Sunday, March 15, 2026

ਪ੍ਰਚਾਰਕ ਭਾਈ ਦਿਲਬਾਗ ਸਿੰਘ ਧਾਰੀਵਾਲ ਦੇ ਸਪੁੱਤਰ ਨਮਿੱਤ ਸ਼੍ਰੀ ਸੁਖਮਨੀ ਸਹਿਬ ਦੇ ਪਾਠ ਕਰਵਾਏ

ppn0201201701 ppn0201201702
ਅਲਗੋਂ ਕੋਠੀ, 2 ਜਨਵਰੀ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ) – ਸਿੱਖ ਕੌਮ ਦੇ ਪ੍ਰਚਾਰਕ ਭਾਈ ਦਿਲਬਾਗ ਸਿੰਘ ਧਾਰੀਵਾਲ ਜਿਨਾ ਦੇ ਇਕ ਮਹੀਨੇ ਦੇ ਸਪੁੱਤਰ ਕਾਕਾ ਸਾਹਿਬ ਸਿੰਘ ਅਕਾਲ ਚਲਾਣਾ ਕਰ ਗੇ ਸਨ, ਨਮਿੱਤ ਗੁਰਦੁਆਰਾ ਭਗਤ ਨਾਮ ਦੇਵ ਜੀ ਪਿੰਡ ਧਾਰੀਵਾਲ ਵਿਖੇ ਸ਼੍ਰੀ ਸੁਖਮਨੀ ਸਹਿਬ ਦੇ ਪਾਠ ਕਰਵਾਏ ਗਏ।ੁਪਰੰਤ ਭਾਈ ਗੁਰਪ੍ਰੀਤ ਸਿੰਘ ਪੱਟੀ ਦੇ ਜਥੇ ਨੇ ਵੈਰਾਗਮਈ ਕੀਰਤਨ ਕੀਤਾ ਅਤੇ ਕੌਮ ਦੇ ਮਹਾਨ ਕਥਾਵਾਚਕ ਭਾਈ ਦਿਲਬਾਗ ਸਿੰਘ ਬਲੇਰ, ਭਾਈ ਗੁਰਬਚਨ ਸਿੰਘ ਸਭਰਾ ਤੇ ਭਾੀ ਅਮਰਜੀਤ ਸਿੰਘ ਸੁਰਸਿੰਘ ਵੱਲੋਂ ਗੁਰਬਾਣੀ ਅਨੁਸਾਰ ਜਨਮ ਮਰਨ ਬਾਰੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਗਈ।ਇਸ ਮੌਕੇ ਸਮੂਹ ਰਿਸ਼ਤੇਦਾਰ, ਪਿੰਡ ਦੀ ਸੰਗਤ ਤੋਂ ਇਲਾਵਾ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਬਾਬਾ ਤਾਰਾ ਸਿੰਘ ਸਰਹਾਲੀ ਆਦਿ ਵੱਖ-ਵੱਖ ਧਾਰਮਿਕ ਜਥੇਬੰਦੀਆਂ ਦੇ ਜਸਵਿੰਦਰ ਸਿੰਘ ਅਮਰਕੋਟ, ਗੁਰਪ੍ਰੀਤ ਸਿੰਘ ਸਭਰਾ, ਭਾੀ ਮਨਜੀਤ ਸਿੰਘ ਬਾਹਮਣੀਵਾਲਾ, ਸਤਿਕਾਰ ਕਮੇਟੀ ਪੱਟੀ, ਕਵੀਸ਼ਰ ਅਵਤਾਰ ਸਿੰਘ ਧਾਰੀਵਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਠੱਕਰਪੁਰਾ ਆਦਿ ਗੁਰਮੁੱਖ ਪਿਆਰਿਆਂ ਨੇ ਪਹੁੰਚ ਕੇ ਭਾੀ ਦਿਲਬਾਗ ਸਿੰਘ ਨਾਲ ਦੁੱਖ ਸਾਂਝਾ ਕੀਤਾ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply