Wednesday, April 1, 2026

ਦਿੱਲੀ ਕਮੇਟੀ ਵਲੋਂ ਤਿੰਨ ਸਪੈਸ਼ਲ ਟਰੇਨਾਂ ਪਟਨਾ ਸਾਹਿਬ ਲਈ ਹੋਈਆਂ ਰਵਾਨਾ

ppn0201201714
ਨਵੀਂ ਦਿੱਲੀ, 2 ਜਨਵਰੀ (ਪੰਜਾਬ ਪੋਸਟ ਬਿਊਰੋ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਮੌਕੇ ਲਗਭਗ ਪੰਜ ਹਜ਼ਾਰ ਸ਼ਰਧਾਲੂ ਪਟਨਾ ਸਾਹਿਬ ਵਿਖੇ ਹੋ ਰਹੇ ਸਮਾਗਮਾਂ ’ਚ ਦਿੱਲੀ ਸ਼ਹਿਰ ਦੀ ਹਾਜ਼ਰੀ ਲਗਾਉਣਗੇ।ਉਕਤ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸਫਦਰਜੰਗ ਸਟੇਸ਼ਨ ਤੋਂ 3 ਸਪੈਸ਼ਲ ਟਰੇਨਾਂ ਨੂੰ ਕਮੇਟੀ ਵੱਲੋਂ ਰਵਾਨਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਿੱਤੀ। ਜੀ.ਕੇ. ਨੇ ਦੱਸਿਆ ਕਿ ਸੰਗਤਾਂ ’ਚ ਗੁਰੂ ਸਾਹਿਬ ਦੇ ਜਨਮ ਅਸਥਾਨ ਦੇ ਦਰਸ਼ਨਾਂ ਪ੍ਰਤੀ ਜ਼ਬਰਦਸਤ ਉਤਸ਼ਾਹ ਹੈ, ਜਿਸ ਕਰਕੇ ਲਗਭਗ 5 ਹਜ਼ਾਰ ਸੀਟਾਂ ’ਤੇ ਦਾਆਵਾ ਜਤਾਉਣ ਲਈ ਲਗਭਗ 15 ਹਜ਼ਾਰ ਸੰਗਤਾਂ ਵੱਲੋਂ ਟਿਕਟਾਂ ਦੀ ਪ੍ਰਾਪਤੀ ਲਈ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ।ਕਮੇਟੀ ਨੇ ਸਥਾਨਕ ਕਮੇਟੀ ਮੈਂਬਰਾਂ ਦੀ ਲਿਸਟ ਨੂੰ ਆਧਾਰ ਬਣਾਕੇ ੱਪਹਿਲੇ ਆਉ-ਪਹਿਲੇ ਪਾਉ ਦੇ ਸਿਧਾਂਤ ਅਨੁਸਾਰ ਵੱਧ ਤੋਂ ਵੱਧ ਸੰਗਤਾਂ ਨੂੰ ਭੇਜਣ, ਲੰਗਰ ਅਤੇ ਰਿਹਾਇਸ਼ ਦਾ ਯੋਗ ਪ੍ਰਬੰਧ ਕੀਤਾ ਹੈ।ਦਿੱਲੀ ਕਮੇਟੀ ਵੱਲੋਂ ਭੇਟਾ ਰਹਿਤ ਕਰਵਾਈ ਜਾ ਰਹੀ ਯਾਤਰਾ ਦੀ ਗੱਲ ਕਰਦੇ ਹੋਏ ਜੀ.ਕੇ ਨੇ ਯਾਤਰਾ ਦੇ ਰਸਤੇ ’ਚ ਤਿੰਨ ਥਾਵਾਂ ਕਾਨਪੁਰ, ਇਲਾਹਬਾਦ ਤੇ ਮੁਗਲ ਸਰਾਏ ਵਿਖੇ ਲੰਗਰਾਂ ਦਾ ਪ੍ਰਬੰਧ ਸੰਗਤਾਂ ਵਾਸਤੇ ਕਰਨ ਦਾ ਦਾਅਵਾ ਕੀਤਾ। ਜੀ.ਕੇ ਨੇ ੱਚਰਨ ਚਲਉ ਮਾਰਗਿ ਗੋਬਿੰਦ ਰੇਲ ਯਾਤਰਾ ਨੂੰ ਇਤਿਹਾਸਕ ਨਗਰ ਕੀਰਤਨ ਦੇ ਤੌਰ ’ਤੇ ਪ੍ਰਭਾਸ਼ਿਤ ਕਰਦੇ ਹੋਏ ਸੰਗਤਾਂ ਵੱਲੋਂ ਯਾਤਰਾ ਦੌਰਾਨ ਕੀਤੇ ਜਾ ਰਹੇ ਗੁਰਬਾਣੀ ਕੀਰਤਨ ਦਾ ਵੀ ਹਵਾਲਾ ਦਿੱਤਾ।
ਸਿਰਸਾ ਨੇ ਕਿਹਾ ਕਿ ਦਿੱਲੀ ਕਮੇਟੀ ਨੇ ਸੰਗਤਾਂ ਨੂੰ ਸ਼ਤਾਬਦੀ ਸਮਾਗਮਾਂ ਦੇ ਨਾਲ ਜੋੜਨ ਵਾਸਤੇ ਦਿਨ-ਰਾਤ ਇੱਕ ਕਰਕੇ ਵੱਡੀ ਜੱਦੋ-ਜਹਿਦ ਕੀਤੀ ਹੈ, ਜਿਸ ਦੇ ਸਿੱਟੇ ਵਜੋਂ ਅੱਜ ਸਵੇਰੇ 7 ਵਜੇ, ਸਵੇਰੇ 11 ਵਜੇ ਤੇ ਦੁਪਹਿਰ 2 ਵਜੇ ਤਿੰਨ ਟਰੇਨਾਂ ਵਿੱਚ ਸ਼ਰਧਾਲੂਆਂ ਨੂੰ ਹਰ ਪ੍ਰਕਾਰ ਦੀ ਸੁਵਿਧਾਵਾਂ ਉਪਲੱਬਧ ਕਰਵਾਕੇ ਪਟਨਾ ਸਾਹਿਬ ਲਈ ਰਵਾਨਾ ਕਰਨਾ ਸੰਭਵ ਹੋਇਆ ਹੈ।ਇਸ ਯਾਤਰਾ ਦੀ ਵਾਪਸੀ 5 ਜਨਵਰੀ 2017 ਨੂੰ ਸ਼ਾਮ ਤੋਂ ਆਰੰਭ ਹੋਣ ਵੀ ਸਿਰਸਾ ਨੇ ਜਾਣਕਾਰੀ ਦਿੱਤੀ। ਸਿਰਸਾ ਨੇ ਆਸ ਜਤਾਈ ਕਿ ਉਕਤ ਯਾਤਰਾ ਦਾ ਹਿੱਸਾ ਬਣੇ ਸ਼ਰਧਾਲੂ ਆਪਣੇ ਪੂਰੇ ਜੀਵਨ ਵਿੱਚ ਨਵੀਆਂ ਯਾਦਾਂ ਦਾ ਯਾਤਰਾ ਨਾਲ ਸਿਰਜਣ ਕਰਨਗੇ।ਇਸ ਮੌਕੇ ਦਿੱਲੀ ਕਮੇਟੀ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਮੌਜ਼ੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply