Friday, November 22, 2024

ਸਾਡਾ ਮੁੱਖ ਮਕਸਦ ਗਰੀਬ ਲੋਕਾਂ ਦਾ ਜੀਵਨ ਪੱਧਰ ਉਚਾ ਚੁੱਕਣਾ ਤੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ- ਐਚ.ਐਸ ਫੂਲਕਾ

ppn0601201718ਸੰਦੌੜ, 6 ਜਨਵਰੀ (ਹਰਮਿੰਦਰ ਸਿੰਘ ਭੱਟ)- ਸਾਡਾ ਮੁੱਖ ਮਕਸਦ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਅਤੇ ਗਰੀਬ ਲੋਕਾਂ ਨੂੰ ਰੁਜਗਾਰ ਮਹੁੱਈਆ ਕਰਵਾ ਕੇ ਉਨਾਂ੍ਹ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਹੈ।ਇੰਨਾਂ੍ਹ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਐਚ ਐਸ ਫੂਲਕਾ ਸੀਨੀਅਰ ਆਗੂ ਆਮ ਆਦਮੀ ਪਾਰਟੀ ਪੰਜਾਾਬ ਨੇ ਅੱਜ ਸੰਦੌੜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਸ ਫੂਲ਼ਕਾ ਸੰਦੌੜ ਵਿਖੇ ਹਲਕਾ ਮਾਲੇਰਕੋਟਲਾ ਤੋਂ ਪਾਰਟੀ ਉਮੀਦਵਾਰ ਸ਼੍ਰੀ ਅਰਸ਼ਦ ਡਾਲੀ ਦੇ ਚੋਣ ਦਫਤਰ ਦਾ ਉਦਘਾਟਨ ਕਰਨ ਪੁੱਜੇ ਸਨ।ਪੰਜਾਬ `ਚ ਮੁੱਖ ਮੰਤਰੀ ਦੇ ਅਹੁਦੇ ਬਾਰੇ ਇੱਕ ਸੁਆਲ ਨੂੰ ਉਨਾਂ੍ਹ ਗੋਲਮੋਲ ਕਰਦਿਆਂ ਜੁਆਬ ਦਿੱਤਾ ਕਿ ਸੀ ਐਮ ਚੁਣੇ ਗਏ ਵਿਧਾਇਕਾਂ ਵਿੱਚੋਂ ਹੀ ਬਣੇਗਾ।ਮਾਲੇਰਕੋਟਲਾ ਤੋਂ ਪਾਰਟੀ ਉਮੀਦਵਾਰ ਦੇ ਵਰਕਰਾਂ ਵੱਲੋਂ ਵਿਰੋਧ ਕੀਤੇ ਜਾਣ ਦੀਆਂ ਖਬਰਾਂ ਸਬੰਧੀ ਫੂਲ਼ਕਾ ਨੇ ਕਿਹਾ ਕਿ ਸਭ ਠੀਕ ਹੈ ਤੇ ਵਰਕਰ ਪੂਰੀ ਤਨਦੇਹੀ ਨਾਲ ਆਪਣੀ ਭੂਮਿਕਾ ਨਿਭਾ ਰਹੇ ਹਨ।ਇੱਕ ਹੋਰ ਸੁਆਲ ਦੇ ਜੁਆਬ ਵਿੱਚ ਉਨਾਂ੍ਹ ਕਿਹਾ ਕਿ ਆਪ ਦੀ ਚੜਤ ਤੋਂ ਘਬਰਾ ਕੇ ਵਿਰੋਧੀ ਪਾਰਟੀਆਂ ਹਰ ਆਏ ਦਿਨ ਨਵੇਂ ਸ਼ਗੂਫੇ ਛੱਡ ਰਹੀਆਂ ਹਨ।ਇਸ ਸਮੇਂ ਅਰਸਦ ਡਾਲੀ ਨੇ ਕਿਹਾ ਕਿ ਪਾਰਟੀ ਦੇ ਸਿਧਾਂਤ ਉਨਾਂ੍ਹ ਲਈ ਸਭ ਤੋਂ ਉਪਰ ਹਨ ਅਤੇ ਪਾਰਟੀ ਦੇ ਅਸੂਲਾਂ ਤੇ ਹਲਕੇ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਉਹ ਰਿਸਤੇਦਾਰੀ ਨੂੰ ਵੀ ਕੁਰਬਾਨ ਕਰਦੇ ਹਨ।ਡਾਲੀ ਨੇ ਸਮੂਹ ਵਰਕਰਜ਼ ਨੂੰ ਅਪੀਲ ਕੀਤੀ ਕਿ ਉਹ ਨਵੇ ਪੰਜਾਬ ਦੀ ਉਸਾਰੀ ਅਤੇ ਮਾਲੇਰਕੋਟਲਾ ਦੀ ਨੁਹਾਰ ਬਦਲਣ ਲਈ ਆਪ ਦਾ ਸਾਥ ਦੇਣ।ਇਸ ਸਮੇਂ ਜਸਵੰਤ ਸਿੰਘ ਸਾਹੀ ਕਨਵੀਨਰ ਮਾਲੇਰਕੋਟਲਾ, ਜਨਾਬ ਜਮੀਲ-ਉਰ-ਰਹਿਮਾਨ, ਬਚਨ ਬੇਦਿਲ, ਵੇਦ ਪ੍ਰਕਾਸ਼ ਫਰਵਾਲੀ, ਫੌਜੀ ਖੁਰਦ ਸਮੇਤ ਵੱਡੀ ਗਿਣਤੀ `ਚ ਆਪ ਵਲੰਟੀਅਰ ਹਾਜਿਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply