Tuesday, March 31, 2026

ਬ੍ਰੈੇਡ ਪਕੌੜੇ ਅਤੇ ਚਾਹ ਦਾ ਲਗਾਇਆ ਲੰਗਰ

ppn0201201717
ਧੂਰੀ, 2 ਜਨਵਰੀ (ਪ੍ਰਵੀਨ ਗਰਗ)- ਸਥਾਨਕ ਪੁਰਾਣੀ ਤਹਿਸੀਲ ਕੰਪਲੈਕਸ ਧੂਰੀ ਦੇ ਖਜਾਨਾ ਦਫਤਰ ਵਿਖੇ ਲਛੱਮਣ ਦਾਸ ਜੂਨੀਅਰ ਅਸਿਸਟੈਟ, ਰਾਮ ਸਿੰਘ ਪੀ.ਪੀ, ਜਗਤਾਰ ਸਿੰਘ ਸੀਨੀਅਰ ਸਹਾਇਕ, ਗੁਰਪ੍ਰੀਤ ਸਿੰਘ ਸਹਾਇਕ ਖਜਾਨਚੀ ਅਤੇ ਅਮਰਜੀਤ ਗੋਇਲਰਿਟਾ ਸੀਨੀਅਰ ਸਹਾਇਕ ਵੱਲੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਜਨਮ ਦਿਹਾੜੇ ਮੌਕੇ ਬਰੈਡ-ਪਕੋੜੇ ਅਤੇ ਚਾਹ ਦਾ ਲੰਗਰ  ਲਗਾਇਆ ਗਿਆ।ਮਹੇਸ਼ ਜਿੰਦਲ ਸੀਨੀਅਰ ਸੈਕਟਰੀ ਬੀ.ਜੇ.ਪੀ ਹਲਕਾ ਧੂਰੀ ਨੇ ਗੁਰੂ ਦਾ ਲੰਗਰ ਵਿੱਚ ਪੂਰਾ ਸਹਿਯੋਗ ਦਿੱਤਾ।ਇਸ ਮੌਕੇ ਤੇ ਜਗਤਾਰ ਸਿੰਘ ਪੀ.ਪੀ, ਦਵਿੰਦਰ ਸਿੰਘ, ਮਨਜੀਤ ਸਿੰਘ, ਗੁਲਜਾਰ ਸਿੰਘ, ਸਮੂਹ ਆਈ.ਟੀ.ਆਈ ਸਟਾਫ, ਅਮ੍ਰਿਤ ਸਿੰਘ, ਜਗਦੇਵ ਸਿੰਘ, ਮਲਕੀਤ ਸਿੰਘ ਮੈਬਰ ਜੱਖਲਾ, ਹਨੀ ਸਿੰਘ ਜੱਖਲਾ, ਮਹਿੰਦਰ ਪਾਲ ਜਿੰਦਲ ਸੀਨੀਅਰ ਵਸੀਕਾ ਨਵੀਸ, ਕੁਲਦੀਪ ਸਿੰਘ ਬੁਰਜਸੇਢਾ, ਬਲਦੇਵ ਸਿੰਘ, ਹਰਫੂਲ ਸਿੰਘ ਐਡਵੋਕੇਟ, ਸਮੀਰ ਜਿੰਦਲ ਅਤੇ ਹੇਮ ਰਾਜ ਜਿੰਦਲ ਆਦਿ ਮੌਕੇ ’ਤੇ ਹਾਜਰ ਸਨ।

Check Also

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਰਗੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਦਿੱਤੀ ਨਿੱਘੀ ਸਰਧਾਂਜਲੀ

ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਰਹੇ ਐਡਵੋਕੇਟ ਰਮੇਸ਼ ਰਾਜ ਭੰਡਾਰੀ …

Leave a Reply