Sunday, August 30, 2026

ਪੰਜਾਬ ਸਟੇਟ ਕਰਮਚਾਰੀ ਦਲ ਨੇ ਮੰਗਾਂ ਨੂੰ ਲੈ ਕੇ ਕੀਤੀ ਨਾਅਰੇਬਾਜੀ

ਫਾਜ਼ਿਲਕਾ, 13 ਜਨਵਰੀ (ਵਿਨੀਤ ਅਰੋੜਾ) – ਪੰਜਾਬ ਸਟੇਟ ਕਰਮਚਾਰੀ ਦਲ ਸ਼ਾਖਾ ਫਾਜ਼ਿਲਕਾ ਦੀ ਮੀਟਿੰਗ ਬ੍ਰਾਂਚ ਪ੍ਰਧਾਨ ਓਮ ਪ੍ਰਕਾਸ਼ ਜਲੰਧਰਾ ਦੀ ਪ੍ਰਧਾਨਗੀ

PPN1301201709

ਵਿਚ ਅੱਜ ਸਥਾਨਕ ਪ੍ਰਤਾਪ ਬਾਗ ਵਿਚ ਹੋਈ।ਸੰਬੋਧਤ ਕਰਦਿਆਂ ਲ ਦੇ ਸੂਬਾਈ ਜਥੇਬੰਦਕ ਸਕੱਤਰ ਅਤੇ ਜ਼ਿਲ੍ਹਾ ਜਨਰਲ ਸਕੱਤਰ ਸਤੀਸ਼ ਵਰਮਾ ਨੇ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਸਰਕਾਰ ਨੇ ਲਗਾਤਾਰ 10 ਵਰ੍ਹੇ ਕਰਮਚਾਰੀਆਂ ਨੂੰ ਖਾਲ੍ਹੀ ਹੱਥ ਵਿਖਾਉਣ ਤੋਂ ਬਿਨਾ ਹੋਰ ਕੁਝ ਨਹੀਂ ਕੀਤਾ। ਉੁਨ੍ਹਾਂ ਕਿਹਾ ਕਿ ਸਰਕਾਰ ਨੇ ਨਾਂ ਤਾਂ ਪੇ ਕਮਿਸ਼ਨ ਲਾਗੂ ਕੀਤਾ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਅਤੇ ਬਕਾਇਆ ਆਦਿ ਨੂੰ ਰੋਲ ਦਿੱਤਾ, ਪਿਛਲੇ ਪੇ ਕਮਿਸ਼ਨ ਦੀਆਂ ਤਰੁੱਟੀਆਂ ਨੂੰ ਵੀ ਦੂਰ ਨਹੀਂ ਕੀਤਾ, ਨਾ ਹੀ ਅੰਤਰਿਮ ਰਿਲੀਫ਼ ਦਿੱਤੀ।
ਸਤੀਸ਼ ਵਰਮਾ ਨੇ ਕਿਹਾ ਕਿ ਸਰਕਾਰ ਜੱਥੇਬੰਦੀ ਨਾਲ ਵਾਰ ਵਾਰ ਮੀਟਿੰਗਾਂ ਕਰਕੇ ਵਿਸ਼ਵਾਸ ਦੁਆਉਂਦੀ ਰਹੀ ਕਿ ਮੁਲਾਜ਼ਮ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ।ਪਰ ਮੰਗਾਂ ਮੰਨਣ ਦੀ ਬਜਾਏ ਪਾਣੀ ਦੀਆਂ ਬੋਛਾਰਾਂ, ਲਾਠੀਚਾਰਜ਼ ਅਤੇ ਹੋਰ ਸਰਕਾਰੀ ਡੰਡੇ ਦੀ ਵਰਤੋਂ ਕਰਕੇ ਦਬਾਉਂਦੀ ਰਹੀ। ਉਨ੍ਹਾਂ ਕਿਹਾ ਕਿ ਜਿਹੜੀ ਸਰਕਾਰ ਮੁਲਾਜ਼ਮਾਂ ਦੇ ਹਿੱਤਾਂ ਦੀ ਗੱਲ ਕਰੇਗੀ ਉਸ ਨੂੰ ਹੀ ਵੋਟਾਂ ਦਿੱਤੀਆਂ ਜਾਣਗੀਆਂ ਅਤੇ ਖਾਲ੍ਹੀ ਹੱਥ ਵਿਖਾਉਣ ਵਾਲਿਆਂ ਨੂੰ ਰੋਸ ਵਜੋਂ ਵੋਟਾਂ ਦੀ ਸ਼ਕਤੀ ਨਾਲ ਖਾਲ੍ਹੀ ਹੱਥ ਵਿਖਾਏ ਜਾਣਗੇ।
ਇਸ ਮੌਕੇ ਜ਼ਿਲ੍ਹਾ ਚੇਅਰਮੈਨ ਮਹਿਲ ਸਿੰਘ, ਕੈਸ਼ੀਅਰ ਚਿਮਨ ਲਾਲ ਸੱਚੂ, ਰਾਮ ਚਰਨ, ਬੰਟੀ, ਸਿਕੰਦਰ, ਭੀਮ ਸੈਨ ਚੁਵਾੜਿਆਂ ਵਾਲੀ ਜਨਰਲ ਸਕੱਤਰ, ਹਰੀ ਰਾਮ, ਬਿਹਾਰੀ ਲਾਲ, ਮਹਿੰਦਰ ਪਾਲ ਆਗੂਆਂ ਨੇ ਦੱਸਿਆ ਕਿ ਸਰਕਾਰ ਦੀ ਕਰਨੀ ਅਤੇ ਕਥਨੀ ਵਿਚ ਫਰਕ ਰਿਹਾ ਹੈ। ਜਿਸ ਕਰਕੇ 2017 ਦੀਆਂ ਚੋਣਾਂ ਵਿਚ ਮੁਲਾਜ਼ਮ ਵਰਗ ਗਠਜੋੜ ਸਰਕਾਰ ਦਾ ਵਿਰੋਧ ਕਰੇਗੀ। ਮੀਟਿੰਗ ਵਿਚ ਨਗਰ ਕੌਂਸਲ ਅਤੇ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਆਗੂਆਂ ਅਤੇ ਵਰਕਰ ਹਾਜ਼ਰ ਸਨ।ਇਸ ਮੌਕੇ ਕਰਮਚਾਰੀਆਂ ਨੇ ਮੰਗਾਂ ਨੂੰ ਲੈਕੇ ਨਾਅਰੇਬਾਜੀ ਵੀ ਕੀਤੀ। .

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply