ਗੁਰਦਾਸਪੁਰ, 9 ਜਨਵਰੀ (ਗਗਨਦੀਪ ਸਿੰਘ ਰਿਆੜ)- ਜਿਥੇ ਨੋਟਬੰਦੀ ਨੂੰ ਲੈ ਕੇ ਬੈਕਾਂ ਅੱਗੇ ਭੁੱਖ ਪਿਆਸੇ ਲੋਕਾਂ ਦੀਆਂ ਲੰੰਮੀਆਂ-ਲੰਮੀਆਂ ਲਾਈਨਾਂ ਲੱਗੀਆਂ ਆਮ ਦੇਖਣ ਨੂੰ ਮਿਲ ਰਹੀਆਂ ਹਨ, ਉਥੇ ਦੂਸਰੇ ਪਾਸੇ ਇਹਨਾਂ ਲੋਕਾਂ ਦੀ ਸਹਾਇਤਾ ਲਈ ਪਿਛਲੇ ਇੱਕ ਮਹੀਨੇ ਤੋਂ ਉਪਰ ਲਗਤਾਰ ਸਵੇਰੇ ਰੋਜ਼ਾਨਾ ਚਾਹ / ਪਕੋੜਿਆਂ ਦੀ ਫ੍ਰੀ ਸੇਵਾ ਕਰ ਰਿਹਾ ਹੈ ਇਕ ਟੈਕਸੀ ਡਰਾਇਵਰ।ਪੰਜਾਬ ਨੈਸ਼ਨਲ ਬੈਂਕ ਹਰਚੋਵਾਲ ਮੂਹਰੇ ਫ੍ਰੀ ਚਾਹ ਤੇ ਨਾਸ਼ਤੇ ਦੀ ਮਹਾਨ ਸੇਵਾ ਸੇਵਾ ਨਿਭਾਅ ਰਹੇ ਟੈਕਸੀ ਸਟੈਂਡ ਯੂਨੀਅਨ ਆਗੂ ਅਮਰੀਕ ਸਿੰਘ ਮੀਕਾ ਵਾਸੀ ਹਰਚੋਵਾਲ ਬਾਰੇ ਬੈਕ ਅੱਗੇ ਲਾਈਨਾਂ `ਚ ਖੜੇ ਲੋਕਾਂ ਨੇ ਦੱਸਿਆ ਕਿ ਸਵੇਰੇ ਤੋਂ ਹੀ ਬੈਕਾਂ ਅੱਗੇ ਲਾਈਨਾਂ ਖੜੇ ਬੈਂਕ ਦੇ ਗ੍ਰਾਹਕਾਂ ਨੂੰ ਅਮਰੀਕ ਸਿੰਘ ਮੀਕਾ ਵੱਲੋ ਰੋਜ਼ਾਨਾ ਗਰਮਾ-ਗਰਮ ਚਾਹ ਨਾਲ ਨਾਸ਼ਤਾ ਕਰਵਾਉਣਾ ਵੱਡਾ ਪੁੰਨ ਦਾ ਕੰਮ ਹੈ।ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਬੈਂਕਾਂ ਵਲੋਂ ਗ੍ਰਾਹਕਾਂ ਲਈ ਪਾਣੀ ਤੱਕ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ, ਇਹੀ ਕਾਰਣ ਹੈ ਕਿ ਅਜੋਕੇ ਮਹਿੰਗਾਈ ਦੇ ਯੁੱਗ ਵਿੱਚ ਵਾਰੀ ਦੀ ਉਡੀਕ ਵਿੱਚ ਬੈਂਕਾਂ ਅੱਗੇ ਖੜ੍ਰੇ ਭੁੱਖੇ ਪਿਆਸੇ ਲੋਕਾਂ ਦੀ ਨਿਸ਼ਕਾਮ ਸੇਵਾ ਕਰ ਰਿਹਾ ਅਮਰੀਕ ਸਿੰਘ ਕਾਫੀ ਚਰਚਾ ਵਿਚ ਹੈ ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media