ਫਾਜ਼ਿਲਕਾ, 13 ਜਨਵਰੀ (ਵਿਨੀਤ ਅਰੋੜਾ) – ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਵੱਲੋਂ ਲੋਕਾਂ ਨੂੰ ਨਕਦੀ ਰਹਿਤ ਲੈਣ-ਦੇਣ ਕਰਨ ਨੂੰ ਤਰਜੀਹ ਦੇਣ ਲਈ

ਚਲਾਈ ਗਈ ਮੁਹਿੰਮ ਦੇ ਤਹਿਤ ਅੱਜ ਇੱਥੇ ਇਸ ਮੁਹਿੰਮ ਵਿਚ ਹਿੱਸਾ ਲੈਣ ਵਾਲਿਆਂ ਨੂੰ ਸਨਮਾਨਤ ਕੀਤਾ ਗਿਆ।ਇੰਨ੍ਹਾਂ ਸਨਮਾਨਤ ਹੋਣ ਵਾਲਿਆਂ ਵਿਚ ਦੀਪਕ ਕੁਮਾਰ, ਬਲਵਿੰਦਰ ਸਿੰਘ ਅਤੇ ਰਤਨ ਲਾਲ ਹਾਜ਼ਰ ਸਨ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਨੂੰ ਨਕਦੀ ਰਹਿਤ ਲੈਣ ਦੇਣ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਨਾਲ ਸਾਨੂੰ ਵਸਤਾਂ ਦੀ ਖਰੀਦੋ ਫਰੋਖਤ ਕਰਨ ਵਿਚ ਦਿੱਕਤ ਨਹੀਂ ਆਵੇਗੀ।ਉਨ੍ਹਾਂ ਦੱਸਿਆ ਕਿ ਯੂ.ਐਸ.ਐਸ.ਡੀ (*99#) ਈ-ਵੋਲਟੈਸ ਜਿਵੇਂ ਕਿ ਪੇਅ.ਟੀ.ਐਮ, ਪੋਜ ਮਸ਼ੀਨ ਤੇ ਸਵਾਈਪ ਕਰਨ ਆਦਿ ਤਕਨੀਕਾਂ ਨਾਲ ਸੌਖੇ ਤਰੀਕੇ ਨਾਲ ਲੈਣ-ਦੇਣ ਕੀਤਾ ਜਾ ਸਕਦਾ ਹੈ। ਇਸ ਮੌਕੇ ਡਿਜੀਟਲ ਆਰਮੀ ਦੀ ਟੀਮ ਦੇ ਮੈਂਬਰ ਵੀ ਹਾਜਰ ਸਨ।
Punjab Post Daily Online Newspaper & Print Media