Tuesday, March 31, 2026

“ਇਨਸਾਨੀਅਤ ਦਾ ਹੋਕਾ” ਪੁਸਤਕ ਲੋਕ ਅਰਪਿਤ

ppn0201201716
ਧੂਰੀ, 2 ਜਨਵਰੀ (ਪ੍ਰਵੀਨ ਗਰਗ)- ਪਿੰਡ ਮਾਨਾਂ ਵਿਖੇ ਪੰਜਾਬੀ ਸਾਹਿਤ ਸਭਾ ਧੂਰੀ ਦੇ ਸਹਿਯੋਗ ਨਾਲ ਤੇਜਾ ਸਿੰਘ ਮਾਨਾਂ ਦੀ ਕਿਤਾਬ “ਇਨਸਾਨੀਅਤ ਦਾ ਹੋਕਾ” ਲੋਕ ਅਰਪਿਤ ਕੀਤੀ ਗਈ।ਜਿਸ ਵਿੱਚ ਪ੍ਰਸਿੱਧ ਲੋਕ ਗਾਇਕ ਗੁਰਦਿਆਲ ਨਿਰਮਾਣ ਮੁੱਖ ਮਹਿਮਾਨ ਦੇ ਤੌਰ `ਤੇ ਅਤੇ ਪੰਜਾਬੀ ਸਾਹਿਤ ਸਭਾ ਵੱਲੋਂ ਪ੍ਰਧਾਨ ਮੂਲ ਚੰਦ ਸ਼ਰਮਾ ਅਤੇ ਸੁਖਵਿੰਦਰ ਸਿੰਘ ਲੋਟੇ ਸ਼ਾਮਲ ਹੋਏ।ਪਿੰਡ ਮਾਨਾਂ ਦੇ ਸਰਪੰਚ ਰਾਜਿੰਦਰ ਸਿੰਘ ਮਾਨ ਨੇ ਭਰਵੀਂ ਹਾਜ਼ਰੀ ਵਿੱਚ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਸਮੂਹ ਪੰਚਾਇਤ ਨੇ ਗੁਰਦਿਆਲ ਨਿਰਮਾਣ ਨੂੰ ਸਿਰੋਪਾਓ ਅਤੇ ਲੋਈ ਦੇ ਕੇ ਸਨਮਾਨਤ ਕੀਤਾ ਅਤੇ ਮੂਲ ਚੰਦ ਸ਼ਰਮਾਂ, ਸੁਖਵਿੰਦਰ ਸਿੰਘ ਲੋਟੇ ਦਾ ਵੀ ਸਨਮਾਨ ਕੀਤਾ ਗਿਆ। ਪੰਚਾਇਤ ਵੱਲੋਂ ਤੇਜਾ ਸਿੰਘ ਮਾਨਾਂ ਦਾ ਉਚੇਚਾ ਸਨਮਾਨ ਕੀਤਾ ਗਿਆ।ਇਸ ਮੌਕੇ ਦਲੀਪ ਸਿੰਘ ਮਾਨ ਨੇ ਤੇਜਾ ਸਿੰਘ ਮਾਨਾ ਨੂੰ ਵਧਾਈ ਦਿੱਤੀ ਅਤੇ ਨੌਜਵਾਨ ਸ਼ਾਇਰ ਅਮਰੀਕ ਮਾਨਾਂ, ਨਗਿੰਦਰ ਮਾਨਾਂ ਅਤੇ ਮੂਲ ਚੰਦ ਸ਼ਰਮਾਂ, ਸੁਖਵਿੰਦਰ ਲੋਟੇ, ਗੁਰਦਿਆਲ ਨਿਰਮਾਣ ਨੇ ਆਪਣੀਆਂ-ਆਪਣੀਆਂ ਰਚਨਾਵਾਂ ਅਤੇ ਗੀਤ ਸੁਣਾਏ ਜੋ ਪਿੰਡ ਵਾਲਿਆਂ ਵੱਲੋਂ ਪਸੰਦ ਕੀਤੇ ਗਏ। ਇਸ ਮੌਕੇ ਪਿੰਡ ਵਾਲਿਆਂ ਵੱਲੋਂ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਅਤੇ ਅੱਗੇ ਤੋਂ ਅਜਿਹੇ ਸਮਾਗਮ ਪਿੰਡ ਵਿੱਚ ਕਰਨ ਦੀ ਸਲਾਹ ਦਿੱਤੀ ਗਈ।

Check Also

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਰਗੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਦਿੱਤੀ ਨਿੱਘੀ ਸਰਧਾਂਜਲੀ

ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਰਹੇ ਐਡਵੋਕੇਟ ਰਮੇਸ਼ ਰਾਜ ਭੰਡਾਰੀ …

Leave a Reply