਵੱਲੋਂ ਫਾਜ਼ਿਲਕਾ ਉਪਮੰਡਲ ਦੇ ਪਿੰਡ ਮੁਮਬੇਕੇ ‘ਚ ਮੁਫ਼ਤ ਸਿਲਾਈ ਸੈਂਟਰ ਖੋਲਿਆ ਗਿਆ। ਸਿਲਾਈ ਸੈਂਟਰ ਦੀ ਸ਼ੁਰੂਆਤ ਮੁੱਖ ਮਹਿਮਾਨ ਪਿੰਡ ਮੁਮਬੇਕੇ ਦੀ ਸਰਪੰਚ ਸੁਰਜੀਤ ਕੌਰ ਨੇ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਮੈਂਬਰ ਪੰਚਾਇਤ ਬਲਵਿੰਦਰ ਸਿੰਘ, ਮਹਿੰਦਰ ਸਿੰਘ, ਦੇਸ ਰਾਜ, ਕਰਨੈਲ ਸਿੰਘ, ਗੁਰਜੀਤ ਸਿੰਘ ਵਿਸ਼ੇਸ਼ ਰੂਪ ਨਾਲ ਹਾਜ਼ਰ ਸਨ। ਇਸ ਮੌਕੇ ਵਿੰਗ ਦੀ ਜ਼ਿਲਾ ਜਿੰਮੇਵਾਰ ਵਨੀਤਾ ਗਾਂਧੀ ਅਤੇ ਮੈਂਬਰ ਸੁਨੀਤਾ ਕੰਬੋਜ, ਸੋਨਮ ਠਕਰਾਲ ਅਤੇ ਵੱਡੀ ਗਿਣਤੀ ‘ਚ ਯੂਥ ਵਿਰਾਂਗਨਾਵਾਂ ਅਤੇ ਸ਼ਾਮ ਲਾਲ ਗਾਂਧੀ ਅਤੇ ਭੈਣ ਬਲਵਿੰਦਰ ਕੌਰ ਅਤੇ ਪਿੰਡ ਵਾਸੀ ਹਾਜ਼ਰ ਸਨ। ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਮੁੱਖ ਮਹਿਮਾਨ ਪਿੰਡ ਮੁਮਬੇਕੇ ਦੀ ਸਰਪੰਚ ਸੁਰਜੀਤ ਕੌਰ ਨੇ ਕਿਹਾ ਕਿ ਯੂਥ ਵਿਰਾਂਗਨਾਵਾਂ ਵੱਲੋਂ ਸ਼ਹਿਰ ਦੇ ਨਾਲ ਨਾਲ ਉਪਮੰਡਲ ਦੇ ਪਿੰਡਾਂ ‘ਚ ਜ਼ਰੂਰਤਮੰਦ ਲੜਕੀਆਂ ਦੇ ਲਈ ਸਿਲਾਈ ਸੈਂਟਰ ਅਤੇ ਬਿਊਟੀ ਪਾਰਲਰ ਟ੍ਰੇਨਿੰਗ ਸੈਂਟਰ ਅਤੇ ਜ਼ਰੂਰਤਮੰਦ ਬੱਚਿਆਂ ਦੇ ਲਈ ਸਟਡੀ ਸੈਂਟਰ ਖੋਲੇ ਜਾ ਰਹੇ ਹਨ ਜੋ ਸ਼ਲਾਘਾਯੋਗ ਕੰਮ ਹੈ। ਉਨ੍ਹਾਂ ਕਿਹਾ ਕਿ ਹੁਣ ਗਰਮੀ ਦਾ ਮੌਸਮ ਹੋਣ ਅਤੇ ਸਕੂਲਾਂ ‘ਚ ਛੁੱਟੀਆਂ ਹੋਣ ਕਾਰਨ ਸਿਲਾਈ ਸੈਂਟਰ ਦੇ ਖੁਲਣ ਨਾਲ ਪਿੰਡ ਦੀਆਂ ਜ਼ਰੂਰਤਮੰਦ ਲੜਕੀਆਂ ਨੂੰ ਸਵੈ ਰੋਜ਼ਗਾਰ ਦੇ ਲਈ ਅੱਗੇ ਵੱਧਣ ਦਾ ਮੌਕਾ ਵੀ ਮਿਲੇਗਾ। ਉਨ੍ਹਾਂ ਕਿਹਾ ਕਿ ਅਜਿਹੇ ਮਾਨਵਤਾ ਭਲਾਈ ਦੇ ਕੰਮਾਂ ਲਈ ਇਲਾਕੇ ਦੀਆਂ ਹੋਰ ਧਾਰਮਿਕ ਸੰਸਥਾਵਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਜ਼ਿਲਾ ਜਿੰਮੇਵਾਰ ਵਨੀਤਾ ਗਾਂਧੀ ਨੇ ਦੱਸਿਆ ਕਿ ਪਿੰਡ ਮੁਮਬੇਕੇ ‘ਚ ਖੋਲੇ ਗਏ ਸਿਲਾਈ ਸੈਂਟਰ ‘ਚ ਪਿੰਡ ਦੀਆਂ ਯੂਥ ਵਿਰਾਂਗਨਾਵਾਂ ਹਰ ਰੋਜ਼ ਜ਼ਰੂਰਤਮੰਦ ਲੜਕੀਆਂ ਨੂੰ ਸਿਲਾਈ ਦੇ ਕੰਮ ਦੀ ਟ੍ਰੇਨਿੰਗ ਦੇਣਗੀਆਂ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …

Leave a Reply