ਅੰਮ੍ਰਿਤਸਰ, 9 ਜਨਵਰੀ (ਪੰਜਾਬ ਪੋਸਟ ਬਿਊਰੋ)- ਵਿਧਾਨ ਸਭਾ ਹਲਕਾ ਮਜੀਠਾ ਤੋਂ ਕਾਂਗਰਸ ਦੇ ਉੁਮੀਦਵਾਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੇ ਸਥਾਨਕ ਵਾਲਮੀਕ ਭਾਈਚਾਰੇ ਦੀ ਹਮਾਇਤ ਦਾ ਦਾਅਵਾ ਕੀਤਾ ਹੈ।ਵਾਲਮੀਕ ਭਾਈਚਾਰੇ ਦੇ ਨੌਜੁਆਨਾਂ ਨੂੰ ਸੰਬੋਧਨ ਹੁੰਦਿਆਂ ਸਾਬਕਾ ਵਿਧਾਇਕ ਸਵਿੰਦਰ ਸਿੰਘ ਕਥੂਨੰਗਲ ਨੇ ਕਿਹਾ ਕਿ ਮਜੀਠਾ ਵਿਧਾਨ ਸਭਾ ਦੇ ਭਵਿੱਖ ਦਾ ਫੈਸਲਾ ਚਵਿੰਡਾ ਦੇਵੀ ਦੇ ਲੋਕ ਹੀ ਕਰਦੇ ਰਹੇ ਹਨ ਤੇ ਇਸ ਵਾਰ ਉਹ ਆਪਣਾ ਫੈਸਲਾ ਲਾਲੀ ਮਜੀਠੀਆ ਦੇ ਹੱਕ ਵਿੱਚ ਸੁਣਾ ਚੁੱਕੇ ਹਨ।ਹਾਜਰ ਨੌਜੁਆਨਾਂ ਤੇ ਇਲਾਕਾ ਨਿਵਾਸੀਆਂ ਨੇ ਲਾਲੀ ਮਜੀਠੀਆ ਜਿੰਦਾਬਾਦ ਦੇ ਨਾਅਰਿਆਂ ਦਰਮਿਆਨ ਕਥੂਨੰਗਲ ਦੇ ਕਹੇ ਲਫਜਾਂ ਨਾਲ ਸਹਿਮਤੀ ਪ੍ਰਗਟਾਈ।ਸਾਬਕਾ ਚੇਅਰਮੈਨ ਭਗਵੰਤ ਪਾਲ ਸਿੰਘ ਸੱਚਰ ਨੇ ਕਿਹਾ ਕਿ ਲਾਲੀ ਮਜੀਠੀਆ ਹੀ ਅਜੇਹਾ ਸ਼ਖਸ਼ ਹੈ ਜੋ ਪਿਛਲੇ 10 ਸਾਲਾਂ ਤੋਂ ਹਲਕਾ ਦੇ ਅਕਾਲੀ ਵਿਧਾਇਕ ਤੇ ਮੰਤਰੀ ਦੇ ਇਸ਼ਾਰੇ `ਤੇ ਹਲਕਾ ਵਾਸੀਆਂ ਨਾਲ ਕੀਤੀਆਂ ਧੱਕੇ ਸ਼ਾਹੀਆਂ ਖਿਲਾਫ ਖੜਾ ਹੋਇਆ ਹੈ।ਲਾਲੀ ਮਜੀਠੀਆ ਨੇ ਹਲਕਾ ਵਾਸੀਆਂ ਨੂੰ ਸੱਦਾ ਦਿਤਾ ਕਿ ਉਹ ਬਿਨ੍ਹਾਂ ਕਿਸੇ ਡਰ ਭੈਅ ਦੇ ਵੋਟਾਂ ਪਾਉਣ ਲਈ ਅੱਗੇ ਆਉਣ।
ਵਾਲਮੀਕ ਭਾਈਚਾਰੇ ਦੇ ਨੌਜੁਆਨ ਆਗੂ ਵਿੱਕੀ ਪ੍ਰਧਾਨ ਨੇ ਜ਼ਜਬਾਤੀ ਲਹਿਜੇ ਵਿੱਚ ਕਿਹਾ ਜਿਹੜੇ ਅਕਾਲੀ ਸਾਨੂੰ ਕਿਸੇ ਨਾਲ ਗੱਲ ਕਰਨ `ਤੇ ਧਮਕੀਆਂ ਦੇਣ ਤੀਕ ਚਲੇ ਜਾਣ, ਉਨ੍ਹਾਂ ਦੇ ਨਾਲ ਤੁਰਨ ਦਾ ਕੋਈ ਮਕਸਦ ਨਹੀ।ਵਾਲਮੀਕ ਸਮਾਜ ਦੀ ਬਾਂਹ ਹਮੇਸ਼ਾਂ ਕਾਗਰਸ ਪਾਰਟੀ ਨੇ ਹੀ ਫੜੀ ਹੈ ਬਾਕੀ ਤਾਂ ਬਲੈਕਮੇਲ ਹੀ ਕਰਦੇ ਰਹੇ ਹਨ।ਉਨ੍ਹਾਂ ਯਕੀਨ ਦਿਵਾਇਆ ਕਿ ਚਵਿੰਡਾ ਦੇਵੀ ਦਾ ਸਮੁਚਾ ਵਾਲਮੀਕ ਭਾਈਚਾਰਾ ਲਾਲੀ ਮਜੀਠੀਆ ਦੇ ਹੱਕ ਵਿੱਚ ਨਿੱਤਰੇਗਾ ਤੇ ਜਿੱਤ ਲਈ ਕੰਮ ਕਰੇਗਾ।ਇਸ ਮੌਕੇ ਲਾਲੀ ਮਜੀਠੀਆ ਤੋਂ ਇਲਾਵਾ ਦੀਪਇੰਦਰ ਸਿੰਘ ਢਿਲੋਂ, ਬਾਬਾ ਕੁੰਨਣ ਸਿੰਘ ਅਬਦਾਲ ਅਤੇ ਬਾਬਾ ਰਾਮ ਸਿੰਘ ਅਬਦਾਲ ਨੇ ਵੀ ਵਿਚਾਰ ਰੱਖੇ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media