ਅਲਗੋਕੋਠੀ, 14 ਜਨਵਰੀ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ)- ਨੇੜਲੇ ਪਿੰਡ ਕਲਸੀਆਂ ਤੋਂ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਤੱਕ ਮਾਘੀ ਦੇ ਪਵਿਤਰ ਦਿਹਾੜੇ ਨੂੰ ਸਮਰਪਿਤ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਂਠ ਨਗਰ ਕੀਰਤਨ ਸਜਾਇਆ ਗਿਆ ।ਜਿਸ ਦਾ ਆੰਰਭ ਜੈਕਾਰਿਆਂ ਦੀ ਗੂੰਜ ਵਿੱਚ ਸਮੂਹ ਪ੍ਰੰਬਧਕਾਂ ਨੇ ਸਾਂਝੇ ਤੋਰ ਤੇ ਕੀਤਾ।ਨਗਰ ਕੀਰਤਨ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਤੋਂ ਸ਼ੁਰੂ ਹੋ ਕੇ ਪਿੰਡ ਵਿੱਚ ਦੀ ਹੂੰਦਾ ਹੋਇਆ ਵਾਪਿਸ ਗੁਰਦੂਆਰਾ ਬਾਬਾ ਜੀਵਨ ਸਿੰਘ ਜੀ ਵਿਖੇ ਆ ਕੇ ਸੰਪਨ ਹੋਇਆ।ਸ਼ਰਧਾਲੂਆਂ ਵਲੋਂ ਨਗਰ ਕੀਰਤਨ ਦਾ ਜਗ੍ਹਾ ਜਗ੍ਹਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਸੰਗਤਾਂ ਦੀ ਗੁਰੂ ਕੇ ਲੰਗਰ ਤੇ ਚਾਹ ਆਦਿ ਨਾਲ ਸੇਵਾ ਕੀਤੀ ਗਈ।ਇਸ ਮੋਕੇ ਬਾਬਾ ਦਿਲਬਾਗ ਸਿੰਘ, ਸੂਬੇਦਾਰ ਬਖਸ਼ੀਸ਼ ਸਿੰਘ, ਸਰਬਜੀਤ ਸਿੰਘ, ਚਰਨਜੀਤ ਸਿੰਘ, ਬਬਾ ਸਿੰਘ, ਤਰਸੇਮ ਸਿੰਘ, ਬਲਜਿੰਦਰ ਸਿੰਘ, ਰਣਜੀਤ ਸਿੰਘ, ਮੇਜਰ ਸਿੰਘ, ਵਕੀਲ ਸਿੰਘ, ਗੁਰਨਾਮ ਸਿੰਘ, ਨਸ਼ਤਰ ਸਿੰਘ ਮਨਤਾ ਸਿੰਘ, ਲਸ਼ਕਰ ਸਿੰਘ ਆਦਿ ਹਾਜ਼ਰ ਸਨ।
Check Also
ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ
ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …
Punjab Post Daily Online Newspaper & Print Media