Wednesday, September 30, 2026

ਦੋ ਰੋਜ਼ਾ ਮੰਡੀਆਂ ਕਬੱਡੀ ਕੱਪ 22-23 ਜਨਵਰੀ ਨੂੰ

ਮਾਲੇਰਕੋਟਲਾ, 6 ਜਨਵਰੀ (ਹਰਮਿੰਦਰ ਸਿੰਘ ਭੱਟ) – ਪੰਜਾਬ ਦੇ ਪ੍ਰਸਿੱਧ ਕਬੱਡੀ ਕੱਪਾਂ ਵਿੱਚੋ ਜਾਣੇ ਜਾਂਦੇ ਸਵਰਗੀ ਜਸਵੰਤ ਸਿੰਘ ਜੱਸਾ ਮੈਮੋਰੀਅਲ ਸਪੋਰਟਸ

ppn0601201717

ਐਂਡ ਵੈਲਫੇਅਰ ਕਲੱਬ ਮੰਡੀਆਂ ਵੱਲੋਂ ਸਵਰਗੀ ਸੰਤ ਬਾਬਾ ਜਸਵੀਰ ਸਿੰਘ ਕਾਲਾਮਾਲਾ ਨੂੰ ਸਮਰਪਿਤ 14ਵਾਂ ਦੋ ਰੋਜ਼ਾ ਕਬੱਡੀ ਕਬੱਡੀ 22 ਤੇ 23 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਦੀਦਾਰ ਸਿੰਘ ਛੋਕਰਾਂ ਨੇ ਦੱਸਿਆ ਕਿ ਕਲੱਬ ਦੇ ਅਹੁੱਦੇਦਾਰਾਂ ਦੀ ਮੀਟਿੰਗ `ਚ ਸਰਵਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਇਹ ਕਬੱਡੀ ਕੱਪ 22 ਤੇ 23 ਜਨਵਰੀ ਨੂੰ ਕਰਵਾਇਆ ਜਾਵੇਗਾ, ਜਿਸ ਵਿੱਚ ਅੱਠ ਅਕੈਡਮੀਆਂ ਨੌਰਥ ਦੀਆਂ ਟੀਮਾਂ ਭਾਗ ਲੈਣਗੀਆਂ।ਇਸ ਮੌਕੇ ਕਲੱਬ ਦੇ ਸਰਪ੍ਰਸਤ ਕਪੂਰ ਸਿੰਘ, ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਕਾਕਾ ਨਾਰੀਕੇ, ਮੀਤ ਪ੍ਰਧਾਨ ਗੁਰਮੀਤ ਸਿੰਘ ਨਾਰੀਕੇ , ਸ਼ਾਮ ਸਿੰਘ ਲਾਡੀ, ਸਕੱਤਰ ਸਿਕੰਦਰ ਸਿੰਘ, ਤੇਜ਼ ਪ੍ਰਤਾਪ ਮੰਡੀਆਂ, ਗੋਪੀ ਮੰਡੀਆਂ, ਬਿੱਕਰ ਸਿੰਘ ਖਾਨਪੁਰ, ਜਸਵੀਰ ਸਿੰਘ ਲਾਲਾ ਸਰੌਦ, ਰਛਪਾਲ ਸਿੰਘ ਮੰਡੀਆਂ, ਗੁਰਦੀਪ ਸਿੰਘ ਛੋਕਰਾਂ, ਹਰਮਨਪ੍ਰੀਤ ਸਿੰਘ ਛੋਕਰਾਂ, ਕਿ੍ਰਸ਼ਨ ਬਧੇਸਾ, ਮਨਵੀਰ ਸਿੰਘ, ਸਨੀ, ਹਰਦੀਪ ਸਿੰਘ, ਬਿੱਲੂ ਆਦਿ ਹਾਜ਼ਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply