
ਅੰਮ੍ਰਿਤਸਰ, 1 ਜਨਵਰੀ (ਗੁਰਪ੍ਰੀਤ ਸਿੰਘ)- ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਬਿਆਨ ਵਿੱਚ ਆਖਿਆ ਹੈ ਕਿ ਪਿਛਲੇ ਦਿਨੀ ਸਿਕੰਦਰ ਸਿੰਘ ਮਲੂਕਾ ਦੇ ਦਫ਼ਤਰ ਦੇ ਉਦਘਾਟਨ ਸਮੇਂ ਜੋ ਸਿੱਖਾਂ ਦੀ ਨਿੱਤ ਦੀ ਅਰਦਾਸ ਹੈ, ਉਸ ਅਰਦਾਸ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ, ਜਿਸ ਕਰਕੇ ਸੰਗਤਾਂ ਵਿਚ ਬਹੁਤ ਵੱਡਾ ਰੋਸ ਹੈ।ਇਸ ਬਾਰੇ ਪਤਾ ਲੱਗਾ ਤਾਂ ਉਸੇ ਵੇਲੇ ਐਕਸ਼ਨ ਕਰਦਿਆਂ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਿੱਠੀ ਭੇਜੀ ਗਈ ਅਤੇ ਉਨ੍ਹਾਂ ਨੇ ਤਿੰਨ ਮੈਂਬਰੀ ਕਮੇਟੀ ਬਣਾਈ।ਜਿਸ ਦੀ ਰਿਪੋਰਟ ਅੱਜ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੀ ਹੈ।ਇਸ ਰਿਪੋਰਟ ਸਬੰਧੀ 8 ਜਨਵਰੀ 2017 ਨੂੰ ਹੋਣ ਵਾਲੀ ਪੰਜ ਜਥੇਦਾਰਾਂ ਦੀ ਮੀਟਿੰਗ ਵਿਚ ਵਿਚਾਰ ਕੀਤਾ ਜਾਵੇਗਾ।
ਜਥੇਦਾਰ ਕਿਹਾ ਕਿ ਜੋ ਸੰਤ ਸਤਨਾਮ ਸਿੰਘ ਪਿਪਲੀ ਵਾਲਿਆਂ ਨੇ ਕਥਾ-ਕੀਰਤਨ ਕਰਦਿਆਂ ਹੋਇਆਂ ਗੁਰੂ ਸਾਹਿਬਾਨਾਂ ਦੇ ਪਰਿਵਾਰ ਦੇ ਸਬੰਧ ਵਿਚ ਗੁਰਮਤਿ ਦੇ ਆਸ਼ੇ ਵਿਰੁੱਧ ਕੁੱਝ ਸ਼ਬਦ ਬੋਲੇ ਸਨ, ਬਾਰੇ ਉਨ੍ਹਾਂ ਇਤਿਹਾਸ ਦੇ ਮੁਤਾਬਿਕ ਆਪਣੀ ਰਾਏ ਭੇਜੀ ਹੈ ਅਤੇ ਉਨ੍ਹਾਂ ਨੇ ਆਪਣਾ ਸਪੱਸ਼ਟੀਕਰਨ ਭੇਜਦਿਆਂ ਹੋਇਆਂ ਸਮੁੱਚੇ ਖ਼ਾਲਸਾ ਪੰਥ ਤੋਂ ਮੁਆਫੀ ਵੀ ਮੰਗੀ ਹੈ, ਜੋ ਸ੍ਰੀ ਅਕਾਲ ਤਖਤ ਸਾਹਿਬ ਪਾਸ ਮੌਜੂਦ ਹੈ।ਇਹ ਮਾਮਲਾ ਵੀ 8 ਜਨਵਰੀ 2017 ਨੂੰ ਹੋਣ ਵਾਲੀ ਇਕੱਤਰਤਾ ਵਿਚ ਵਿਚਾਰਿਆ ਜਾਵੇਗਾ।
ਗਿਆਨੀ ਗੁਰਬਚਨ ਸਿੰਘ ਨੇ ਇਹ ਵੀ ਕਿਹਾ ਕਿ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਰੇ ਸੰਸਾਰ ਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਆਪਣੇ ਘਰਾਂ, ਗੁਰਦੁਆਰਾ ਸਾਹਿਬਾਨਾਂ, ਕਾਰੋਬਾਰੀ ਅਦਾਰਿਆਂ ਵਿਚ 3, 4, 5 ਜਨਵਰੀ 2017 ਨੂੰ ਦੀਪਮਾਲਾ ਕਰਨ। ਜਿਸ ਨਾਲ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸੰਦੇਸ਼ ਦੁਨੀਆ ਭਰ ਵਿਚ ਪਹੁੰਚੇ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media