ਸੰਦੀਪ ਕੁਮਾਰ ਧੂੜੀਆ ਨੂੰ ਮਿਲਿਆ ਜ਼ਿਲ੍ਹਾ ਸਿੱਖਿਆ ਅਫਸਰ (ਐਲੀ.ਸਿ) ਦਾ ਵਾਧੂ ਭਾਰ

ਫਾਜ਼ਿਲਕਾ, 4 ਜਨਵਰੀ (ਵਿਨੀਤ ਅਰੋੜਾ) – ਪੰਜਾਬ ਸਿੱਖਿਆ ਵਿਭਾਗ ਵਿੱਚ ਅੱਜ ਕੱਲ ਵੱਡੇ ਪੱਧਰ ਦੇ ਬਦਲੀਆਂ ਦਾ ਦੌਰ ਚੱਲ ਰਿਹਾ ਹੈ।ਆਏ ਰੋਜ ਅਧਿਆਪਕਾਂ ਦੀਆਂ ਬਦਲੀ ਦੀਆਂ ਲਿਸਟਾਂ ਆ ਰਹਿੰਆਂ ਹਨ।ਇਸੇ ਲੜੀ ਤਹਿਤ ਸਿੱਖਿਆ ਵਿਭਾਗ ਵੱਲੋ ਅੱਜ ਪੀ.ਈ.ਐਸ (ਸਕੂਲ ਅਤੇ ਇੰਸਪੈਕਸਨ) ਗਰੂੱਪ ਦੇ ਅਧਿਕਾਰੀਆਂ ਦੀਆਂ ਵੱਡੇ ਪੱਧਰ `ਤੇ ਬਦਲੀਆਂ ਕੀਤੀਆਂ ਗਈਆਂ ਅਤੇ ਕਈ ਅਧਿਕਾਰੀਆਂ ਨੁੰ ਐਡਜਸਟਮੈਟ `ਤੇ ਵੀ ਲਗਾਇਆ ਗਿਆ।
ਅੱਜ ਬਾਅਦ ਦੁਪਹਿਰ ਫਾਜ਼ਿਲਕਾ ਵਿਖੇ ਪਰਗਟ ਸਿੰਘ ਬਰਾੜ ਨੇ ਬਤੌਰ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਅਤੇ ਸੰਦੀਪ ਕੁਮਾਰ ਧੂੜੀਆ ਨੇ ਬਤੌਰ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ ਸਿੱਖਿਆ) ਦੇ ਵਾਧੂ ਚਾਰਜ ਦਾ ਕਾਰਜਭਾਰ ਸੰਭਾਲ ਲਿਆ।ਪਰਗਟ ਸਿੰਘ ਬਰਾੜ ਇਥੇ ਆਉਣ ਤੋਂ ਪਹਿਲਾਂ ਜ਼ਿਲ੍ਹਾ ਫਿਰੋਜਪੁਰ ਵਿਖੇ ਬਤੌਰ ਡਿਪਟੀ ਡੀ.ਈ.ਓ (ਐ.ਸਿ) ਸੇਵਾਵਾਂ ਨਿਭਾਅ ਰਹੇ ਸਨ ਅਤੇ ਇਸ ਦੇ ਨਾਲ ਨਾਲ ਹੀ ਨਵੰਬਰ 2016 ਤੋ ਡੀ.ਈ.ਓ (ਐ.ਸਿ) ਦਾ ਵਾਧੂ ਚਾਰਜ ਵੀ ਸੰਭਾਲ ਰਹੇ ਸਨ। ਬਰਾੜ ਇਕ ਚੰਗੇ ਅਤੇ ਮਿਲਣਸਾਰ ਅਧਿਕਾਰੀ ਦੇ ਤੋਰ `ਤੇ ਜਾਣੇ ਜਾਂਦੇ ਹਨ। ਜ਼ਿਲ੍ਹਾ ਫਿਰੋਜਪੁਰ ਵਿਖੇ ਆਪਣੇ ਕਾਰਜਕਾਲ ਦੋਰਾਨ ਉਨਾਂ ਨੇ ਸਿੱਖਿਆ ਦੇ ਖੇਤਰ ਵਿੱਚ ਕਈ ਉਸਾਰੂ ਕੰਮ ਕੀਤੇ ਅਤੇ ਵਿਦਿਆਰਥੀਆਂ ਨੂੰ ਸਿੱਖਿਆ ਖੇਤਰ ਦੀਆਂ ਨਵੀਂਆ ਲੀਹਾਂ `ਤੇ ਪਾਇਆ।ਸੱਤ ਸਾਲ ਸਰਕਾਰੀ ਸੀ.ਸੈ ਸਕੂਲ ਸਾਈਆਂਵਾਲਾ ਵਿਖੇ ਬਤੌਰ ਇੰਗਲਿਸ਼ ਅਧਿਆਪਕ 100 ਫੀਸਦੀ ਨਤੀਜਾ ਦੇਣ ਵਾਲੇ ਬਰਾੜ ਦੇ ਇਹਨਾਂ ਕੰਮਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਵੱਲੋ ਸਟੇਟ ਪ੍ਰਸੰਸ਼ਾ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ।ਫਾਜ਼ਿਲਕਾ ਵਿਖੇ ਸਾਡੇ ਪੱਤਰਕਾਰ ਵਿਨੀਤ ਕੁਮਾਰ ਅਰੋੜਾ ਨਾਲ ਗੱਲਬਾਤ ਕਰਦੇ ਪਰਗਟ ਸਿੰਘ ਬਰਾੜ ਨੇ ਕਿਹਾ ਕਿ ਇਸ ਨਵੀਂ ਜਿੰਮੇਵਾਰੀ ਨੂੰ ਉਹ ਪੂਰੀ ਲਗਨ, ਇਮਾਨਦਾਰੀ ਅਤੇ ਤਨਦੇਹੀ ਨਾਲ ਪੂਰਾ ਕਰਨਗੇ।
Punjab Post Daily Online Newspaper & Print Media