
ਚੌਂਕ ਮਹਿਤਾ, 5 ਜਨਵਰੀ (ਜੋਗਿੰਦਰ ਸਿੰਘ ਮਾਣਾ)- ਸ੍ਰੀ ਗੁਰੂ ਗੌਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂਆਣਾ ਸਾਹਿਬ ਤੋ ਚੱਲੇ ਵਿਸ਼ਾਲ ਨਗਰ ਕੀਰਤਨ ਦਾ ਚੌਂਕ ਮਹਿਤਾ ਵਿਖੇ ਸੰਗਤਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ।ਇਲਾਕੇ ਦੀਆ ਸਮੂਹ ਦੁਕਾਨਦਾਰਾ ਨੇ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਲਈ ਜਗਾ ਜਗਾ ਤੇ ਚਾਹ ਪਕੌੜਿਆ, ਦੁੱਧ, ਫਲ ਫਰੂਟ ਦਾ ਲੰਗਰ ਲਗਾਇਆ ਤੇ ਦੂਰੋ ਦੂਰੋ ਆਈਆਂ ਸੰਗਤਾਂ ਨੇ ਪਾਲਕੀ ਸਾਹਿਬ ਵਿੱਚ ਬਿਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸਿਰ ਝੁਕਾ ਕੇ ਨਤਮਸਤਕ ਹੋਏ।ਹਰਗੋਪਾਲ ਸਿੰਘ ਰੰਧਾਵਾ, ਜਥੇ. ਕਰਮਜੀਤ ਸਿੰਘ ਲਾਲੀ, ਕੁਲਵਿੰਦਰ ਸਿੰਘ ਬਿੱਟੂ, ਪ੍ਰਧਾਨ ਸੁਖਦੇਵ ਸਿੰਘ ਵੱਲੋ ਸੱਜੇ ਪੰਜ ਪਿਆਰਿਆਂ ਤੇ ਚਾਰ ਸ਼ਾਹਿਬਜਾਦਿਆਂ ਨੂੰ ਸਿਰੋਪਿਓ ਤੇ ਗੁਰੂ ਮਹਾਰਾਜ ਨੂੰ ਰੁਮਾਲਾ ਭੇਟ ਕੀਤਾ।ਇਸ ਮੌਕੇ ਐਸ.ਐਚ.ਓ ਸੁਰਿੰਦਰ ਸਿੰਘ ਪਵਾਰ, ਗੁਰਮਿੰਦਰ ਸਿੰਘ ਢਿਲੋਂ, ਅਵਤਾਰ ਸਿੰਘ, ਭੁਪਿੰਦਰ ਕੁਮਾਰ, ਬਲਜੀਤ ਸਿੰਘ (ਸਾਰੇ ਏ.ਐਸ.ਆਈ), ਹੌਲਦਾਰ ਤੇਜਿੰਦਰ ਸਿੰਘ, ਜਗਤਾਰ ਸਿੰਘ, ਸਰਪੰਚ ਮਾਸਟਰ ਅਜਾਦ ਸਿੰਘ, ਜਥੇ. ਹਰਦਿਆਲ ਸਿੰਘ, ਬੂਟਾ ਸਿੰਘ, ਹਰਬੰਸ ਸਿੰਘ ਪੁਰਬਾ, ਮਾਸਟਰ ਕਲਾਸ ਸਿੰਘ, ਸ਼ੇਰਾ, ਸੁਖਵਿੰਦਰ, ਪੁਰਬਾ ਬ੍ਰਦਰਜ਼ ਆਦਿ ਦੁਕਾਨਦਾਰ ਤੇ ਸੰਗਤਾਂ ਹਾਜ਼ਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media