Thursday, October 15, 2026

ਗਿਆਨੀ ਗੁਰਮੁੱਖ ਸਿੰਘ ਕਥਾਵਾਚਕ ਨਿਯੁੱਕਤ

PPN110604
ਬਟਾਲਾ,  11 ਜੂਨ (ਨਰਿੰਦਰ  ਬਰਨਾਲ) –  ਬਟਾਲਾ ਇਲਾਕੇ ਦੇ ਕਥਾਵਾਚਕ ਗਿਆਨੀ ਗੁਰਮੁੱਖ ਸਿੰਘ ਖਾਲਸਾ ਦੀ ਨਿਯੁਕਤੀ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋ ਗੁਰੂਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਕਥਾ ਕਰਨ ਦੀ ਲਗਾਈ ਗਈ ਹੈ| ਸਾਮ ਵੇਲੇ ਦੀ ਕਥਾ ਕਰਕੇ ਸੰਗਤਾਂ ਨੂੰ ਵਾਹਿਗੂਰੂ ਨਾਮ ਜੋੜਿਆ ਕਰਨਗੇ | ਜਿਕਰ ਯੋਗ ਹੈ ਕਿ ਗਿਆਨੀ ਗੁਰਮੁੱਖ ਸਿੰਘ 2002 ਤੋ ਦਿੱਲੀ ਦੇ ਵੱਖ ਵੱਖ ਗੁਰੂਦੁਆਰਿਆਂ ਵਿਚ ਕਥਾ ਦੀ ਸੇਵਾ ਨਿਭਾਊਦੇ ਰਹੇ ਹਨ| ਸਾਲ 2008 ਤੋ ਯੂ ਪੀ ਵਿਚ ਸਿਖ ਮਿਸਨ ਹਾਪੁੜ ਵਿਚ ਵੱਖ ਵੱਖ ਇਲਾਕਿਆਂ ਵਿਚ ਕਥਾ ਵਾਚਕ ਦੀ ਸੇਵਾ ਨਿਭਾ ਚੁੱਕੇ ਹਨ| ਸਿਖੀ ਪ੍ਰਚਾਰ ਤੇ ਸੰਗਤਾਂ ਨੂੰ ਨਾਮ ਸਿਮਰਨ ਨਾਲ ਜੋੜਨ ਦੇ ਨਾਲ ਮਿਠ ਬੋਲੜੇ ਸੁਭਾਆ ਦੇ ਮਾਲਕ ਗੁਰੂ ਦੁਆਰਾ ਕੰਥ ਸਾਹਿਬ ਬਟਾਲਾ ਵਿਖੇ ਸੰੰਗਤਾ ਨੂੰ ਕਥਾ ਕੀਰਤਨ ਨਾਲ ਜੋੜਿਆ ਕਰਨਗੇ|

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply