ਅਲਗੋਕੋਠੀ, 11 ਜਨਵਰੀ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ)- ਸ਼੍ਰੋਮਣੀ ਅਕਾਲੀ ਦਲ ਨੂੰ ਵਿਧਾਨ ਸਭਾ ਹਲਕਾ ਖੇਮਕਰਨ ਤੋਂ ਲਗਾਤਾਰ ਝਟਕੇ ਲੱਗਣੇ

ਜਾਰੀ ਹਨ।ਇਸ ਲੜੀ ਤਹਿਤ ਅੱਜ ਹਲਕਾ ਖੇਮਕਰਨ ਦੇ ਨਾਮਵਰ ਸ਼ਖਸ਼ੀਅਤ ਬਾਪੂ ਇੰਦਰਜੀਤ ਸਿੰਘ ਵਲਟੋਹਾ ਦੀ ਪ੍ਰੇਰਣਾ ਸਦਕਾ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਭੁੱਲਰ ਨੂੰ ਸਮਰਥਨ ਦੇਣ ਲਈ ਹਲਕਾ ਵਿਧਾਇਕ ਦੇ ਰਿਸ਼ਤੇਦਾਰ ਸਵਰਗੀ ਮੱਖਣ ਸਿੰਘ (ਦੌਰਾ) ਦੇ ਪੁੱਤਰ ਸੂਬਾ ਸਿੰਘ ਆੜ੍ਹਤੀਆ ਅਤੇ ਸ਼੍ਰੋਮਣੀ ਅਕਾਲੀ ਦਲ ਐਸ.ਓ.ਆਈ ਬਲਾਕ ਪ੍ਰਧਾਨ ਦਵਿੰਦਰ ਸਿੰਘ ਵਲਟੋਹਾ, ਸਵਰਗੀ ਚੇਅਰਮੈਨ ਜਗਤਾਰ ਸਿੰਘ ਦਾ ਪੋਤਰਾ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਵਰਿਆਮ ਸਿੰਘ ਦਾ ਭਤੀਜਾ ਕੁਲਜੀਤ ਸਿੰਘ ਰਾਜਾ ਅਤੇ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਬਲਦੇਵ ਸਿੰਘ ਦਾ ਪੁੱਤਰ ਗੁਰਵੇਲ ਸਿੰਘ, ਸਵਰਗੀ ਟਹਿਲ ਸਿੰਘ ਅਤੇ ਸਵਰਗੀ ਬਚਨ ਸਿੰਘ ਅਤੇ ਰੁਸਤਮ-ਏ-ਹਿੰਦ ਪਹਿਲਵਾਨ ਬੰਤਾ ਸਿੰਘ ਵਲਟੋਹੀਆ ਦਾ ਪੋਤਰਾ ਹਰਚੰਦ ਸਿੰਘ, ਪੰਚਾਇਤ ਮੈਂਬਰ ਭੁਪਿੰਦਰ ਸਿੰਘ, ਸਵਰਨ ਸਿੰਘ ਸੈਕਟਰੀ, ਪ੍ਰੇਮ ਸਿੰਘ, ਕਵਲਜੀਤ ਸਿੰਘ ਸਰਕਾਰੀਆ, ਰਾਜਬੀਰ ਸਿੰਘ ਸਰਕਾਰੀਆ, ਹਰਜਿੰਦਰ ਸਿੰਘ ਬੱਜਰ, ਹਰਪਾਲ ਸਿੰਘ ਵਲਟੋਹਾ ਆੜ੍ਹਤੀ, ਕਾਰਜ ਸਿੰਘ, ਨਿੰਦਰ ਸਿੰਘ, ਹਰਜਿੰਦਰ ਸਿੰਘ, ਗੁਰਸੇਵਕ ਸਿੰਘ, ਦਵਿੰਦਰ ਸਿੰਘ, ਬਲਜਿੰਦਰ ਸਿੰਘ, ਰੇਸ਼ਮ ਸਿੰਘ, ਗੁਰਬਖਸ਼ ਸਿੰਘ, ਬਲਰਾਜ ਸਿੰਘ, ਸੁਖਵਿੰਦਰ ਸਿੰਘ, ਗੁਰਜੰਟ ਸਿੰਘ, ਸਲਵਿੰਦਰ ਸਿੰਘ, ਲਵਪ੍ਰੀਤ ਸਿੰਘ, ਹਰਜਿੰਦਰ ਸਿੰਘ, ਜਥੇਦਾਰ ਨਿਰਮਲ ਸਿੰਘ, ਸਤਨਾਮ ਸਿੰਘ, ਭੁਪਿੰਦਰ ਸਿੰਘ, ਜੋਬਨਪ੍ਰੀਤ ਸਿੰਘ, ਗਗਨਦੀਪ ਸਿੰਘ, ਮੇਹਰ ਸਿੰਘ ਆਦਿ ਪਰਿਵਾਰਾਂ ਨੇ ਸਮਰਥਨ ਦੇਣ ਦਾ ਐਲਾਨ ਕੀਤਾ ਕਿ ਆਉਣ ਵਾਲੀ 18 ਤਰੀਕ ਨੂੰ ਹੋਰ ਪਰਿਵਾਰਾਂ ਸਮੇਤ ਸ਼ਾਮਲ ਹੋਣਗੇ।ਇਸ ਮੌਕੇ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਭੁੱਲਰ ਨੇ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਸਨਮਾਨਿਤ ਕਰਦਿਆਂ ਵਿਸ਼ਵਾਸ਼ ਦਿਵਾਇਆ ਕਿ ਉਨ੍ਹਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ।
Punjab Post Daily Online Newspaper & Print Media