
ਧੂਰੀ, 2 ਜਨਵਰੀ (ਪ੍ਰਵੀਨ ਗਰਗ)- ਸਥਾਨਕ ਟਰੈਫਿਕ ਕਮ ਪੀ.ਸੀ.ਆਰ.ਇੰਚਾਰਜ ਧੂਰੀ ਅਮਰੀਕ ਸਿੰਘ ਵੱਲੋ ਸ਼ਹਿਰ ਅੰਦਰ ਵੱਖ-ਵੱਖ ਥਾਂਵਾਂ ਤੇ ਨਾਕੇ ਲਾ ਕੇ ਟਰੈਫਿਕ ਨਿਯਮਾਂ ਦੀ ਊਲੰਘਨਾਂ ਕਰਨ ਵਾਲਿਆਂ ਦੇ ਚਲਾਣ ਕੱਟੇ ਗਏ। ਟਰੈਫਿਕ ਇੰਚਾਰਜ ਅਮਰੀਕ ਸਿੰਘ ਨੇ ਕਿਹਾ ਕਿ ਜਿਲਾ ਪੁਲਿਸ ਮੁਖੀ ਸੰਗਰੂਰ ਇੰਦਰਵੀਰ ਸਿੰਘ ਵੱਲੋ ਪ੍ਰੈਸ਼ਰ ਹਾਰਨ ਸਮੇਤ ਹੋਰ ਟਰੈਫਿਕ ਨਿਯਮਾਂ ਦੀ ਉਲੰਘਨਾ ਕਰਨ ਵਾਲਿਆਂ ਤੇ ਸਖਤੀ ਨਾਲ ਪੇਸ਼ ਆਉਣਗੇ ਅਤੇ ਹਦਾਇਤ ਵੀ ਵੀ ਦਿੱਤੀ ਗਈ ਕਿ ਇਲਾਕੇ ਚ ਵੱਖ ਥਾਵਾਂ ਤੇ ਨਾਕੇ ਲਾ ਕੇ ਪ੍ਰੈਸ਼ਰ ਹਾਰਨ ਲੱਗੇ ਤਿੰਨ ਵਾਹਨਾ ਦੇ ਚਲਾਨ ਕੱਟੇ ਗਏ ਹਨ।ਇਸ ਤੋ ਇਲਾਵਾ ਦੁਪਹਿਆ ਵਾਹਨਾ ਤੇ ਤੀਹਰੀ ਸਵਾਰੀ ਕਰਨ ਵਾਲੇ ,ਵਗੈਰ ਨੰਬਰ ਪਲੇਟ ਲੱਗੇ ਅਧੁਰੇ ਕਾਗਜਾਦ ਵਾਲੇ ਵਾਹਨਾ ਦੇ ਵੀ ਚਲਾਨ ਕੱਟੇ ਗਏ ਹਨ।ਉਨਾ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰਾਂ ਦੀ ਪਰੇਸ਼ਾਨੀ ਤੋ ਬਚਨ ਲਈ ਟਰੈਫਿਕ ਨਿਯਮਾਂ ਦੀ ਪਾਲਨਾਂ ਨੁੰ ਯਕੀਨੀ ।ਉਨਾ ਮਾਪਿਆਂ ਨੂੰ 18 ਸਾਲ ਤੋ ਘੱਟ ੳਮਰ ਦੇ ਬੱਚਿਆਂ ਨੁੰ ਵਾਹਨ ਨਾ ਚਲਾਉਣ ਦੀ ਅਪੀਲ ਵੀ ਕੀਤੀ ।ਇਸ ਮੋਕੇ ਹੈਂਡ ਕਾਂਸਟੇਬਲ ਹਰਮਿੰਦਰ ਸਿੰਘ, ਹੈਂਡ ਕਾਂਸਟੇਬਲ ਮਿੱਠੂ ਸਿੰਘ, ਕਾਂਸਟੇਬਲ ਕੁਲਦੀਪ ਸਿੰਘ ਵੀ ਮੋਜੂਦ ਸਨ।
Check Also
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਰਗੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਦਿੱਤੀ ਨਿੱਘੀ ਸਰਧਾਂਜਲੀ
ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਰਹੇ ਐਡਵੋਕੇਟ ਰਮੇਸ਼ ਰਾਜ ਭੰਡਾਰੀ …
Punjab Post Daily Online Newspaper & Print Media