Friday, October 9, 2026

ਮੁਫ਼ਤ ਸ਼ੂਗਰ ਜਾਂਚ ਕੈਂਪ ਵਿਚ 48 ਲੋਕਾਂ ਦੀ ਜਾਂਚ

ਫਾਜ਼ਿਲਕਾ, 10 ਜਨਵਰੀ (ਵਿਨੀਤ ਅਰੋੜਾ):  ਦੁਸ਼ਟ ਦਮਨ ਧਰਮ ਰਕਸ਼ਨੀ ਸਭਾ ਫਾਜ਼ਿਲਕਾ ਵੱਲੋਂ ਮੁਫ਼ਤ ਸ਼ੂਗਰ ਜਾਂਚ ਕੈਂਪ ਲਗਾਇਆ ਗਿਆ। ਜਾਣਕਾਰੀ ਦਿੰਦੇ

ppn1001201714

ਹੋਏ ਸਭਾ ਦੇ ਪ੍ਰੈਸ ਸਕੱਤਰ ਅਮ੍ਰਤ ਸਚਦੇਵਾ ਨੇ ਦੱਸਿਆ ਕਿ ਪ੍ਰਧਾਨ ਸੁਸ਼ੀਲ ਗੁਪਤਾ ਦੀ ਅਗਵਾਈ ਇਹ ਇਹ ਕੈਂਪ ਸਭਾ ਦੇ ਮੈਂਬਰ ਕਮਲ ਪ੍ਰਜਾਪਤੀ ਵੱਲੋਂ ਆਪਦੇ ਸਵ. ਪਿਤਾ ਪ੍ਰੇਮ ਪ੍ਰਜਾਪਤੀ ਦੀ ਯਾਦ ਵਿਚ ਸਥਾਨਕ ਸਵ. ਲਲਿਤਾ ਗੁਪਤਾ ਮੈਮੋਰੀਅਲ ਮੈਡੀਕਲ ਲੈਬੋਰੇਟਰੀ ਵਿਚ ਸਵੇਰੇ 7 ਤੋਂ ਸਾਢੇ 8 ਵਜੇ ਤੱਕ ਲਗਾਇਆ ਗਿਆ। ਕੈਂਪ ਵਿਚ ਸਭਾ ਦੇ ਪ੍ਰੋਜੈਕਟ ਚੇਅਰਮੈਨ ਸਾਈਂ ਰਾਮ ਪ੍ਰਕਾਸ਼ ਖੁੰਗਰ, ਸਹਾਇਕ ਪ੍ਰੋਜੈਕਟ ਚੇਅਰਮੈਨ ਲੱਡੂ ਗਗਨੇਜਾ ਤੋਂ ਇਲਾਵਾ ਬੀਰਬਲ ਰਾਜੋਤੀਆ, ਸਾਬਕਾ ਪ੍ਰਧਾਨ ਸੁਭਾਸ਼ ਬਾਂਸਲ, ਪੁਰਸ਼ੋਤਮ ਮੁੰਜ਼ਾਲ, ਨਰਿੰਦਰ ਅਗਰਵਾਲ, ਨਰਿੰਦਰ ਜੈਨ ਕੋਕਨ, ਲੈਬ ਟੈਕਨੀਸ਼ੀਅਨ ਰਜਿੰਦਰ ਕੁਮਾਰ ਅਤੇ ਹੋਰਮਨਾਂ ਮੈਂਬਰਾਂ ਨੇ ਸਹਿਯੋਗ ਕੀਤਾ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply