Friday, July 3, 2026

ਵਿਰਸਾ ਵਿਹਾਰ ਦੇ ਵਿਹੜੇ ’ਚ ਮਨਾਇਆ ਗਿਆ ਲੋਹੜੀ ਦਾ ਤਿਉਹਾਰ

ਅੰਮ੍ਰਿਤਸਰ, 12 ਜਨਵਰੀ (ਦੀਪ ਦਵਿੰਦਰ ਸਿੰਘ)- ਵਿਰਸਾ ਵਿਹਾਰ ਦੇ ਵਿਹੜੇ ’ਚ ਵਿਰਸਾ ਵਿਹਾਰ ਸੁਸਾਇਟੀ ਵੱਲੋਂ ਸਥਾਨਕ ਰੰਗਕਰਮੀਆਂ, ਲੇਖਕਾਂ, ਸਾਹਿਤ

PPN1201201735

ਪ੍ਰੇਮੀਆਂ, ਕਲਾ ਪ੍ਰੇਮੀਆਂ ਤੇ ਅਦੀਬਾਂ ਨੇ ਲੋਹੜੀ ਤਿਉਹਾਰ ਮਨਾਇਆ, ਵਿਰਸਾ ਵਿਹਾਰ ਸੁਸਾਇਟੀ ਵੱਲੋਂ ਮਨਾਈ ਗਈ ਲੋਹੜੀ ਮੌਕੇ ਲੋਹੜੀ ਦੇ ਗੀਤ ‘ਸੁੰਦਰ ਮੁੰਦਰੀਏ’ ਗਾ ਕੇ ਦੁੱਲਾ ਭੱਟੀ ਦੀ ਯਾਦ ਨੂੰ ਤਾਜ਼ਾ ਕੀਤਾ ਤੇ ਕਲਾਕਾਰਾਂ ਨੇ ਲੋਹੜੀ ਦੇ ਗੀਤ ਗਾ ਕੇ ਪ੍ਰੋਗਰਾਮ ਨੂੰ ਚਾਰ ਚੰਨ ਲਾਏ। ਹਾਜ਼ਰ ਅਦੀਬਾਂ ਨੇ ਬਲਦੀ ਲੋਹੜੀ ਦੇ ਕੋਸੇ-ਕੋਸੇ ਨਿੱਘ ’ਚ ਆਪਸੀ ਭਾਈਚਾਰੇ ਅਤੇ ਆਪਸੀ ਰਿਸ਼ਤਿਆ ਦੇ ਸਦੀਵੀ ਨਿੱਘ ਦੀ ਕਾਮਨਾ ਕੀਤੀ।

PPN1201201736

ਸੁਸਾਇਟੀ ਦੇ ਪ੍ਰਧਾਨ ਕੇਵਲ ਧਾਲੀਵਾਲ ਅਤੇ ਜਨਰਲ ਸਕੱਤਰ ਜਗਦੀਸ਼ ਸਚਦੇਵਾ ਵੱਲੋਂ ਵਿਰਸਾ ਵਿਹਾਰ ਸੁਸਾਇਟੀ ਦਾ ਨਵੇਂ ਸਾਲ ਦਾ ਕੈਂਲੰਡਰ ਰੀਲੀਜ਼ ਕੀਤਾ ਗਿਆ ਅਤੇ ਆਏ ਹੋਏ ਅਦੀਬਾਂ ਲੇਖਕਾਂ, ਕਲਾਕਾਰਾਂ ਅਤੇ ਨਾਟ ਪ੍ਰੇਮੀਆਂ ਨੂੰ ਲੋਹੜੀ ਦੀਆਂ ਸ਼ੁਭਕਾਮਨਾਵਾਂ ਦਿੱਤੀਆ।ਇਸ ਮੌਕੇ ਵਿਜੇ ਸ਼ਰਮਾ, ਸ੍ਰੀਮਤੀ ਗੁਰਮੀਤ ਬਾਵਾ, ਸ੍ਰੀਮਤੀ ਜਤਿੰਦਰ ਕੌਰ, ਸ੍ਰੀਮਤੀ ਇਕਬਾਲ ਕੌਰ ਸੌਂਦ, ਸ੍ਰੀਮਤੀ ਅਰਤਿੰਦਰ ਸੰਧੂ, ਰਮੇਸ਼ ਯਾਦਵ, ਟੀ. ਐੈਸ ਰਾਜਾ, ਕੁਲਵੰਤ ਸਿੰਘ ਗਿੱਲ, ਗੁਰਦੇਵ ਸਿੰਘ ਮਹਿਲਾਂਵਾਲਾ, ਗੁਰਿੰਦਰ ਮਕਨਾ, ਅਜੀਤ ਸਿੰਘ, ਅਮਰਜੀਤ ਬਾਈ, ਪਵਨਦੀਪ, ਅਰਵਿੰਦਰ ਸਿੰਘ ਭੱਟੀ, ਦਲਜੀਤ ਅਰੋੜਾ, ਜਸਵੰਤ ਸਿੰਘ ਜੱਸ, ਹਰਦੀਪ ਗਿੱਲ, ਆਦਿ ਵੱਡੀ ਗਿਣਤੀ ਵਿੱਚ ਸਰੋਤੇ ਹਾਜ਼ਰ ਸਨ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …

Leave a Reply