
ਪਠਾਨਕੋਟ, 1 ਜਨਵਰੀ (ਪੰਜਾਬ ਪੋਸਟ ਬਿਊਰੋ)- ਡਿਪਟੀ ਕਮਿਸ਼ਨਰ ਅਮਿਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ `ਤੇ ਖੇਤ ਤੋਂ ਘਰ ਘਰ ਤੱਕ ਦੇ ਸਿਧਾਂਤ ਤਹਿਤ ਕਿਸਾਨਾਂ ਨੂੰ ਖੇਤੀ ਜਿਨਸਾਂ ਖੱਪਤਕਾਰਾਂ ਨੂੰ ਸਿਧਿਆਂ ਵੇਚ ਕੇ ਆਮਦਨ ਵਿੱਚ ਵਾਧਾ ਕਰਨ ਦੇ ਮਕਸਦ ਨਾਲ ਤੀਜ਼ਾ ਕਿਸਾਨ ਬਾਜ਼ਾਰ ਸਥਾਨਕ ਖੇਤੀਬਾੜੀ ਦਫਤਰ ਵਿਖੇ ਲਗਾਇਆ ਗਿਆ ਜਿਸ ਵਿੱੱਚ ਸ਼ਹਿਰ ਵਾਸੀਆਂ ਨੇ ਖੇਤੀ ਜਿਨਸਾਂ ਦੀ ਖ੍ਰੀਦੋ ਫਰੋਖਤ ਕੀਤੀ।ਅੱਜ ਦੇ ਕਿਸਾਨ ਬਾਜ਼ਾਰ ਵਿੱਚ ਮੁੱਖ ਮਹਿਮਾਨ ਵੱਜੋਂ ਕਾਰਜਕਾਰੀ ਇੰਜੀਨੀਅਰ (ਸਿੰਚਾਈ ਵਿਭਾਗ) ਇੰਜੀਨੀਅਅਰ ਨਾਰੇਸ਼ ਮਹਾਜਨ ਸਿੰਚਾਈ ਵਿਭਾਗ ਸਨ।ਇਸ ਮੌਕੇ ਡਾ ਅਮਰੀਕ ਸਿੰਘ ਖੇਤੀਬਾੜੀ ਅਫਸਰ, ਸੁਦੇਸ਼ ਕੁਮਾਰ ਖੇਤੀ ਉਪ ਨਿਰੀਖਕ, ਰਾਜ ਕੁਮਾਰ, ਤਰਲੋਕ ਸਿੰਘ ਵੀ ਹਾਜ਼ਰ ਸਨ।ਅੱਜ ਦੇ ਕਿਸਾਨ ਬਾਜ਼ਾਰ ਵਿੱਚ ਬਲਵਿੰਦਰ ਸਿੰਘ ਸੁਖਾਲਗੜ, ਰੂਪ ਸਿੰਘ ਜਸਰੋਟੀਆ, ਵਿਸ਼ਵਦੀਪ ਸੋਨੀ, ਨਸ਼ਾ ਕੁਮਾਰੀ, ਸੁਦਰਰਸ਼ਨਾ ਰਾਣੀ, ਮਿੱਤ ਸਿੰਘ, ਧਰਮਿੰਦਰ ਸਿੰਘ ਰਸ਼ਪਾਲਵਾਂ, ਜਸਵੰਤ ਸਿੰਘ ਲਮੀਨੀ, ਸ਼ਾਮ ਸਿੰਘ ਲਾਹੜੀ ਬਰਾਮਣਾ, ਪਵਨ ਕੁਮਾਰ ਤਾਰਾਗੜ ਨੇ ਵੱਖ ਵੱਖ ਖੇਤੀ ਜਿਸਾਂ ਦੇ ਸਟਾਲ ਲਗਾਏ।
ਗੱਲਬਾਤ ਕਰਦਿਆਂ ਨਾਰੇਸ਼ ਮਹਾਜਨ ਨੇ ਕਿਹਾ ਕਿ ਕਿਸਾਨ ਬਾਜ਼ਾਰ ਵਿੱਚ ਕਿਸਾਨਾਂ ਵੱਲੋਂ ਸਬਜ਼ੀਆਂ ਅਤੇ ਹੋਰ ਖੇਤੀ ਪਦਾਰਥ ਸਿਧਿਆਂ ਵੇਚਣ ਨਾਲ ਰੋਜ਼ਮਰਾ ਦੀ ਵਰਤੋਂ ਲਈ ਨਕਦੀ ਮਿਲ ਜਾਂਦੀ ਹੈ ਅਤੇ ਖਪਤਕਾਰਾਂ ਨੂੰ ਵਾਜ਼ਬ ਭਾਅ ਤੇ ਤਾਜ਼ੀਆਂ ਸਬਜੀਆਂ ਮਿਲ ਜਾਂਦੀਆਂ ਹਨ।ਉਨਾਂ ਕਿਹਾ ਕਿ ਇਸ ਨਾਲ ਕਿਸਾਨਾਂ ਦੀ ਆਰਥਿਕਤਾ ਵਿੱਚ ਸੁਧਾਰ ਹੋਵੇਗਾ ਅਤੇ ਸਬਜੀਆਂ ਹੇਠ ਰਕਬਾ ਵਧਾਉਣ ਵਿੱਚ ਵੀ ਮਦਦ ਮਿਲੇਗੀ।ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸ਼ਣ ਅਤੇ ਖੇਤੀਬਾੜੀ ਵਿਭਾਗ ਵੱਲੋਂ ਜੋ ਉਪਰਾਲਾ ਕੀਤਾ ਜਾ ਰਹਾ ਹੈ ਉਸ ਕਿਸਾਨ ਨੂੰ ਸਿੱਧੇ ਤੌਰ `ਤੇ ਫਾਇਦਾ ਹੋਵੇਗਾ ਜੋ ਸਮੇਂ ਦੀ ਜ਼ਰੂਰਤ ਵੀ ਹੈ।ਡਾ. ਅਮਰੀਕ ਸਿੰਘ ਨੇ ਕਿਹਾ ਕਿ ਇਹ ਬਾਜ਼ਾਰ ਕਿਸਾਨਾਂ ਅਤੇ ਖਪਤਕਾਰਾਂ ਦੀ ਸਹੂਲਤ ਲਈ ਹਰ ਐਤਵਾਰ ਦੁਪਿਹਰ 12.30 ਤੋਂ ਸ਼ਾਮ 5 ਵਜੇ ਤੱਕ ਖੇਤੀਬਾੜੀ ਦਫਤਰ ਵਿਖੇ ਲਗਾਇਆ ਜਾਇਆ ਕਰੇਗਾ ।ਉਨਾਂ ਸ਼ਹਿਰ ਵਾਸੀਆਂ ਨੂੰ ਇਸ ਸਹੂਲਤ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਦੀ ਅਪੀਲ ਕੀਤੀ।
ਕਿਸਾਨ ਬਲਵਿੰਦਰ ਸਿੰਘ ਸੁਖਾਲਗੜ ਨੇ ਕਿਹਾ ਕਿ ਕਿਸਾਨ ਬਾਜ਼ਾਰ ਨਾਲ ਜ਼ਿਲੇ ਦੀ ਛੋਟੀ ਕਿਸਾਨੀ ਖਾਸ ਕਰਕੇ ਸਬਜ਼ੀ, ਦਾਲਾਂ, ਗੁੜ ਉਤਪਾਦਕਾਂ ਲਈ ਬਹੁਤ ਫਾਇਦੇਮੰਦ ਸਿੱਧ ਹੋਇਆ ਹੈ ਕਿਉਂਕਿ ਪਹਿਲਾਂ ਮੰਡੀ ਵਿੱਚ ਕਿਸਾਨ ਨੂੰ ਖੇਤੀ ਉਪਜ ਦਾ ਬਹੁਤ ਘੱਟ ਰੇਟ ਮਿਲਦਾ ਸੀ ਜਿਸ ਨਾਲ ਕਿਸਾਨ ਦੀ ਖੇਤੀ ਆਮਦਨ ਘਟ ਜਾਂਦੀ ਸੀ। ਕਿਸਾਨ ਵਿਸ਼ਵਦੀਪ ਸੋਨੀ ਨੇ ਕਿਹਾ ਕਿ ਨੋਟਬੰਦੀ ਦੇ ਦੌਰ ਵਿੱਚ ਇਹ ਕਿਸਾਨ ਬਾਜ਼ਾਰ ਬਹੁਤ ਲਾਹੇਵੰਦ ਸਾਬਿਤ ਹੋਇਆ ਹੈ ਕਿਉਂਕਿ ਰੋਜ਼ਮਰਾ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਪੈਸੇ ਸਬਜ਼ੀਆਂ ਵੇਚ ਕੇ ਮਿਲ ਜਾਂਦੇ ਹਨ ਅਤੇ ਬੈਂਕ ਜਾਣ ਦੀ ਜ਼ਰੂਰਤ ਨਹੀਂ ਪੈਂਦੀ।
Check Also
ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ
ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …
Punjab Post Daily Online Newspaper & Print Media