Thursday, March 26, 2026

ਸੰਗਤਾਂ ਨੇ ਕਥਾ ਕੀਰਤਨ ਕਰਦਿਆਂ ਨਵੇਂ ਸਾਲ 2017 ‘ਚ ਕੀਤਾ ਪ੍ਰਵੇਸ਼

ppn0201201738
ਅੰਮ੍ਰਿਤਸਰ, 2 ਜਨਵਰੀ (ਪ੍ਰੀਤਮ ਸਿੰਘ)  ਜਿਥੇ ਨਵੇਂ ਸਾਲ ਦੇ ਸਵਾਗਤ ਲਈ ਵੱਡੇ ਵੱਡੇ ਹੋਟਲਾਂ ਵਿੱਚ ਪਾਰਟੀਆਂ ਕਰ ਕੇ ਜਸ਼ਨ ਮਾਨਏ ਜਾਂਦੇ ਹਨ, ਉਥੇ ਗੁਰੂ ਕੀਆ ਸੰਗਤਾਂ ਵਲੋਂ ਨਵੇਂ ਸਾਲ 2017 ਨੂੰ ਖੁਸ਼ਆਮਦੀਦ ਕਹਿਣ ਲਈ ਧਾਰਮਿਕ ਸਮਾਗਮ ਦਾ ਅਯੋਜਨ ਕੀਤਾ ਗਿਆ।ਸਥਾਨਕ ਕਿਸ਼ਨਗੜ੍ਹ, ਨਜ਼ਦੀਕ ਗੁ. ਸ਼ਹੀਦ ਗੰਜ ਸਾਹਿਬ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਵਿਸ਼ੇਸ਼ ਗੁਰਮਤਿ ਸਮਾਗਮ ਵਿੱਚ ਪੰਥ ਦੇ ਉਘੇ ਰਾਗੀ ਜਥਿਆਂ ਨੇ  ਕਥਾ ਕੀਰਤਨ ਦੀ ਛਹਿਬਰ ਲਾਈ।ਭਾਈ ਹਰਮਿੰਦਰ ਸਿੰਘ, ਭਾਈ ਅੰਤਰਪ੍ਰੀਤ ਸਿੰਘ, ਭਾਈ ਤੇਜਪਾਲ ਸਿੰਘ, ਭਾਈ ਸੁਖਵਿੰਦਰ ਸਿੰਘ ਗੋਗਾ, ਭਾਈ ਭੁਪਿੰਦਰ ਸਿੰਘ ਦੇ ਕੀਰਤਨੀ ਜੱਥਿਆਂ ਵਲੋਂ ਹਾਜਰੀ ਲਵਾਉਣ ਉਪਰੰਤ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੇ ਮੁੱਖੀ ਭਾਈ ਗੁਰਇਕਬਾਲ ਸਿੰਘ ਨੇ ਕਥਾ ਕੀਰਤਨ ਕਰਦਿਆਂ ਜਿਥੇ ਸ਼ਬਦ ਗੁਰੂ ਨਾਲ ਜੋੜਿਆ, ਉਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਇਤਿਹਾਸਿਕ ਜੰਗਾਂ ਦਾ ਇਤਿਹਾਸ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਭਾਈ ਸਾਹਿਬ ਨੇ ਕਿਹਾ ਕਿ ਦਸਮ ਪਾਤਸ਼ਾਹ ਨੇ ਕੀਤੀਆਂ ਇਤਿਹਾਸਿਕ ਜੰਗਾਂ ਨਿੱਜੀ ਹਿੱਤਾਂ ਲਈ ਬਲਕਿ ਧਰਮ ਦੀ ਖਾਤਿਰ ਲੜੀਆਂ ਮਨੁੱਖਤਾ ਦੀ ਭਲਾਈ ਲਈ ਲੜੀਆਂ ਅਤੇ ਬਣਾਏ ਅਸੂਲਾਂ ‘ਤੇ ਚੱਲਦਿਆਂ ਜੰਗ ਦੇ ਮੈਦਾਨ ਵਿੱਚ ਦੁਸ਼ਮਣ ਦੀ ਪਿਠ, ਬਜੁੱਰਗਾਂ, ਬੱਚਿਆਂ, ਔਰਤ ਅਤੇ ਨਿਹੱਥਿਆਂ ਤੇ ਕਦੇ ਵਾਰ ਨਹੀ ਕੀਤਾ। ਗੁਰੂ ਸਾਹਿਬ ਜੀ ਨੇ ਆਪਣਾ ਸਾਰਾ ਪਰਿਵਾਰ ਵੀ ਧਰਮ ਦੀ ਰੱਖਿਆਂ ਵਾਸਤੇ ਕੁਰਬਾਨ ਕਰ ਦਿੱਤਾ, ਇਸੇ ਲਈ ਉਨਾਂ ਨੂੰ ਸਰਬੰਸਦਾਨੀ ਕਿਹਾ ਜਾਂਦਾ ਹੈ। ਭਾਈ ਸਾਹਿਬ  ਨੇ ਕਿਹਾ ਕਿ 2017 ਭਾਵੇਂ ਨਵਾਂ ਸਾਲ ਹੈ, ਪਰ ਸਿੱਖ ਦਾ ਨਵਾਂ ਸਾਲ ਨਾਨਕਸ਼ਾਹੀ ਸੰਮਤ ਚੇਤ ਤੋਂ ਹੀ ਸ਼ੁਰੂ ਹੁੰਦਾ ਹੈ।ਉਨਾਂ ਨੇ ਦੱਸਿਆ ਕਿ 5 ਜਨਵਰੀ 2017 ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਵੱਧ ਤੋਂ ਵੱਧ ਜਪ-ਤਪ ਕਰਨ ਅਤੇ ਅੰਮ੍ਰਿਤ ਸੰਚਾਰ ਕਰਵਾ ਕੇ ਸੰਗਤਾਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾਉਣ ਦਾ ਟੀਚਾ ਹੈ।ਭਾਈ ਸਾਹਿਬ ਨੇ ਕਿਹਾ ਕਿ ਹਰ ਸਿੱਖ ਲਈ ਉਹ ਦਿਨ ਸ਼ੁੱਭ ਹੈ ਜਿਸ ਦਿਨ ਵਾਹਿਗੁਰੂ ਚੇਤੇ ਆਵੇ, ਕਿਸੇ ਗਰੀਬ ਦਾ ਜਾਂ ਕਿਸੇ ਵਿਧਵਾ ਦਾ ਭਲੇ ਦਾ ਕੰਮ ਹੋਵੇ ਅਤੇ ਸਤਿਸੰਗ ਦੀ ਪ੍ਰਾਪਤੀ ਹੋਵੇ।ਉਨਾਂ ਨੇ ਸੰਗਤਾਂ ਨੂੰ ਵਹਿਮਾਂ ਭਰਮਾਂ ਤੋਂ ਦੂਰ ਰਹਿਣ ਅਤੇ ਅੰਮ੍ਰਿਤ ਛਕਣ ਦੀ ਪ੍ਰੇਰਨਾ ਦਿੱਤੀ ।ਇਸ ਮੌਕੇ ਬਟਾਲਾ, ਸ੍ਰੀ ਅਨੰਦਪੁਰ ਸਾਹਿਬ ਅਤੇ ਨੇੜਲੇ ਪਿੰਡਾਂ ਤੇ ਸ਼ਹਿਰ ਦੀਆਂ ਸੰਗਤਾਂ ਨੇ ਵੱਡੀ ਗਿਣਤੀ ‘ਚ ਹਾਜਰੀ ਭਰਦਿਆਂ ਜੈਕਾਰਿਆਂ ਦੀ ਗੂੰਜ ਨਾਲ ਨਵੇਂ ਸਾਲ 2017 ਵਿੱਚ ਪ੍ਰਵੇਸ਼ ਕੀਤਾ।ਭਾਈ ਸਹਿਬ ਨੇ ਇਹ ਪ੍ਰੋਗਰਾਮ ਅਯੋਜਿਤ ਕਰਨ ਵਿੱਚ ਸਹਿਯੌਗ ਲਈ ਸਵ: ਹਰਦਿਆਲ ਸਿੰਘ ਦੇ ਸਮੂੰਹ ਪਰਿਵਾਰ ਦਾ ਧੰਨਵਾਦ ਕੀਤਾ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply