Sunday, March 22, 2026

ਬਾਰਿਸ਼ ਦੇ ਬਾਵਜ਼ੂਦ ਵੀ ਸੁਵਿਧਾ ਕਰਮਚਾਰੀਆਂ ਦਾ ਸੰਘਰਸ਼ ਰਿਹਾ ਜਾਰੀ

ਬਠਿੰਡਾ, 8 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਜਿਥੇ ਸੁਵਿਧਾ ਕਰਮਚਾਰੀਆਂ ਦੇ ਸਬਰ ਦਾ ਇਮਤਿਹਾਨ

ppn0801201702

ਪਿਛਲੇ 4 ਮਹੀਨਿਆਂ ਤੋਂ ਲੈ ਰਹੀ ਹੈ ਉਥੇ ਬੀਤੇ ਕੱਲ ਅਸਮਾਨ ’ਚ ਗਰਜਦੇ ਬਦਲਾਂ ਨੇ ਵੀ ਇਨ੍ਹਾਂ ਕਰਮਚਾਰੀਆਂ ਦਾ ਇਮਤਿਹਾਨ ਲੈਣਾ ਸ਼ੁਰੂ ਕਰ ਦਿੱਤਾ ਹੈ।ਚੰਡੀਗੜ੍ਹ ਵਿਖੇ ਮੌਸਮ ਬਹੁਤ ਹੀ ਬਦਲਵਾਈ ਦਾ ਬਣਿਆ ਰਿਹਾ, ਤੇਜ਼ ਹਵਾਵਾਂ ਦੇ ਨਾਲ ਸਾਰੀ ਰਾਤ ਗੜੇ ਪੈਂਦੇ ਰਹੇ।ਸੁਵਿਧਾ ਕਰਮਚਾਰੀਆਂ ਦੀ ਅੱਜ ਦੂਜੇ ਦਿਨ ਦੀ ਰਾਤ ਬਹੁਤ ਹੀ ਸਬਰ ਵਾਲੀ ਸਿੱਧ ਹੋਈ, ਡਾਇਰੈਕਟਰ ਆਫ਼ ਗਵਰਨਰਸ ਰਿਫਾਰਮਸ, ਪੰਜਾਬ, ਸੈਕਟਰ-34-ਏ, ਜ਼ਿਲ੍ਹਾ ਚੰਡੀਗੜ੍ਹ ਦੇ ਦਫ਼ਤਰ ਦੀ ਛੱਤ ਤੇ ਪਾਣੀ-ਪਾਣੀ ਸੀ ਤੇ ਅਸਮਾਨ ਤੋਂ ਬਾਰਿਸ਼ ਨਾਲ ਬਰਫ਼ ਤੇ ਗੋਲੇ ਵੀ ਪੈ ਰਹੇ ਸੀ। ਅਕਾਲੀ-ਭਾਜਪਾ ਸਰਕਾਰ ਨੇ ਤਾਂ ਇਨ੍ਹਾਂ ਕਰਮਚਾਰੀਆਂ ਵਲੋਂ ਮੂੰਹ ਮੋੜ ਹੀ ਲਿਆ ਸੀ ਉਸ ਦੇ ਨਾਲ ਪ੍ਰਸ਼ਾਸ਼ਨ ਨੇ ਵੀ ਇਨ੍ਹਾਂ ਦੀ ਸਾਰ ਲੈਣ ਦੀ ਜ਼ਰੂਰਤ ਨਹੀਂ ਸਮਝੀ। ਸੁਵਿਧਾ ਕਰਮਚਾਰੀ ਜਿਹੜੇ ਵਿਭਾਗ ਦੀ ਛੱਤ ਤੇ ਚੜ੍ਹੇ ਸੀ ਉਨ੍ਹਾਂ ਵਿਚੋਂ ਇੱਕ ਕਰਮਚਾਰਣ ਕਰਮਜੀਤ ਕੌਰ ਜ਼ਿਲ੍ਹਾ ਬਠਿੰਡਾ ਦੀ ਤਬੀਅਤ ਨਾਜੁਕ ਹੋ ਗਈ ਹੈ। ਇਨ੍ਹਾਂ ਦੀ ਹਾਲਤ ’ਚ ਸੁਧਾਰ ਲਈ ਵਿਭਾਗ ਵਲੋਂ ਕੋਈ ਵੀ ਉਪਰਾਲਾ ਨਹੀਂ ਕੀਤਾ ਜਾ ਰਿਹਾ।ਸੁਵਿਧਾ ਕਰਮਚਾਰਣ ਦੀ ਤਬੀਅਤ ਖਰਾਬ ਹੋਣ ਦੇ ਬਾਵਜੂਦ ਵੀ ਉਹ ਛੱਤ ਤੋਂ ਥੱਲੇ ਆਉਣ ਲਈ ਤਿਆਰ ਨਹੀਂ ਹਨ। ਜਨਰਲ ਸਕੱਤਰ ਵਰਿੰਦਰ ਪਾਲ ਸਿੰਘ ਨੇ ਪ੍ਰੈੱਸ ਨੁੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਸ਼ਾਸ਼ਨ ਦੀ ਇਹ ਬਹੁਤ ਹੀ ਮੰਦ-ਭਾਗੀ ਗੱਲ ਹੈ ਕਿ ਐਨੀ ਬਰਸਾਤ ਵਿੱਚ ਵੀ ਉਨ੍ਹਾਂ ਨੇ ਛੱਤ ਤੇ ਚੜ੍ਹੇ ਸੁਵਿਧਾ ਕਾਮਿਆਂ ਦੀ ਬਾਤ ਨਹੀਂ ਪੁੱਛੀ। ਉਨ੍ਹਾਂ ਕਿਹਾ ਕਿ ਅਕਾਲੀ/ਭਾਜਪਾ ਸਰਕਾਰ ਤਾਂ ਸੱਤੇ ਦੇ ਨਸ਼ੇ ’ਚ ਚੂਰ ਸੀ ਪਰ ਵਿਭਾਗ ਦੇ ਪ੍ਰਮੁੱਖ ਅਧਿਕਾਰੀਆਂ ਨੁੰ ਕਿਸ ਗੱਲ ਦਾ ਨਸ਼ਾ ਹੈ।
ਜਨਰਲ ਸਕੱਤਰ ਵਰਿੰਦਰ ਪਾਲ ਸਿੰਘ ਨੇ ਅੱਗੇ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਲੰਬੀ ਹਲਕੇ ਜ਼ਿਲ੍ਹਾ ਮੁਕਤਸਰ ਵਿੱਚ ਜਿਹੜੇ ਸੁਵਿਧਾ ਕਰਮਚਾਰੀਆਂ ਤੇ ਅੰਨੇ-ਵਾਹ ਲਾਠੀਚਾਰਜ ਕਰਕੇ ਝੂਠੇ ਅ/ਧ 307 ਵਰਗੀਆਂ ਸੰਗੀਨ ਧਾਰਾਵਾਂ ਲਗਾਇਆ ਗਈਆਂ ਸਨ ਅੱਜ ਉਨ੍ਹਾਂ ਦੀ ਮਲੋਟ ਦੀ ਅਦਾਲਤ ਵਿੱਚ ਪੇਸ਼ੀ ਸੀ। ਅਕਾਲੀ/ਭਾਜਪਾ ਸਰਕਾਰ ਵਲੋਂ ਸੁਵਿਧਾ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਇਨ੍ਹਾਂ ਦੇ ਪਰਚੇ ਜਲਦ ਤੋਂ ਜਲਦ ਰੱਦ ਕਰ ਦਿੱਤੇ ਜਾਣਗੇ। ਅਕਾਲੀ/ਭਾਜਪਾ ਸਰਕਾਰ ਸਿਰਫ਼ ਝੂਠੇ ਲਾਰਿਆਂ ਨਾਲ ਸਮਾਂ ਬਿਤਾਉਂਦੀ ਹੈ ਇਸ ਤੋਂ ਸਾਬਿਤ ਹੋ ਗਿਆ ਜਦ ਮਾਨਯੋਗ ਜੱਜ ਸਾਹਿਬ ਮਲੋਟ ਦੀ ਅਦਾਲਤ ਵਲੋਂ ਸੁਵਿਧਾ ਕਰਮਚਾਰੀਆਂ ਨੂੰ ਪੇਸ਼ੀ ਦੀ ਅਗਲੀ ਤਾਰੀਖ 21/03/2017 ਸੁਣਾਈ ਗਈ। ਉਨ੍ਹਾਂ ਕਿਹਾ ਕਿ ਸੁਣਿਆ ਸੀ ਮਾਨਯੋਗ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਿਸੇ ਨੂੰ ਵੀ ਨਿਰਾਸ਼ ਨਹੀਂ ਕਰਦੇ ਪਰ ਸੁਵਿਧਾ ਕਰਮਚਾਰੀਆਂ ਦੇ ਮਾਤਾ-ਪਿਤਾ ਵਲੋਂ ਸੰਗਤ-ਦਰਸ਼ਨਾਂ ’ਚ ਹੱਥ ਜੋੜ ਕਿ ਕੀਤੀਆਂ ਗਈਆਂ ਬੇਨਤੀ ਇਨ੍ਹਾਂ ਨੇ ਪ੍ਰਵਾਨ ਨਹੀਂ ਕੀਤੀਆਂ।ਅਕਾਲੀ/ਭਾਜਪਾ ਸਰਕਾਰ ਅੱਜ ਉਨ੍ਹਾਂ ਪ੍ਰੋਜੈਕਟਾਂ ਦਾ ਪ੍ਰਚਾਰ ਕਰਕੇ ਹੀ ਆਮ ਲੋਕਾਂ ਤੋਂ ਵੋਟਾਂ ਮੰਗ ਰਹੀ ਹੈ ਜਦ ਕਿ ਉਨ੍ਹਾਂ ਪ੍ਰੋਜੈਕਟਾਂ ਨੁੰ ਸਫ਼ਲ ਬਣਾਉਣ ਲਈ ਜਿਹੜੇ ਕਰਮਚਾਰੀਆਂ ਨੇ ਦਿਨ-ਰਾਤ ਇੱਕ ਕੀਤੀ ਉਹ ਪਿਛਲੇ 4 ਮਹੀਨਿਆਂ ਤੋਂ ਆਪਣੀਆਂ ਨੌਕਰੀਆਂ ਪੱਕੀਆਂ ਕਰਵਾਉਣ ਲਈ ਸੜਕਾਂ `ਤੇ ਰੁਲ ਰਹੇ ਹਨ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply