Tuesday, June 30, 2026

ਮਾਤਾ ਚਰਨ ਕੌਰ ਸੁਸਾਇਟੀ ਵਲੋਂ ਲੋਹੜੀ ਦਾ ਤਿਉਹਾਰ ਮਨਾਇਆ ਗਿਆ

ਅੰਮ੍ਰਿਤਸਰ, 12 ਜਨਵਰੀ (ਜਗਦੀਪ ਸਿੰਘ ਸੱਗੂ)- ਸਥਾਨਕ ਮਾਤਾ ਚਰਨ ਕੌਰ ਸੁਸਾਇਟੀ ਵਲੋਂ ਡਾ. ਰਣਜੀਤ ਸਿੰਘ ਦੀ ਯੋਗ ਅਗਵਾਈ ਹੇਠ ਲੋਹੜੀ ਦਾ ਤਿਉਹਾਰ

PPN1201201723

ਮਨਾਇਆ ਗਿਆ।ਮਾਤਾ ਚਰਨ ਕੌਰ ਕਾਲਜ ਵਿੱਚ ਮਨਾਈ ਗਈ ਲੜਕੀਆਂ ਦੀ ਲੌਹੜੀ ਮੌਕੇ ਭੁੱਗਾ ਬਾਲਿਆ ਗਿਆ ਅਤੇ ਕੇਕ ਕੱਟ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ।ਸੁਸਾਇਟੀ ਦੀ ਚੇਅਰਪਰਸਨ ਮੈਡਮ ਸੁਖਵਿੰਦਰ ਕੌਰ ਸੰਧੂ ਨੇ ਜਿਥੇ ਲੜਕੀਆਂ ਦੀ ਸੁਰੱਖਿਆ ਸਬੰਧੀ ਕਨੂੰਨ ਸਖਤੀ ਨਾਲ ਲਾਗੂ ਕਰਨ ਦੀ ਗੱਲ ਕੀਤੀ, ਉਥੇ ਲੜਕੀਆਂ ਨੂੰ ਵੀ ਹਾਲਾਤਾਂ ਦਾ ਮੁਕਾਬਲਾ ਕਰਨ ਲਈ ਨਿਡਰ ਹੋ ਕੇ ਵਿਚਰਣ ਲਈ ਪ੍ਰੇਰਿਤ ਕੀਤਾ।ਇਸ ਸਮੇਂ ਹੋਣਹਾਰ ਲੜਕੀਆਂ ਨੂੰ ਸਨਮਾਨਿਤ ਕੀਤਾ ਗਿਆ।ਉਨਾਂ ਨੇ ਲੜਕੀਆਂ ਨੂੰ ਮਾਤਾ ਚਰਨ ਕੌਰ ਪੈਰਾਮੈਡੀਕਲ ਸੁਸਾਇਟੀ ਵਲੌਂ 50% ਸਕਾਲਰਸ਼ਿਪ ਦਾ ਐਲਾਨ ਕੀਤਾ।ਇਸ ਮੌਕੇ ਸੁਰਿੰਦਰ ਕੁਮਾਰ ਮੈਨਨ, ਰਾਜੇਸ਼ ਕੁਮਾਰ, ਨੇਹਾ, ਪੂਜਾ ਅਤੇ ਕਾਲਜ ਵਿਦਿਆਰਥੀ ਹਾਜਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ

ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply