ਮਜੀਠਾ, 13 ਜਨਵਰੀ (ਪੰਜਾਬ ਪੋਸਟ ਬਿਊਰੋ) – ਵਿਧਾਨ ਸਭਾ ਹਲਕਾ ਮਜੀਠਾ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਰਾਜ ਸਿੰਘ

ਲਾਲੀ ਮਜੀਠੀਆ ਵਲੋਂ ਹਲਕੇ ਦੇ ਵੋਟਰਾਂ ਤੇ ਹਮਾਇਤੀਆਂ ਵਲੋਂ ਇਕ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ।ਕੋਈ 6 ਹਜਾਰ ਦੇ ਕਰੀਬ ਮੋਟਰ ਸਾਈਕਲ, 4 ਦਰਜਨ ਦੇ ਕਰੀਬ ਛੋਟੀਆਂ ਗੱਡੀਆਂ ਵਿੱਚ ਸਵਾਰ ਵਰਕਰਾਂ ਤੇ 7 ਵਿਸ਼ੇਸ਼ ਕਰਕੇ ਨੌਜੁਆਨ ਵਰਕਾਰਾਂ ਸਹਿਤ ਹਲਕੇ ਦੇ ਪਿੰਡ ਸੋਹੀਆਂ ਕਲਾਂ ਤੋਂ ਸ਼ੁਰੂ ਹੋਏ ਇਸ ਵਿਸ਼ਾਲ ਰੋਡ ਸ਼ੌਅ ਦੀ ਅਗਵਾਈ ਲਈ ਲਾਲੀ ਮਜੀਠੀਆ ਦੇ ਨਾਲ ਸਾਬਕਾ ਵਿਧਾਇਕ ਸਵਿੰਦਰ ਸਿੰਘ ਕਥੂਨੰਗਲ, ਭਗਵੰਤਪਾਲ ਸਿੰਘ ਸੱਚਰ, ਸਵਿੰਦਰ ਸਿੰਘ ਸ਼ੈਲੀ ਪ੍ਰਮੁਖ ਤੌਰ ਤੇ ਸ਼ਾਮਿਲ ਹੋਏ।ਰੋਡ ਸ਼ੋਅ ਦੀ ਆਰੰਭਤਾ ਲਾਲੀ ਮਜੀਠੀਆ ਨੇ ਖੁੱਦ ਇਕ ਪ੍ਰੀਵਾਰਕ ਮੋਟਰਸਾਈਕਲ ਤੇ ਸਵਾਰ ਹੋਕੇ ਕੀਤੀ। ਕਥੂਨੰਗਲ ਜਿਸ ਵੇਲੇ ਸ੍ਰ:ਲਾਲੀ ਮਜੀਠੀਆ ਦੇ ਮਗਰ ਮੋਟਰਸਾਈਕਲ ਤੇ ਬੈਠ ਰਹੇ ਸਨ ਤਾਂ ਕਾਂਗਰਸ ਪਾਰਟੀ ਦੀਆਂ ਝੰਡੀਆਂ ਹਵਾ ਵਿੱਚ ਲਹਿਰਾਉਂਦੇ ਹੋਏ ਹਜਾਰਾਂ ਕਾਂਗਰਸੀ ਵਰਕਰ ‘ਇੰਡੀਅਨ ਨੈਸ਼ਨਲ ਕਾਂਗਰਸ ਵਰਕਰ ਜਿੰਦਾਬਾਦ, ਲਾਲੀ ਮਜੀਠੀਆ ਜਿੰਦਾਬਾਦ, ਕਥੂਨੰਗਲ ਜਿੰਦਾਬਾਦ, ਝੰਡੀ ਕਾਲੀ ਦੀ ਵੋਟ ਲਾਲੀ ਦੀ ’ਦੇ ਅਕਾਸ਼ ਗੁੰਜਾਉ ਨਾਅਰੇ ਲਗਾ ਰਹੇ ਸਨ।ਕੋਈ ਤਿੰਨ ਕੁ ਕਿਲੋਮੀਟਰ ਮੋਟਰ ਸਾਈਕਲ ਤੇ ਸਵਾਰ ਹੋਣ ਬਾਅਦ ਸ੍ਰ:ਲਾਲੀ ਮਜੀਠੀਆ, ਕਥੂਨੰਗਲ ਤੇ ਸਾਥੀ ਇਕ ਖੁਲੀ ਗੱਡੀ ਵਿੱਚ ਸਵਾਰ ਹੋਏ ।ਪਿੰਡ ਸੋਹੀਆਂ ਕਲਾਂ ਤੋਂ ਸ਼ੁਰੂ ਹੋਕੇ ਇਹ ਰੋਡ ਸ਼ੋਅ ਨਾਗ ਕਲਾਂ, ਕਸਬਾ ਮਜੀਠਾ, ਹਮਜ਼ਾ, ਅਠਵਾਲ, ਕੋਟਲਾ ਮੱਝਾ ਸਿੰਘ, ਕੋਟਲਾ-ਸੁਲਤਾਨ, ਜਿਜੇਆਣੀ, ਥਰੀਏਵਾਲ ਚੌਕ, ਭੰਗਾਲੀ ਕਲਾਂ, ਭੰਗਾਲੀ ਖੁਰਦ, ਗੁਜਰਪੁਰਾ, ਚਾਚੋਵਾਲੀ, ਜੈਂਤੀਪੁਰਅੱਡਾ, ਕਥੂਨੰਗਲ, ਚਵਿੰਡਾਦੇਵੀ, ਟਾਹਲੀ ਸਾਹਿਬ, ਮਹਿਮੂਦ ਪੁਰਾ, ਉਦੋਕੇ ਕਲਾਂ, ਰਾਮਦੀਵਾਲੀ ਮੁਸਲਮਾਨਾਂ, ਬੱਲੋਵਾਲੀ, ਮੱਤੇਵਾਲ, ਬੋਪਾਰਾਏ ਤੋਂ ਨਾਥ ਦੀ ਖੂਹੀ ਤੋਂ ਹੁੰਦਾ ਹੋਇਆ ਪਿੰਡ ਚੰਨਣਕੇ ਵਿਖੇ ਸਮਾਪਤ ਹੋਇਆ।ਇਤਿਹਾਸਕ ਪਿੰਡ ਚਵਿੰਡਾ ਦੇਵੀ ਵਿਖੇ ਵਾਲਮੀਕ ਸਮਾਜ ਦੇ ਸ੍ਰੀ ੱਿਵਕੀ ਪ੍ਰਧਾਨ ਦੀ ਅਗਵਾਈ ਵਿੱਚ ਚਵਿੰਡਾ ਵਾਸੀਆਂ ਨੇ ਭਾਰੀ ਗਿਣਤੀ ਵਿੱਚ ਪਟਾਕੇ ਤੇ ਆਤਿਸ਼ਬਾਜੀ ਚਲਾਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ।ਪਿੰਡ ਨਾਥ ਦੀ ਖੂਹੀ ਵਿਖੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸ੍ਰ:ਲਾਲੀ ਮਜੀਠੀਆ ਨੇ ਕਿਹਾ ਕਿ ਅੱਜ ਦੇ ਰੋਡ ਸ਼ੋਅ ਵਿੱਚ ਹਜਾਰਾਂ ਵਰਕਰਾਂ,ਪਾਰਟੀ ਹਮਾਇਤੀ ਤੇ ਆਮ ਲੋਕਾਂ ਦੀ ਸ਼ਮੂਲੀਅਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਅਕਾਲੀਆਂ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ।ਲੋਕ ਇਨ੍ਹਾਂ ਦੇ ਜੁਲਮ ਤਸ਼ੱਦਦ ,ਧੱਕੇ ਸ਼ਾਹੀ ਅਤੇ ਮਾਫੀਆ ਨਿਜ਼ਾਮ ਤੋਂ ਇਸ ਹੱਦ ਤੀਕ ਦੁਖੀ ਹੋ ਚੁੱਕੇ ਹਨ ਕਿ ਉਨ੍ਹਾਂ ਨੇ ਅਕਾਲੀਆਂ ਨੂੰ ਸਬਕ ਸਿਖਾਉਣ ਦਾ ਇਰਾਦਾ ਬਣਾਲਿਆ ਤੇ ਸਿਖਾਉਣਗੇ ਵੀ।ਉਨ੍ਹਾਂ ਰੋਡ ਸ਼ੋਅ ਵਿੱਚ ਸ਼ਾਮਿਲ ਹਰ ਸ਼ਖਸ਼ ਦਾ ਦਿਲੋਂ ਧਨਵਾਦ ਕੀਤਾ।
Punjab Post Daily Online Newspaper & Print Media