Thursday, March 19, 2026

ਮਜੀਠੀਆ ਨੇ ਭਰਵੇਂ ਇਕੱਠ ਵਿੱਚ ਵਜਾਇਆ ਚੋਣ ਬਿਗਲ – 12 ਜਨਵਰੀ ਨੂੰ ਦਾਖਲ ਕਰਨਗੇ ਨਾਮਜ਼ਦਗੀ ਕਾਗ਼ਜ਼

ppn0901201725ਕੱਥੂਨੰਗਲ, 9 ਜਨਵਰੀ (ਪੰਜਾਬ ਪੋਸਟ ਬਿਊਰੋ)- ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਗੁਰਦਵਾਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਦੀ ਅਰਦਾਸ ਉਪਰੰਤ ਜਜ਼ਬਾਤੀ ਭਾਵਨਾਵਾਂ ਨਾਲ ਠਾਠਾਂ ਮਾਰਦੇ ਸਮਰਥਕਾਂ ਦੇ ਜੋਸ਼ੀਲੇ ਜੈਕਾਰਿਆਂ ਦੀ ਗੂੰਜ ਨਾਲ ਚੋਣ ਬਿਗਲ ਵਜਾ ਦਿੱਤਾ ਹੈ।ਉਹਨਾਂ ਉਤਸ਼ਹਤ ਹੁੰਦਿਆਂ ਮੌਕੇ ’ਤੇ ਹੀ 12 ਜਨਵਰੀ ਨੂੰ ਨਾਮਜ਼ਦਗੀ ਕਾਗ਼ਜ਼ ਭਰਨ ਦਾ ਐਲਾਨ ਕੀਤਾ ਅਤੇ ਇਸੇ ਤਰਾਂ ਹੀ ਹੁੰਮ੍ਹ ਹੰਮ੍ਹਾ ਕੇ ਗੁਰਦਵਾਰਾ ਬੇਰ ਸਾਹਿਬ ਮੱਤੇਵਾਲ ਵਿਖੇ ਪਹੁੰਚਣ ਦਾ ਸਦਾ ਦਿੱਤਾ ਤਾਂ ਜੋ ਵਿਰੋਧੀਆਂ ਨੂੰ ਉਸ ਦਿਨ ਤੋਂ ਭੱਜਣ ਲਈ ਰਾਹ ਨਾ ਮਿਲੇ।
ਇਸ ਸਮੇਂ ਵਿਧਾਨ ਸਭਾ ਹਲਕਾ ਮਜੀਠਾ ਦੀ ਸਮੁੱਚੀ ਅਕਾਲੀ ਭਾਜਪਾ ਤੇ ਕ੍ਰਿਸਚਨ ਲੀਡਰਸ਼ਿਪ ਪੰਚਾਂ ਸਰਪੰਚਾਂ ਤੋਂ ਇਲਾਵਾ ਵੱਡੀ ਤਾਦਾਦ ਵਿੱਚ ਲੋਕ ਉਹਨਾਂ ਦੀ ਚੋਣ ਮੁਹਿੰਮ ਨੂੰ ਗਰਮਾਉਣ ਲਈ ਪਹੁੰਚੇ ਹੋਏ ਸਨ।ਮਜੀਠੀਆ ਨੇ ਕਿਹਾ ਕਿ ਉਹਨਾਂ ਦੀ ਚੋਣ ਦੀ ਜ਼ਿੰਮੇਵਾਰੀ ਵੀ ਇਹਨਾਂ ਹੀ ਲੋਕਾਂ ਦੇ ਸਿਰ ’ਤੇ ਹੈ ਅਤੇ ਜਿਨ੍ਹਾਂ ਨੇ ਪਿਛਲੇ ਦਸਾਂ ਸਾਲਾਂ ਵਿੱਚ ਕਰਵਾਏ ਕੰਮਾਂ ’ਤੇ ਮੋਹਰ ਲਗਾਉਣ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਯਕੀਨੀ ਬਣਾ ਦਿੱਤੀ ਹੈ।ਉਹਨਾਂ ਕਿਹਾ ਕਿ ਵਰੋਧੀ ਬਾਹਰਲੇ ਹਲਕਿਆਂ ਤੋਂ ਕਿਰਾਏ ’ਤੇ ਲੋਕ ਲਿਆ ਕੇ ਪ੍ਰਭਾਵ ਬਣਾਉਣ ਦੀ ਅਸਫਲ ਕੋਸ਼ਿਸ਼ ’ਚ ਲੱਗੇ ਹੋਏ ਹਨ। ਪੰਜਾਬ ਦੇ ਲੋਕ ਇਹਨਾਂ ਧਾੜਵੀਆਂ ਦੀ ਮਾਨਸਿਕਤਾ ਨੂੰ ਸਮਝ ਚੁੱਕੇ ਹਨ ਉਹ ਪੰਜਾਬ ਦਾ ਭਵਿੱਖ ਸਿਰਫ਼ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਹੱਥਾਂ ਵਿੱਚ ਹੀ ਸੁਰਖਿਅਤ ਸਮਝ ਹਨ ਜਿਸ ਕਰ ਕੇ ਉਹ ਲਗਾਤਾਰ ਤੀਸਰੀ ਵਾਰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ।ਜੱਦੋ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਭਗਵੰਤ ਮਾਨ ਜੋ ਮੁੱਖ ਮੰਤਰੀ ਦੇ ਸੁਪਨੇ ਲੈ ਰਹੇ ਹਨ ਆਪਣੀ ਰੰਗਲੀ ਦੁਨੀਆ ਵਿੱਚੋਂ ਬਾਹਰ ਆਉਣ ਦੇ ਲਈ ਤਿਆਰ ਨਹੀਂ ਹਨ।ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਕੇਜਰੀਵਾਲ ਨੇ ਐਸ ਵਾਈ ਐਲ ਅਤੇ ਪਾਣੀਆਂ ਦੇ ਮੁੱਦੇ ’ਤੇ ਸਿਰਫ਼ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਦੇ ਲਈ ਫੋਕੀ ਸਿਆਸਤ ਕਰਦਿਆਂ ਪੰਜਾਬ ਨਾਲ ਧੋਖਾ ਕੀਤਾ ਹੈ।ਜਦਕਿ ਕਾਂਗਰਸ ਜੋ ਪੰਜਾਬ ਦੇ ਲੋਕਾਂ ਦੀ ਪਸੰਦ ਨਹੀਂ ਹੈ ਨਵਜੋਤ ਸਿੰਘ ਸਿੱਧੂ ਵਰਗਿਆਂ ਦੇ ਸਹਾਰੇ ਥੱਪੀ ਨਹੀਂ ਜਾ ਸਕਦੀ।

ਕਾਂਗਰਸ ਲਈ ਝੂਠ ਦਾ ਨਾਮ ਹੀ ਮੈਨੀਫੈਸਟੋ- ਮਜੀਠੀਆ
ਕਾਂਗਰਸ ਵੱਲੋਂ ਪੰਜਾਬ ਦਾ ਮੈਨੀਫੈਸਟੋ ਦਿਲੀ ਤੋਂ ਰਿਲੀਜ਼ ਕਰਨ ਨੂੰ ਵਿਆਹ ਕਿਤੇ ਭੰਗੜਾ ਕਿਤੇ ਕਰਾਰ ਦਿੰਦਿਆਂ ਮਜੀਠੀਆ ਨੇ ਕਿਹਾ ਕਿ ਇਹ ਮੈਨੀਫੈਸਟੋ ਸਿਰਫ਼ ਇੱਕ ਫਾਰਮਲਟੀ ਤੋਂ ਵਧ ਕਾਂਗਰਸ ਦੇ ਲਈ ਕੁੱਝ ਵੀ ਨਹੀਂ ਹੈ। ਲੋਕਾਂ ਨੇ ਕਾਂਗਰਸ ਦੇ ਇਸ ਮੈਨੀਫੈਸਟੋ ’ਤੇ ਜਰਾ ਜਿੰਨੀ ਵੀ ਦਿਲਚਸਪੀ ਨਹੀਂ ਦਿਖਾਈ ਕਿਉਂਕਿ ਉਹ ਪਹਿਲਾਂ ਹੀ ਕਾਂਗਰਸ ਨੂੰ ਕਈ ਵਾਰ ਪਰਖ ਚੁੱਕੇ ਹਨ ਕਿ ਇਹ ਕਹਿਣੀ ਅਤੇ ਕਰਨੀ ’ਤੇ ਪੂਰੇ ਨਹੀਂ ਉੱਤਰੇ।ਉਹਨਾਂ ਕਿਹਾ ਕਿ ਅੱਜ ਦੇ ਚੋਣ ਮੈਨੀਫੈਸਟੋ ਵਿੱਚ ਜੋ ਕਿਸਾਨਾਂ, ਨੌਜਵਾਨਾਂ, ਵਪਾਰੀਆਂ ਅਤੇ ਮੁਲਾਜ਼ਮਾਂ ਨੂੰ ਜੋ ਸਬਜ਼ਬਾਗ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਦੇ ਬਾਰੇ ਕੈਪਟਨ ਦੀ ਸਰਕਾਰ ਸਮੇਂ ਉਹ ਇਹਨਾਂ ਦੇ ਉਲਟ ਭੁਗਤਦੀ ਰਹੀ।ਇਸ ਮੌਕੇ ਸੰਬੋਧਨ ਕਰਨ ਵਾਲਿਆਂ ਵਿੱਚ ਰਾਜ ਮਹਿੰਦਰ ਸਿੰਘ ਮਜੀਠਾ, ਰਜਿੰਦਰ ਮੋਹਨ ਸਿੰਘ ਛੀਨਾ, ਰਣਜੀਤ ਸਿੰਘ ਵਰਿਆਮ ਨੰਗਲ, ਭਾਈ ਰਾਮ ਸਿੰਘ, ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਜੋਧ ਸਿੰਘ ਸਮਰਾ, ਭਗਵੰਤ ਸਿਆਲਕਾ, ਮੇਜਰ ਕਲੇਰ, ਸਰਬਜੀਤ ਸੁਪਾਰੀਵਿੰਡ, ਗੁਰਵੇਲ ਅਲਕੜੇ, ਅਮਨਦੀਪ ਗਿੱਲ, ਅਨਵਰ ਮਸੀਹ, ਹਰਭਜਨ ਲਡੂ, ਬੀਬੀ ਬਲਵਿੰਦਰ ਕੌਰ, ਗਗਨਦੀਪ ਭਕਨਾ, ਰਾਕੇਸ਼ ਪ੍ਰਾਸ਼ਰ, ਕੁਲਵਿੰਦਰ ਧਾਰੀਵਾਲ, ਜ਼ੈਲ ਸਿੰਘ ਗੋਪਾਲ ਪੁਰਾ, ਪੱਪੂ ਜੈਂਤੀਪੁਰ, ਪੱਪੂ ਕੋਟਲਾ, ਪ੍ਰਭਪਾਲ ਝੰਡੇ,ਸਲਵੰਤ ਸੇਠ, ਤਰੁਨ ਅਬਰੋਲ, ਸੁਖਵਿੰਦਰ ਸਿੰਘ ਗੋਲਡੀ, ਲਾਟੀ ਸ਼ਾਹ ਮਜੀਠਾ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply