Sunday, March 15, 2026

ਆਮ ਆਦਮੀ ਪਾਰਟੀ ਦੇ ਬਠਿੰਡਾ ਸ਼ਹਿਰੀ ਉਮੀਦਵਾਰ ਵਲੋਂ ਵਪਾਰੀਆਂ ਨਾਲ ਡੋਰ-ਟੂ-ਡੋਰ ਪ੍ਰਚਾਰ

ppn0201201708
ਬਠਿੰਡਾ, 2 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਆਮ ਆਦਮੀ ਪਾਰਟੀ ਦੇ ਬਠਿੰਡਾ ਸ਼ਹਿਰੀ ਉਮੀਦਵਾਰ ਦੀਪਕ ਬਾਂਸਲ ਆਪਣੀ ਡੋਰ-ਟੂ-ਡੋਰ ਚੋਣ ਮੁਹਿੰਮ ਤਹਿਤ ਸਥਾਨਕ ਮਾਲ ਰੋਡ ਵਿਖੇ ਵਪਾਰੀਆਂ ਦੇ ਰੂਬਰੂ ਹੋਏ।ਵਪਾਰੀ ਦੀਪਕ ਬਾਂਸਲ ਨਾਲ ਬੜੇ ਖੁੱਲ੍ਹੇ ਦਿਲ ਨਾਲ ਮਿਲੇ ਅਤੇ ਇਸ ਵਾਰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫਤਵਾ ਦੇਣ ਦਾ ਭਰੋਸਾ ਦਿੱਤਾ।ਦੀਪਕ ਬਾਂਸਲ ਨੇ ਵਪਾਰੀਆਂ ਨੂੰ ਭਰੋੋਸਾ ਦਿੱਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਤੇ ਟੈਕਸ ਪ੍ਰਣਾਲੀ ਨੂੰ ਸੌਖਾ ਕੀਤਾ ਜਾਵੇਗਾ ਅਤੇ ਹਰ ਵਰਗ ਨੂੰ ਧਿਆਨ ਵਿੱਚ ਰੱਖ ਕੇ ਕੰਮ ਕੀਤੇ ਜਾਣਗੇ। ਇਸ ਮੌਕੇ ਉਹਨਾਂ ਦੇ ਨਾਲ ਜਗਜੀਵਨ ਸ਼ਰਮਾ,ਅਨਿਲ ਠਾਕੁਰ, ਜੀਤ ਸਿੰਘ, ਪ੍ਰਦੀਪ ਮਿੱਤਲ, ਬਲਤੇਜ ਬਰਾੜ ਆਦਿ ਮੌਜੂਦ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply