Tuesday, March 17, 2026

ਗਲੀ ਦੀਆਂ ਭਾਬੀਆਂ ਨੇ ਕੇਕ ਕੱਟ ਕੇ ਕੀਤਾ ਨਵੇਂ ਸਾਲ ਦਾ ਸਵਾਗਤ

ਤੰਬੋਲਾ, ਗਿੱਧਾ, ਲ਼ਜੀਜ ਪਕਵਾਨ ਅਤੇ ਮਸਤੀ ਦੇ ਨਾਲ ਰੱਲ ਕੇ ਕੀਤਾ ਖੁਸ਼ੀ ਦਾ ਇਜ਼ਹਾਰ

ppn0101201715

ਫਾਜ਼ਿਲਕਾ, 1 ਜਨਵਰੀ (ਵਿਨੀਤ ਅਰੋੜਾ) – ਜਿਵੇਂ ਹੀ 31 ਦਿਸੰਬਰ ਦੀ ਸ਼ਾਮ ਢੱਲੀ ਸ਼ਹਿਰ ਵਿੱਚ ਜਸ਼ਨ ਦਾ ਮਾਹੋਲ ਸ਼ੁਰੂ ਹੋ ਗਿਆ। ਮੰਦਰਾਂ, ਗੁਰਦੁਆਰੇ, ਗਲੀ-ਮੁਹੱਲੇ ਅਤੇ ਹੋਟਲਾ ਕਲੱਬਾ ਵਿੱਚ ਲੋਕਾਂ ਨੇ ਇਕੱਠੇ ਹੋ ਕੇ ਆਪਣੇ ਆਪਣੇ ਤਰੀਕੇ ਨਾਲ ਨਵੇਂ ਸਾਲ ਦਾ ਜਸ਼ਨ ਮਨਾਨਾ ਸੁਰੂ ਕਰਤਾ। ਨੌਜਵਾਨਾਂ ਨੇ ਡੀ.ਜੇ. ਲਗਾਕੇ ਖੁਬ ਮਸਤੀ ਕੀਤੀ।ਇਸੇ ਤਰਾਂ ਦਾ ਹੀ ਨਵੇਂ ਸਾਲ ਦਾ ਇਕ ਪ੍ਰੋਗਰਾਮ ਸਥਾਨਕ ਆਦਰਸ਼ ਨਗਰ ਗਲੀ ਨੰਬਰ 3 ਵਿਖੇ ਮਨਾਈਆ ਗਿਆ।ਜਿਵੇਂ ਜਿਵੇਂ ਸਾਲ ਦੀ ਆਖ਼ਰੀ ਰਾਤ ਖ਼ਤਮ ਹੁੰਦੀ ਗਈ ਉਵੇਂ ਉਵਂੇ ਜਸ਼ਨ ਦਾ ਮਾਹੋਲ ਬਣਦਾ ਗਿਆ। ਠੰਡੀ ਰਾਤ ਵਿੱਚ ਮਿੱਠੀ ਮਿੱਠੀ ਅੱਗ ਸੇਕਦੇ ਅਤੇ ਕੋਫੀ ਦੀ ਚੁਸਕਿਆਂ ਦਾ ਆਨੰਦ ਮਾਨ ਰਹੇ ਗਲੀ ਨੰਬਰ 3 ਨਿਵਾਸੀ ਰਾਤ ਦੇ 12 ਵੱਚਦੇ ਹੀ ਗਲੀ ਵਿਚ ‘ਹੈਪੀ ਨਿਊ ਯੀਅਰ‘ ਦੀ ਗੁੰਜਦੀ ਆਵਾਜ ਵਿੱਚ ਝੁਮਣ ਲੱਗ ਪਏ।ਗਲੀ ਨਿਵਾਸੀ ਵਿਨੀਤ ਅਰੋੜਾ, ਸੀਮਾ ਅਰੋੜਾ, ਚੰਦਨ ਅਰੋੜਾ, ਰਾਜੂ ਖੰਗਰ, ਸੋਨੂੰ ਖੰਗਰ, ਰਾਜਪਾਲ ਸਚਦੇਵਾ, ਵੀਨਾ ਸਚਦੇਵਾ, ਇੰਦਰਜੀਤ ਪਹੁਜਾ, ਪੁਨਮ ਪਹੁਜਾ, ਪੋਸਟ ਮਾਸਟਰ ਸੁਰਿੰਦਰ ਜੁਨੇਜਾ, ਨੀਲਮ ਜੁਨੇਜਾ, ਵਿੰਟਰ ਜੁਨੇਜਾ, ਰੋਮਿਆ ਜੁਨੇਜਾ, ਰਜਤ ਖੰਗਰ, ਸਹਿਜ ਖੁੰਗਰ, ਰਵਿੰਦਰ ਖੁੰਗਰ, ਸਰਿਤਾ ਖੁੰਗਰ, ਮਧੁ ਗਾਂਧੀ, ਕੁਲਦੀਪ ਗਾਂਧੀ, ਲੋਕ ਰਾਜ, ਮੁਸਕਾਨ ਰਾਜਪੁਤ, ਪ੍ਰਦੀਪ ਕੁਮਾਰ, ਸ਼ਿਵਮ, ਸ਼ਯਿਮ, ਦਿਪਿਕਾ ਨਾਰੰਗ, ਰਾਜਨ ਨਾਰੰਗ, ਨਿਸ਼ਾ ਚੁਘ, ਸਮਰ ਨਰੂਲਾ ਨੇ ਇਕ ਦੁਜੇ ਨੂੰ ਪਿਆਰ ਭਰੀ ਨਵੇਂ ਸਾਲ ਦੀ ਵਧਾਈ ਦੀਤੀ।
ਇਸ ਮੋਕੇ ਗਲੀ ਦੀ ਭਾਬੀਆਂ ਰੋਮਿਆ ਜੁਨੇਜਾ, ਸੀਮਾ ਅਰੋੜਾ, ਸਹਿਜ ਖੁੰਗਰ, ਮੁਸਕਾਨ ਰਾਜਪੁਤ ਅਤੇ ਵਿੰਸੀ ਪਾਹਵਾ ਨੇ ਰੱਲ ਕੇ ਕੇਕ ਕੱਟਿਆ ਤੇ ਸਬ ਨੂੰ ਵਧਾਈ ਦਿਤੀ।ਗਲੀ ਦੀ ਯੁਵਾ ਬ੍ਰਿਗੇਡ ਸੀਬੀਆਂ, ਸੁਕਰੀਤੀ, ਸੰਜਨਾ, ਨੈਂਨਾ, ਵਾਸੂ, ਚੈਰਿਸ਼ ਅਰੋੜਾ, ਹਾਰਦੀਕ, ਸ਼ਿਵਾਂਸ, ਮੰਨਤ, ਰੈਨੀ, ਕਰਨ ਆਦੀ ਨੇ ਡਾਂਸ ਕਰਦੇ ਅਤੇ ਗੀਤ ਗਾ ਕੇ ਮਾਹੋਲ ਵਿਚ ਰੰਗ ਭਰਿਆ।ਤੰਬੋਲਾ, ਕੱਪਲ ਡਾਂਸ, ਅਤੇ ਵਨ ਮਿਨਟ ਗੇਮ ਦਾ ਆਯੋਜਨ ਵੀ ਕੀਤਾ ਗਿਆ ਅਤੇ ਜੇਤੁਆ ਨੂੰ ਗਿਫਟ ਦਿਤੇ ਗਏ।ਰਾਤ 1 ਵੱਜੇ ਸਾਰੇਂਆ ਨੇ ਇਕ ਵਾਰ ਫਿਰ ‘ਹੈਪੀ ਨਿਊ ਯੀਅਰ 2017‘ ਕਹਿਕੇ ਵਿਦਾ ਲਈ ਅਤੇ ਸਭ ਲਈ ਖੁਸ਼ੀ ਭਰੇ ਨਵੇਂ ਸਾਲ ਦੀ ਕਾਮਨਾ ਕੀਤੀ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply