
ਮਜੀਠਾ, 11 ਜਨਵਰੀ (ਪੰਜਾਬ ਪੋਸਟ ਬਿਊਰੋ)- ਪੰਜਾਬ ਵਿਧਾਨ ਸਭਾ ਚੋਣਾਂ -2017 ਲਈ ਹਲਕਾ ਮਜੀਠਾ ਤੋਂ ਅਕਾਲੀ ਭਾਜਪਾ ਅਤੇ ਕ੍ਰਿਸਚਨ ਫਰੰਟ ਦੇ ਸਾਂਝੇ ਉਮੀਦਵਾਰ ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਕਲ ਮਿਤੀ 12 ਜਨਵਰੀ ਨੂੰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨਗੇ।ਇਸ ਤੋਂ ਪਹਿਲਾਂ ਉਹ ਆਪਣੇ ਸਮਰਥਕਾਂ ਵੱਲੋਂ ਗੁਰਦਵਾਰਾ ਬੇਰ ਸਾਹਿਬ ਮੱਤੇਵਾਲ ਵਿਖੇ ਪਰਮਾਤਮਾ ਦਾ ਓਟ ਆਸਰਾ ਲੈਣ ਅਤੇ ਪੰਜਾਬੀਆਂ ਦੀ ਚੜ੍ਹਦੀਕਲਾ ਲਈ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਨਗੇ।ਪ੍ਰੋ: ਸਰਚਾਂਦ ਸਿੰਘ ਅਨੁਸਾਰ ਮਜੀਠੀਆ ਨਾਮਜ਼ਦਗੀ ਦਖਲ ਕਰਾਉਣ ਲਈ ਮੱਤੇਵਾਲ ਤੋਂ 10 ਵਜੇ ਆਪਣੇ ਸਮਰਥਕਾਂ ਨਾਲ ਵੱਡੇ ਕਾਫਲੇ ਦੇ ਰੂਪ ਵਿੱਚ ਰੋਡ ਸ਼ੋਅ ਕਰਦਿਆਂ ਟਾਹਲੀ ਸਾਹਿਬ, ਚਵਿੰਡਾ ਦੇਵੀ ਅਤੇ ਕੱਥੂਨੰਗਲ ਹੁੰਦਾ ਹੋਇਆ ਦੁਪਹਿਰ ਦੋ ਵਜੇ ਮਜੀਠਾ ਵਿਖੇ ਸੰਬੰਧਿਤ ਚੋਣ ਅਫ਼ਸਰ ਕੋਲ ਨਾਮਜ਼ਦਗੀ ਪੱਤਰ ਦਾਖਲ ਕਰੇਗਾ। ਉਹਨਾਂ ਦੱਸਿਆ ਕਿ ਮਜੀਠੀਆ ਦੇ ਰੋਡ ਸ਼ੋਅ ਪ੍ਰਤੀ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮਜੀਠੀਆ ਨੇ ਆਪਣੀ ਸੂਝ ਬੂਝ ਅਤੇ ਸਖ਼ਤ ਮਿਹਨਤ ਨਾਲ ਹਲਕਾ ਮਜੀਠਾ ਨੂੰ ਵਿਕਾਸ ਦੀਆਂ ਬੁਲੰਦੀਆਂ ’ਤੇ ਪਹੁੰਚਾਇਆ ਹੈ। ਜਿਸ ਦੀ ਚਰਚਾ ਹਰੇਕ ਦੀ ਜ਼ੁਬਾਨ ’ਤੇ ਹੈ ਜਿਸ ਕਾਰਨ ਮਜੀਠੀਆ ਦਾ ਵੱਡੀ ਲੀਡ ਨਾਲ ਜੇਤੂ ਹੋਣਾ ਯਕੀਨੀ ਹੈ।ਉਹਨਾਂ ਦੱਸਿਆ ਕਿ ਰੋਡ ਸ਼ੋਅ ਵਿੱਚ ਨਿਰੋਲ ਹਲਕਾ ਮਜੀਠਾ ਨਾਲ ਸਬੰਧਿਤ ਲੋਕ ਹੀ ਹਿੱਸਾ ਲੈਣਗੇ ਅਤੇ ਥਾਂ ਥਾਂ ਮਜੀਠੀਆ ਦਾ ਸ਼ਾਨਦਾਰ ਸਵਾਗਤ ਕੀਤੇ ਜਾਣ ਲਈ ਤਿਆਰੀ ਦੀਆਂ ਖ਼ਬਰਾਂ ਮਿਲ ਰਹੀਆਂ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media