Wednesday, March 25, 2026

ਅੱਜ ਦੇ ਯੁੱਗ ਵਿੱਚ ਅਜੇ ਵੀ ਜਿੰਦਾ ਹੈ ਇਮਾਨਦਾਰੀ

ppn0301201701
ਅਲਗੋਂ ਕੋਠੀ, 3 ਜਨਵਰੀ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ)- ਅੱਜ ਦੇ ਯੁੱਗ `ਚ ਇਮਾਨਦਾਰੀ ਅਜੇ ਵੀ ਜਿੰਦਾ ਹੈ, ਜਿਸ ਦੀ ਤਾਜਾ ਮਿਸਾਲ ਕਸਬਾ ਅਮਰਕੋਟ ਵਿਖੇ ਦੇਖਣ ਨੂੰ ਮਿਲੀ।ਸਥਾਨਕ ਆਰ.ਕੇ ਟੈਲੀਕਾਮ ਦੇ ਮਾਲਿਕ ਰਕੇਸ਼ ਕੁਮਾਰ ਮਲਹੋਤਰਾ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਰਸਤੇ `ਚ ਜਾਂਦੇ ਸਮੇਂ ਉਸ ਨੂੰ ਇਕ ਮੋਬਾਇਲ ਡਿਗਿਆ  ਹੋਇਆ ਮਿਲਿਆ।ਜਿਸ ਦੀ ਬੈਟਰੀ ਵੱਖ ਪਈ ਸੀ।ਉਸ ਨੇ ਬੈਟਰੀ ਪਾਈ ਤਾਂ ਮੋਬਾਇਲ ਚਾਲੂ ਹੋ ਗਿਆ।ਜਿਸ ਉਪਰੰਤ  ਉਸ ਨੇ ਮੋਬਾਇਲ ਤੋਂ ਦੇਖ ਕੇ ਇਕ ਨੰਬਰ `ਤੇ ਫੋਨ ਲਗਾਇਆ।ਜਿਸ ਤੋਂ ਪਤਾ ਲੱਗਾ ਕਿ ਇਹ ਮੋਬਾਇਲ ਬਲਵੀਰ ਸਿੰਘ ਵਾਸੀ ਵਲਟੋਹਾ ਦਾ ਹੈ।ਰਕੇਸ਼ ਕੁਮਾਰ ਨੇ ਕਿਹਾ ਕਿ ਉਸ ਨੇ ਫੋਨ ਸੁਨਣ ਵਾਲੇ ਨੂੰ ਨਿਸ਼ਾਨੀ ਦੱਸ ਕੇ ਇਹ ਮੋਬਾਇਲ ਲੈਣ ਲਈ ਆਪਣਾ ਪਤਾ ਨੋਟ ਕਰਵਾ ਦਿੱਤਾ।ਇਸ ਤਰਾਂ ਇਹ ਲੱਭਾ ਹੋਇਆ ਮੋਬਾਇਲ ਅਸਲ ਮਾਲਕ ਨੁੰ ਵਾਪਿਸ ਕਰ ਦਿਤਾ।ਇਸ ਮੋਕੇ ਸੱਤਪਾਲ ਮਲਹੋਤਰਾ, ਮਕੇਸ਼ ਕੁਮਾ, ਡਾ. ਤਰਸੇਮ ਪਾਲ, ਲਵ ਰਾਜਪੁਤ, ਸੰਦੀਪ ਸਿੰਘ, ਅਮਰਜੀਤ ਸਿੰਘ ਆਦਿ ਹਾਜਰ ਸਨ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply