Tuesday, September 22, 2026

ਸੜ੍ਹਕ ਹਾਦਸੇ ਵਿਚ ਪਤੀ-ਪਤਨੀ ਜ਼ਖ਼ਮੀ

ਫਾਜ਼ਿਲਕਾ, 8 ਜਨਵਰੀ (ਵਿਨੀਤ ਅਰੋੜਾ) – ਫਾਜ਼ਿਲਕਾ-ਅਬੋਹਰ ਰੋਡ ਤੇ ਇੱਥੋਂ ਲਗਭਗ 15 ਕਿਲੋਮੀਟਰ ਦੂਰ ਸਥਿਤ ਪਿੰਡ ਖੂਈਖੇੜਾ ਦੇ ਨੇੜੇ ਹੋਏ ਸੜ੍ਹਕ ਹਾਦਸੇ

U

ਵਿਚ ਪਤੀ-ਪਤਨੀ ਜ਼ਖ਼ਮੀ ਹੋ ਗਏ। ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਰਾਜ ਕੁਮਾਰ (50) ਵਾਸੀ ਮਦਨ ਗੋਪਾਲ ਰੋਡ ਫਾਜ਼ਿਲਕਾ ਦੇ ਬੇਟੇ ਪੰਕਜ ਕੁਮਾਰ ਨੇ ਦੱਸਿਆ ਕਿ ਉਸਦਾ ਪਿਤਾ ਰਾਜ ਕੁਮਾਰ ਅਤੇ ਉਸਦੀ ਮਾਤਾ ਚੰਦਰਕਲਾ (48) ਆਪਣੇ ਮੋਟਰ ਸਾਇਕਲ ਤੇ ਅੱਜ ਸਵੇਰੇ ਲਗਭਗ 11ਵਜੇ ਫਾਜ਼ਿਲਕਾ ਤੋਂ ਅਬੋਹਰ ਆਪਣੇ ਰਿਸ਼ਤੇਦਾਰਾਂ ਦੇ ਕੋਲ ਜਾ ਰਹੇ ਸਨ। ਉਸਨੇ ਦੱਸਿਆ ਕਿ ਜਦੋਂ ਉਹ ਦੋਵ੍ਹੇਂ ਫਾਜ਼ਿਲਕਾ-ਅਬੋਹਰ ਰੋਡ ਤੇ ਸਥਿਤ ਪਿੰਡ ਖੂਈਖੇੜਾ ਦੇ ਨੇੜੇ ਪਹੁੰਚੇ ਤਾਂ ਮੋਟਰ ਸਾਇਕਲ ਦੇ ਅੱਗੇ ਅਚਾਨਕ ਕੁੱਤਾ ਆ ਗਿਆ। ਜਦੋਂ ਉਨ੍ਹਾਂ ਨੇ ਕੁੱਤੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਦੋਵ੍ਹੇਂ ਸੜ੍ਹਕ ਤੇ ਡਿੱਗ ਗਏ ਅਤੇ ਜ਼ਖ਼ਮੀ ਹੋ ਗਏ। ਜਿਸ ਕਾਰਨ ਦੋਵ੍ਹਾਂ ਦੇ ਸਿਰ ਅਤੇ ਮੂੰਹ ਤੇ ਸੱਟਾਂ ਲੱਗੀਆਂ ਹਨ ਅਤੇ ਦੋਵ੍ਹਾਂ ਨੂੰ ਇਲਾਜ ਦੇ ਲਈ ਸਥਾਨਕ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply