ਮੱਤੇਵਾਲ, 11 ਜਨਵਰੀ (ਪ.ਪ)- ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦ ਪਿੰਡ ਭੋਏਵਾਲ

ਅਤੇ ਅਰਜਨਮਾਂਗਾ ਤੋਂ ਦਰਜਨਾਂ ਆਗੂਆਂ ਨੇ ਹਲਕੇ ’ਚ ਕਰਾਏ ਗਏ ਵਿਕਾਸ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਨੂੰ ਝਟਕਾ ਦਿੰਦਿਆਂ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਮਜੀਠੀਆ ਨੇ ਨਵੇਂ ਆਏ ਆਗੂਆਂ ਦਾ ਸਿਰੋਪਾਉ ਨਾਲ ਸਨਮਾਨਿਤ ਕਰਦਿਆਂ ਕਿਹਾ ਕਿ ਦਲੀਲ ਵਾਲੇ ਉਕਤ ਪਰਿਵਾਰਾਂ ਦਾ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਨਾਲ ਉਹਨਾਂ ਨੂੰ ਵੱਡੀ ਸ਼ਕਤੀ ਮਿਲੀ ਹੈ।ਮਜੀਠੀਆ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਕੈਪਟਨ ਅਮਰਿੰਦਰ ਸਿੰਘ ਝੂਠ ਦੇ ਆਸਰੇ ਸਿਆਸਤ ਕਰ ਰਹੇ ਹਨ। ਉਹਨਾਂ ਕਿਹਾ ਕਿ ਦੋਹਾਂ ਨੇ ਹੀ ਐਸ ਵਾਈ ਐਲ ਦੇ ਮੁੱਦੇ ’ਤੇ ਪੰਜਾਬ ਨਾਲ ਧੋਖਾ ਕੀਤਾ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਪੰਜਾਬ ਵਿੱਚ ਕੁੱਝ ਹੋਰ ਤੇ ਦਿਲੀ ’ਚ ਪੰਜਾਬ ਦਾ ਵਿਰੋਧ ਕਰਦਾ ਆਇਆ ਹੈ। ਉਸੇ ਤਰਾਂ ਕੈਪਟਨ ਨੇ ਵੀ ਪਾਣੀਆਂ ਅਤੇ ਨੌਕਰੀਆਂ ਦੇ ਮੁੱਦੇ ’ਤੇ ਵਿਧਾਨ ਸਭਾ ਸੈਸ਼ਨ ਦਾ ਬਾਈਕਾਟ ਕਰ ਕੇ ਆਪਣਾ ਅਸਲੀ ਚਿਹਰਾ ਸਭ ਦੇ ਸਾਹਮਣੇ ਨੰਗਿਆਂ ਕੀਤਾ ਹੈ।ਮਜੀਠੀਆ ਨੇ ਕਿਹਾ ਕਿ ਦੋਵੇਂ ਝੂਠ ਦੇ ਪੁਲੰਦੇ ਨਾਲ ਆਪਣੀਆਂ ਡੁੱਬਦੀਆਂ ਬੇੜੀਆਂ ਨੂੰ ਪਾਰ ਨਹੀਂ ਂ ਲਗਾ ਸਕਣਗੇ।ਉਹਨਾਂ ਕਿਹਾ ਕਿ ਕਾਂਗਰਸ ਗਰੀਬ ਵਰਗ ਨੂੰ ਗੁਮਰਾਹ ਕਰ ਕੇ ਵੋਟ ਬਟੋਰਦੀ ਰਹੀ ਪਰ ਉਹਨਾਂ ਦੇ ਦਰਦ ਨੂੰ ਮਹਿਸੂਸ ਨਹੀਂ ਕੀਤਾ ਜਿਸ ਕਾਰਨ ਅੱਜ ਦੇਸ਼ ਭਰ ਵਿੱਚੋਂ ਕਾਂਗਰਸ ਦਾ ਤੇਜੀ ਨਾਲ ਸਫਾਇਆ ਹੋਇਆ।
ਭੋਏਵਾਲ ਤੋਂ ਸ਼ਾਮਿਲ ਹੋਏ ਪਰਿਵਾਰਾਂ ਵਿੱਚ ਹੋਰਨਾਂ ਤੋਂ ਇਲਾਵਾ ਅਨਵਰ ਮਸੀਹ, ਛਿੰਦਾ ਮਸੀਹ, ਬਨ੍ਹਵਾਰੀ ਮਸੀਹ, ਪਿੰਟਾ ਮਸੀਹ, ਮੀਤਾ ਮਸੀਹ, ਜੱਜ ਮਸੀਹ. ਕੇਵਲ ਸਿੰਘ, ਮਲਕਾ ਮਸੀਹ, ਢਿੰਮਾ ਮਸੀਹ, ਅਮਰੀਕ ਮਸੀਹ, ਗੋਲਡੀ ਮਸੀਹ, ਪ੍ਰੀਤੋ ਅਨੁ, ਦਲੀਪ ਸਿੰਘ, ਪ੍ਰੇਮ ਮਸੀਹ, ਯੂਨਸ ਮਸੀਹ, ਪ੍ਰੇਮ ਮਸੀਹ, ਲਾਲੀ ਮਸੀਹ, ਨਰਿੰਦਰ ਮਸੀਹ, ਮਨਜੀਤ ਕੌਰ, ਗੋਲਰਖੀ, ਜਸਵਿੰਦਰ ਸਿੰਘ, ਬਿੱਲਾ ਮਸੀਹ, ਮਹਿੰਦਰ ਸਿੰਘ, ਅਨਿਲ ਮਸੀਹ, ਮਨਦੀਪ ਮਸੀਹ ਆਦਿ ਸ਼ਾਮਿਲ ਹਨ। ਇਸੇ ਤਰਾਂ ਅਰਜਨ ਮਾਂਗਾ ਤੋਂ ਸੁਰਿੰਦਰ ਸਿੰਘ ਦੀ ਅਗਵਾਈ ਸ਼ਾਮਿਲ ਹੋਏ ਪਰਿਵਾਰਾਂ ਵਿੱਚ ਕਰਨੈਲ ਸਿੰਘ ਪਟਵਾਰੀ, ਕੈਪਟਨ ਬਲਕਾਰ ਸਿੰਘ, ਜੋਗਾ ਸਿੰਘ, ਲੱਖਾ ਸਿੰਘ, ਅਜੀਤ ਸਿੰਘ, ਨਰਿੰਦਰ ਸਿੰਘ ਆਦਿ ਸ਼ਾਮਿਲ ਹਨ।
ਇਸ ਮੌਕੇ ਸੁਖਵਿੰਦਰ ਸਿੰਘ ਗੋਲਡੀ, ਗੁਰਜਿੰਦਰ ਢਪਈਆਂ, ਸਰਵਨ ਸਿੰਘ ਰਾਮਦਿਵਾਲੀ, ਹਰਭਜਨ ਸਿੰਘ ਉਦੋਕੇ, ਅਮਰਪਾਲ ਪਾਲੀ, ਦਿਲਬਾਗ ਸਿੰਘ ਕਲੇਰ, ਮੇਜਰ ਕਲੇਰ, ਬਲਵਿੰਦਰ ਬਲੋਵਾਲੀ, ਸੁਰਿੰਦਰ ਸਿੰਘ ਅਤੇ ਪੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।
Punjab Post Daily Online Newspaper & Print Media