Thursday, March 19, 2026

ਭਾਈ ਜੈਤਾ ਜੀ ਬਾਰੇ ਫਿਲਮ ਬਣਾਉਣ `ਤੇ ਲਗਾਈ ਪਾਬੰਦੀ

ਅੰਮ੍ਰਿਤਸਰ, 11 ਜਨਵਰੀ (ਗੁਰਪ੍ਰੀਤ ਸਿੰਘ)- ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਜਾਰੀ ਬਿਆਨ ਵਿੱਚ ਆਖਿਆ ਹੈ ਕਿ ਭਾਈ

G. Gurbachan Singh

ਜੈਤਾ ਜੀ ਫਿਲਮ ਦੇ ਪੋਸਟਰ ਸਬੰਧੀ ਸੰਗਤਾਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ, ਇਸ ਲਈ ਭਾਈ ਜੈਤਾ ਜੀ ਫਿਲਮ ਬਣਾਉਣ ਬਾਰੇ ਪਾਬੰਦੀ ਲਗਾਈ ਜਾਂਦੀ ਹੈ। ਉਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਕਮੇਟੀ ਬਣਾਈ ਗਈ ਹੈ, ਜੋ ਧਾਰਮਿਕ ਫਿਲਮਾਂ ਬਣਾਉਣ ਸਬੰਧੀ ਪੂਰੀ ਘੋਖ-ਪੜਤਾਲ ਕਰਕੇ ਹੀ ਆਪਣਾ ਫੈਸਲਾ ਦਿੰਦੀ ਹੈ।ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸਬੰਧੀ ਐਨੀਮੈਸ਼ਨ ਫਿਲਮ ਹੀ ਬਣਾਈ ਜਾ ਸਕਦੀ ਹੈ।
ਜਥੇਦਾਰ ਨੇ ਕਿਹਾ ਕਿ ਧਾਰਮਿਕ ਫਿਲਮਾਂ ਬਣਾਉਣ ਸਬੰਧੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਲਾਹ ਮਸ਼ਵਾਰਾ ਕੀਤਾ ਜਾਵੇਗਾ ਕਿ ਧਾਰਮਿਕ ਜਥੇਬੰਦੀਆਂ ਵਿਚੋਂ ਇੱਕ-ਇੱਕ ਨੁਮਾਇੰਦਾ ਲੈ ਕੇ ਇੱਕ ਕਮੇਟੀ ਬਣਾਈ ਜਾਵੇ ਜੋ ਧਾਰਮਿਕ ਫਿਲਮਾਂ ਬਣਾਉਣ ਲਈ ਪਹਿਲਾਂ ਘੋਖ-ਪੜਤਾਲ ਕਰਕੇ ਹੀ ਅਗਲੀ ਕਾਰਵਾਈ ਕੀਤੀ ਜਾਵੇ ਅਤੇ ਜੋ ਦਿਸ਼ਾ-ਨਿਰਦੇਸ਼ ਕਮੇਟੀ ਦੇਵੇ, ਉਸ ਅਨੁਸਾਰ ਹੀ ਧਾਰਮਿਕ ਫਿਲਮ ਬਣਾਈ ਜਾਵੇ। ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਇਸ ਸਬੰਧੀ ਭਾਈ ਜੈਤਾ ਜੀ ਫਿਲਮ ਬਣਾਉਣ ਵਾਲੇ ਸਿਮਰਜੀਤ ਸਿੰਘ ਨਾਲ ਵੀ ਗੱਲਬਾਤ ਹੋਈ ਹੈ।ਜਿਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਸਮਰਪਿਤ ਹੁੰਦਿਆਂ ਕਿਹਾ ਕਿ ਉਸਨੂੰ ਜੋ ਹੁਕਮ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਵੇਗਾ, ਉਹ ਮੰਨਣ ਨੂੰ ਤਿਆਰ ਹੈ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply