Sunday, July 19, 2026

ਸ਼ਰਾਰਤੀ ਅਨਸਰਾਂ ਖ਼ਿਲਾਫ਼ ਸਖਤ ਤੋਂ ਸਖਤ ਕਾਰਵਾਈ ਹੋਵੇ – ਭੁੱਲਰ

ਜੰਡਿਆਲਾ ਗੁਰੂ, 5 ਜਨਵਰੀ (ਹਰਿੰਦਰ ਪਾਲ ਸਿੰਘ)- ਆਲ ਇੰਡੀਆ ਐਂਟੀ ਕਰੁੱਪਸ਼ਨ ਦੀ ਹੰਗਾਮੀ ਮੀਟਿੰਗ ਚੇਅਰਮੈਨ ਸਰਵਣ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ

ppn0501201726
ਹੋਈ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਹਨਾਂ ਆਖਿਆ ਕਿ ਜੋ ਸ਼ਰਾਰਤੀ ਅਨਸਰ ਸਾਡੀਆਂ ਬੇਟੀਆਂ ਅਤੇ ਔਰਤਾਂ ਨੂੰ ਤੰਗ ਕਰਦੇ ਹਨ।ਉਹਨਾਂ ਖਿਲਾਫ ਸਾਡੇ ਸਮਾਜ ਨੂੰ ਇਕਜੁੱਟ ਹੋ ਕੇ ਮੁਕਾਬਲਾ ਕਰਨਾ ਚਾਹੀਦਾ ਹੈ ਤਾਂ ਜੋ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਈ ਜਾ ਸਕੇ। ਉਹਨਾਂ ਆਖਿਆ ਕਿ ਪੁਲਿਸ ਪ੍ਰਸ਼ਾਸਨ ਨੂੰ ਵੀ ਇਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ।ਇਸ ਮੌਕੇ ਉਹਨਾਂ ਨਾਲ ਹਰਪ੍ਰੀਤ ਸਿੰਘ ਭੁੱਲਰ ਵਾਈਸ ਚੇਅਰਮੈਨ ਦੀਪਕ ਸ਼ੇਰਗਿੱਲ ਜਨਰਲ ਸੈਕਟਰੀ, ਕੰਵਲਜੀਤ ਸਿੰਘ ਪ੍ਰੈਸ ਸੈਕਟਰੀ, ਬਾਬਾ ਬਲਵਿੰਦਰ ਸਿੰਘ, ਗਗਨਦੀਪ ਸਿੰਘ, ਕੁਲਦੀਪ ਸਿੰਘ ਅਤੇ ਹੋਰ ਹਾਜ਼ਿਰ ਸਨ।

Check Also

ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ

ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) –  ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …

Leave a Reply