ਫਾਜ਼ਿਲਕਾ, 8 ਜਨਵਰੀ (ਵਿਨੀਤ ਅਰੋੜਾ) – ਫਾਜ਼ਿਲਕਾ -ਮਲੋਟ ਰੋਡ ਤੇ ਸਥਿਤ ਪਿੰਡ ਅਲਿਆਣਾ ਵਿਚ ਹੋਏ ਪਰਿਵਾਰਕ ਝਗੜੇ ਵਿਚ ਇੱਕ ਬਜ਼ੁਰਗ ਵਿਅਕਤੀ

ਜ਼ਖ਼ਮੀ ਹੋ ਗਿਆ। ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਜੀਤ ਸਿੰਘ (55) ਵਾਸੀ ਪਿੰਡ ਅਲਿਆਣਾ ਦੇ ਬੇਟੇ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਅਤੇ ਉਸਦੀ ਪਤਨੀ ਆਪਣੇ ਮਾਤਾ ਪਿਤਾ ਤੋਂ ਅੱਲਗ ਪਿੰਡ ਵਿਚ ਹੀ ਰਹਿੰਦੇ ਹਨ। ਉਸਨੇ ਦੱਸਿਆ ਕਿ ਬੀਤੀ ਰਾਤ ਕਿਸੇ ਗੱਲ ਨੂੰ ਲੈਕੇ ਉਸਦੇ ਅਤੇ ਉਸਦੀ ਪਤਨੀ ਦੇ ਵਿਚਾਰ ਝਗੜਾ ਹੋਇਆ ਸੀ ਅਤੇ ਅੱਜ ਸਵੇਰੇ ਉਸਨੇ ਆਪਣੀ ਪਤਨੀ ਨੂੰ ਖਾਣਾ ਬਣਾਉਣ ਲਈ ਕਿਹਾ ਸੀ। ਜਿਸ ਤੋਂ ਬਾਅਦ ਉਸਦੀ ਪਤਨੀ ਨੇ ਝਗੜੇ ਸਬੰਧੀ ਨੇੜਲੇ ਪਿੰਡ ਸਜਰਾਣਾ ਵਿਚ ਆਪਣੇ ਪੇਕੇ ਪਰਿਵਾਰ ਨੂੰ ਫੋਨ ਕਰ ਦਿੱਤਾ। ਸਵੇਰੇ ਲਗਭਗ 10 ਵਜੇ ਜਦੋਂ ਉਸਦਾ ਪਿਤਾ ਘਰ ਤੋਂ ਕੰਮ ਲਈ ਖੇਤ ਗਿਆ ਤਾਂ ਉੱਥੇ ਉਸਦੇ ਸਹੁੱਰੇ ਪਰਿਵਾਰ ਦੇ ਮੈਂਬਰਾਂ ਨੇ ਉਸਦੇ ਪਿਤਾ ਦੇ ਨਾਲ ਉਕਤ ਝਗੜੇ ਦੀ ਰੰਜਿਸ਼ ਦੇ ਚਲਦੇ ਮਾਰਕੁੱਟ ਕੀਤੀ। ਜਿਸ ਕਾਰਨ ਉਸਦੇ ਪਿਤਾ ਦੇ ਮੂੰਹ ਅਤੇ ਸਰੀਰ ਦੇ ਹੋਰ ਹਿੱਸਿਆਂ ਤੇ ਸੱਟਾਂ ਲੱਗੀਆਂ ਹਨ ਅਤੇ ਉਸਨੂੰ ਇਲਾਜ ਦੇ ਲਈ ਸਥਾਨਕ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।
Punjab Post Daily Online Newspaper & Print Media