Tuesday, March 17, 2026

ਧਰਮ ਜਾਤ ਤੇ ਫਿਰਕੇ ਦੇ ਨਾਂ ਤੇ ਵੋਟਾਂ ਮੰਗਣ ਖਿਲਾਫ ਸੁਪਰੀਮ ਕੋਰਟ ਦਾ ਫੈਸਲਾ ਅਹਿਮ ਤਰਕਸ਼ੀਲ ਸੁਮੀਤ ਸਿੰਘ

ਅੰਮ੍ਰਿਤਸਰ, 6 ਜਨਵਰੀ (ਦੀਪ ਦਵਿੰਦਰ ਸਿੰਘ) -ਤਰਕਸ਼ੀਲ ਸੁਸਾਇਟੀ ਪੰਜਾਬ ਅੰਮ੍ਰਿਤਸਰ ਇਕਾਈ ਦੀ ਮਹੀਨਾਵਾਰ ਮੀਟਿੰਗ ਉਘੇ ਚਿੰਤਕ ਡਾ. ਸ਼ਾਮ ਸੁੰਦਰ ਦੀਪਤੀ ਦੀ ਪ੍ਰਧਾਨਗੀ ਹੇਠ ਸਥਾਨਕ ਵਿਰਸਾ ਵਿਹਾਰ ਵਿਖੇ ਹੋਈ, ਜਿਸ ਵਿਚ ਸਮਾਜ ਨੂੰ ਲੋਕਪੱਖੀ ਤੇ ਅਗਾਂਹਵਧੂ ਸਭਿਆਚਾਰਕ ਬਦਲ ਦੇਣ ਅਤੇ ਧਰਮ ਤੇ ਜਾਤ ਰਹਿਤ ਰਾਜਨੀਤੀ ਦੇ ਗੰਭੀਰ ਮੁੱਦਿਆਂ ਤੇ ਭਰਪੂਰ ਵਿਚਾਰ ਵਟਾਂਦਰਾ ਕੀਤਾ ਗਿਆ।

tantrik

        ਆਪਣੇ ਸੰਬੋਧਨ ਡਾ. ਦੀਪਤੀ ਨੇ ਕਿਹਾ ਕਿ ਤਰਕਸ਼ੀਲ ਸੁਸਾਇਟੀ ਪੰਜਾਬ ਨੇ ਅੰਧ ਵਿਸ਼ਵਾਸ਼ੀ ਰੂੜੀਵਾਦੀ ਰਸਮਾਂ, ਨੰਗੇਜ਼ਵਾਦ, ਲੱਚਰਤਾ ਅਤੇ ਨਸ਼ਿਆਂ ਵਲ ਵਧ ਰਹੇ ਸਮਾਜ ਅਤੇ ਗੈਰ ਸਭਿਆਚਾਰ ਦੇ ਖਿਲਾਫ ਪੰਜਾਬ ਵਿਚ ਇਕ ਲੋਕਪੱਖੀ ਅਤੇ ਪ੍ਰਗਤੀਸ਼ੀਲ ਸਮਾਜਿਕ ਤੇ ਸਭਿਆਚਾਰਕ ਬਦਲ ਉਸਾਰਨ ਵਿਚ ਅਮਲੀ ਪੱਧਰ ’ਤੇ ਜਿਕਰਯੋਗ ਭੂਮਿਕਾ ਨਿਭਾਈ ਹੈ ਅਤੇ ਇਹ ਸਭ ਤਰਕਸ਼ੀਲ ਕਾਮਿਆਂ ਵਿਗਿਆਨਕ ਬੌਧਿਕ ਵਿਕਾਸ ਅਤੇ ਸੁਹਿਰਦ ਅਮਲਾ ਕਾਰਨ ਹੀ ਸੰਭਵ ਹੋ ਸਕਿਆ ਹੈ।
ਜਥੇਬੰਦਕ ਮੁਖੀ ਸੁਮੀਤ ਸਿੰਘ ਨੇ ਸੁਪਰੀਮ ਕੋਰਟ ਵਲੋਂ ਧਰਮ ਜਾਤ ਤੇ ਫਿਰਕੇ ਦੇ ਨਾਂ ਤੇ ਵੋਟਾਂ ਮੰਗਣ ਖਿਲਾਫ ਦਿੱਤੇ ਅਹਿਮ ਫੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੱਬੇ ਪੱਖੀਆਂ ਨੂੰ ਛਡ ਕੇ ਸਮੂਹ ਸਿਆਸੀ ਪਾਰਟੀਆਂ ਸੱਤਾ ਹਾਸਲ ਕਰਨ ਲਈ ਧਰਮ ਜਾਤ ਤੇ ਫਿਰਕੇ ਦੇ ਆਧਾਰ `ਤੇ ਵੋਟਾਂ ਮੰਗਣ ਦੀ ਫਿਰਕੂ ਅਤੇ ਫੁਟ ਪਾਊ ਰਾਜਨੀਤੀ ਕਰਦੀਆਂ ਆ ਰਹੀਆਂ ਹਨ ਅਤੇ ਡੇਰਿਆਂ ਤੇ ਬਾਬਿਆਂ ਦੀ ਸਿਆਸੀ, ਹਮਾਇਤ ਲੈਣ ਲਈ ਉਨ੍ਹਾਂ ਦੇ ਕਈ ਗੈਰ ਕਾਨੂੰਨੀ ਧੰਦਿਆਂ ਦੀ ਸਿਆਸੀ ਸਰਪ੍ਰਸਤੀ ਵੀ ਕਰਦੀਆਂ ਹਨ, ਜਿਸ ਉਤੇ ਭਾਰਤੀ ਚੋਣ ਕਮਿਸ਼ਨ ਵਲੋਂ ਸਖ਼ਤੀ ਨਾਲ ਪਾਬੰਦੀ ਲਾਈ ਜਾਣੀ ਚਾਹੀਦੀ ਹੈ।
ਐਡਵੋਕੇਟ ਅਮਰਜੀਤ ਬਾਈ ਨੇ ਸਮੂਹ ਸਿਆਸੀ ਪਾਰਟੀਆਂ ਤੋਂ ਮੰਗ ਕੀਤੀ ਕਿ ਪੰਜਾਬ ਦੇ ਲੋਕਾਂ ਨੂੰ ਪਾਖੰਡੀ ਬਾਬਿਆਂ, ਤਾਂਤਰਿਕਾਂ, ਜੋਤਸ਼ੀਆਂ ਅਤੇ ਅਖੌਤੀ ਸਿਆਣਿਆਂ ਵਲੋਂ ਕੀਤੀ ਜਾਂਦੀ ਲੁੱਟ ਤੋਂ ਬਚਾਉਣ ਲਈ ਪੰਜਾਬ ਵਿਚ ਅੰਧ ਵਿਸ਼ਵਾਸ ਵਿਰੋਧੀ ਕਾਨੂੰਨ ਲਾਗੂ ਕਰਨ ਦੇ ਅਹਿਮ ਮੁੱਦੇ ਨੂੰ ਆਪਣੇ ਚੋਣ ਮਨੋਰਥ ਪੱਤਰਾਂ ਵਿਚ ਸ਼ਾਮਲ ਕੀਤਾ ਜਾਵੇ।ਸੁਸਾਇਟੀ ਵਲੋਂ ਲੁਧਿਆਣੇ ਵਿਖੇ ਹਿੰਦੂ ਕੱਟੜਵਾਦੀਆਂ ਵਲੋਂ ਜਨਚੇਤਨਾ ਦੇ ਕਾਰਕੁੰਨਾਂ ਉਤੇ ਕੀਤੇ ਗਏ ਜਾਨਲੇਵਾ ਹਮਲੇ ਦੀ ਸਖ਼ਤ ਨਿਖੇਧੀ ਕਰਦਿਆਂ ਦੋਸ਼ੀ ਫਾਸ਼ੀਵਾਦੀ ਫਿਰਕੂ ਅਨਸਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਅਤੇ ਸ਼ਹੀਦ ਭਗਤ ਸਿੰਘ ਦੇ ਵਿਗਿਆਨਕ ਫਲਸਫੇ ਦੇ ਵਿਰੋਧੀਆਂ ਖਿਲਾਫ ਜਥੇਬੰਦਕ ਹੋਣ ਦਾ ਸੱਦਾ ਦਿੱਤਾ ਗਿਆ।ਇਸ ਮੌਕੇ ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਪ੍ਰਕਾਸ਼ਿਤ ਸਾਲ 2017 ਦਾ ਕੈਲੰਡਰ ਲੋਕ ਅਰਪਣ ਕੀਤਾ ਗਿਆ।
ਇਸ ਮੌਕੇ ਤਰਕਸ਼ੀਲ ਆਗੂਆਂ ਕਾਮਰੇਡ ਅਜੀਤ ਸਿੰਘ, ਸੁਖਮੀਤ ਸਿੰਘ, ਮਾਸਟਰ ਕੁਲਜੀਤ ਵੇਰਕਾ, ਧਰਵਿੰਦਰ ਕੋਹਾਲੀ, ਮੇਜਰ ਸਿੰਘ ਅਤੇ ਰਾਜ ਕੁਮਾਰ ਵੇਰਕਾ ਨੇ ਉਪਰੋਕਤ ਮੁਦਿਆਂ ਤੇ ਹੋਈ ਵਿਚਾਰ ਚਰਚਾ ਵਿਚ ਭਾਗ ਲਿਆ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਕਰਨਨਰਾਜ ਸਿੰਘ, ਨਾਗਰ ਮਲ, ਹਰਜਿੰਦਰ ਸਿੰਘ ਬੱਲ, ਅਸ਼ਵਨੀ ਕੁਮਾਰ, ਬੀਐਮ ਸਿੰਘ ਅਤੇ ਗੁਰਚਰਨ ਸਿੰਘ ਡਾਂਗ ਆਦਿ ਤਰਕਸ਼ੀਲ ਮੈਂਬਰਾਂ ਨੇ ਵੀ ਸ਼ਮੂਲੀਅਤ ਕੀਤੀ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply