ਅੰਮ੍ਰਿਤਸਰ, 9 ਜਨਵਰੀ (ਸੁਖਬੀਰ ਸਿੰਘ) – ਭਾਰਤ ਚੋਣ ਕਮਿਸ਼ਨ ਜੀ ਦੇ ਨਿਰਦੇਸ਼ਾਂ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਦੀ ਯੋਗ ਅਗਵਾਈ ਵਿੱਚ ਸਵੀਪ
ਗਤੀਵਿਧੀਆ ਅਧੀਨ ਵੋਟਰਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਸਕੂਲਾਂ ਵਿੱਚ ਮਨੁੱਖੀ ਲੜੀ ਬਣਾਈ ਗਈ ਜਿਸ ਵਿੱਚ ਸਕੂਲਾਂ ਦੇ ਬੱਚਿਆਂ ਨੇ ਪੋਸਟਰ / ਬੈਨਰਾਂ ਨਾਲ ਵੋਟਰਾਂ ਨੂੰ ਨਿਰਪੱਖ, ਬਗੈਰ ਕਿਸੇ ਲਾਲਚ ਦੇ ਵੋਟ ਪਾਉਣ ਲਈ ਪ੍ਰੇਰਿਤ ਕੀਤਾ ।
ਇਸ ਦੋਰਾਨ ਸ਼੍ਰੀਮਤੀ ਦੀਪਿਕਾ ਖੱਚਲ, ਡਾਇਰੈਕਟਰ, ਮਿਨੀਸਟਰੀ ਆਫ ਇਨਫਰਮੈਸ਼ਨ ਐਂਡ ਬਰਾਡ ਕਾਸਟਿੰਗ, ਭਾਰਤ ਸਰਕਾਰ ਜੋ ਕਿ ਬਤੌਰ ਅਵੈਰਨੈਸ ਚੋਣ ਅਬਜਰਵਰ ਹਨ ਜੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਹਾਂ ਸਿੰਘ ਗੇਟ (ਸ਼ਿਵਾਲਾ ਸਕੂਲ), ਸੀਨੀਅਰ ਸੈਕੰਡਰੀ ਸਕੂਲ ਸੈਂਸਰਾਂ ਕਲਾਂ ਵਿਖੇ ਸਵੀਪ ਗਤੀਵਿੱਧੀਆ ਦਾ ਨਿਰੀਖਣ ਕੀਤਾ।ਇਸ ਤੋ ਇਲਾਵਾ ਮਾਨਯੋਗ ਅਵੈਰਨੈਸ ਚੋਣ ਅਬਜਰਵਰ ਜੀ ਨੇ ਵੱਖ-ਵੱਖ ਵਿਧਾਨ ਸਭਾ ਹਲਕਿਆ ਦੇ ਪੋਲਿੰਗ ਬੂਥਾਂ ਦਾ ਵੀ ਨਿਰੀਖਣ ਕੀਤਾ ਅਤੇ ਪਿੰਡਾਂ ਦੇ ਵੋਟਰਾਂ ਨਾਲ ਗਲਬਾਤ ਕਰਕੇ ਉਨ੍ਹਾਂ ਨੂੰ ਵੱਧ ਚੜ੍ਹ ਕੇ ਵੋਟਾਂ ਪਾਉਣ ਲਈ ਪ੍ਰੇਰਿਤ ਕੀਤਾ। ਸਕੂਲ ਦੇ ਬੱਚਿਆਂ ਨੂੰ ਆਪਣੇ ਮਾਂ-ਬਾਪ, ਭੈਣ ਭਰਤ, ਰਿਸ਼ਤੇਦਾਰ ਤੇ ਆਂਢ ਗੁਆਂਢ ਦੇ ਵੋਟਰਾਂ ਨੂੰ ਵੋਟਾਂ ਦੀ ਮਹਤੱਤਾ ਦਸਦੇ ਹੋਏ ਵੋਟਾ ਪਾਉਣ ਲਈ ਜਾਗਰੂਕ ਕਰਨ ਲਈ ਕਿਹਾ।ਇਸ ਮੌਕੇ ਉਹਨਾਂ ਨਾਲ ਜ਼੍ਹਿਲਾ ਸਿੱਖਿਆ ਅਫ਼ਸਰ (ਐ.ਸਿ), ਅੰਮ੍ਰਿਤਸਰ, ਸਲਵਿੰਦਰ ਸਿੰਘ ਸਮਰਾ, ਉੱਪ ਜ਼੍ਹਿਲਾ ਸਿੱਖਿਆ ਅਫ਼ਸਰ (ਐ.ਸਿ), ਅੰਮ੍ਰਿਤਸਰ ਸ਼੍ਰੀਮਤੀ ਭੁਪਿੰਦਰ ਕੌਰ, ਪ੍ਰਿੰਸੀਪਲ ਸਤੀਸ਼ ਕੁਮਾਰ, ਪ੍ਰਿੰਸੀਪਲ ਮਨਦੀਪ ਕੌਰ, ਪ੍ਰਿੰਸੀਪਲ ਜੋਗਿੰਦਰ ਕੌਰ ਸ਼ਿੰਗਾਰੀ, ਸ਼੍ਰੀ ਰਜਿੰਦਰ ਸਿੰਘ ਤੇ ਸ਼੍ਰੀ ਬਲਜਿੰਦਰ ਸਿੰਘ ਮੋਜੂਦ ਸਨ।
Punjab Post Daily Online Newspaper & Print Media