Friday, October 9, 2026

ਮਰਨ ਮਗਰੋਂ ਹੰਸ ਰਾਜ ਮਦਾਨ ਦੀਆਂ ਅੱਖਾਂਦਾਨ ਕੀਤੀਆਂ

ਫਾਜ਼ਿਲਕਾ, 10 ਜਨਵਰੀ (ਵਿਨੀਤ ਅਰੋੜਾ) – ਸਥਾਨਕ ਸ਼੍ਰੀ ਰਾਮ ਮੰਦਰ ਦੇ ਨੇੜੇ ਵਾਸੀ ਹੰਸ ਰਾਜ ਮਦਾਨ ਦਾ ਬੀਤੀ ਰਾਤ ਦੇਹਾਂਤ ਹੋ ਗਿਆ।ਮ੍ਰਿਤਕ ਦੀ ਇੱਛਾ

ppn1001201713

ਮੁਤਾਬਕ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਅੱਖਾ ਦਾਨ ਕਰਨ ਸਬੰਧੀ ਰਾਮ ਸ਼ਰਨਮ ਅੱਖਾਂ ਦਾਨ ਸਹਾਇਤਾ ਸੰਮਤੀ ਫਾਜ਼ਿਲਕਾ ਦੇ ਮੈਂਬਰ ਮਹੇਸ ਲੂਨਾ ਨਾਲ ਸੰਪਰਕ ਕੀਤਾ। ਸੁਸਾਇਟੀ ਦੇ ਸੱਦੇ `ਤੇ ਮਾਤਾ ਕਰਤਾਰ ਕੌਰ ਇੰਟਰਨੈਸ਼ਨਲ ਆਈ ਬੇਂਕ ਸਰਸਾ ਦੇ ਡਾਕਟਰ ਅਜੈ ਸ਼ਰਮਾ ਮੋਨੂੰ ਦੀ ਟੀਮ ਨੇ ਉਨ੍ਹਾਂ ਦੇ ਨਿਵਾਸ ਸਥਾਨ `ਤੇ ਪਹੁੰਚ ਕੇ ਅੱਖਾਂ ਦਾਨ ਲਈ ਲੈ ਲਈਆਂ। ਸੰਮਤੀ ਮੈਂਬਰ ਦੀਨਾ ਨਾਥ ਸਚਦੇਵਾ, ਮਦਨ ਲਾਲ ਗਾਂਧੀ, ਸੰਦੀਪ ਖੁੰਗਰ, ਜਗਦੀਸ਼ ਚੰਦਰ ਕਸ਼ਿਅਪ, ਮੋਹਨ ਲਾਲ ਦਾਮੜੀ, ਪਰਵਿਸ਼ ਵਢੇਰਾ, ਗੁਲਸ਼ਨ ਗੁੰਬਰ ਅਤੇ ਹੋਰਨਾਂ ਮੈਂਬਰਾਂ ਨੇ ਅੱਖਾਂਦਾਨੀ ਦੇ ਸਰੀਰ ਤੇ ਚਾਦਰ ਪਾਕੇ ਸ਼ਰਧਾਂਜਲੀ ਭੇਂਟ ਕੀਤੀ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply