Sunday, October 11, 2026

ਮੁੱਖ ਮੰਤਰੀ ਬਾਦਲ ਦੇ ਜੁਤੀ ਮਾਰ ਕੇ ਆਪਣਾ ਰੋਸ ਜਾਹਿਰ ਕਰਨਾ ਜਾਇਜ਼ ਕਰਾਰ

ਭਿਖੀਵਿੰਡ, 14 ਜਨਵਰੀ (ਗੁਰਪ੍ਰਤਾਪ ਸਿੰਘ ਜੱਜ, ਕੰਬੋਕੇ) – ਲੰਬੀ ਹਲਕੇ ਦੇ ਪਿੰਡ ਛੋਟਾ ਰੱਤਾ ਖੇੜਾ ਵਿਖੇ ਚੋਣ ਪ੍ਰਚਾਰ ਦੋਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ

PPN140120104

ਇੱਕ ਸਿਖ ਨੋਜਵਾਨ ਗੁਰਬਚਨ ਸਿੰਘ ਵਲੋ ਜੁੱਤੀ ਮਾਰਨ ਦੀ ਘਟਨਾ ਨੂੰ ਜਾਇਜ਼ ਕਰਾਰ ਦਿੰਦਿਆਂਂ ਸ਼੍ਰੋਮਣੀ ਅਕਾਲੀ ਦਲ (ਅ) ਦੇ ਸੰਗਠਨ ਪ੍ਰਧਾਨ ਭਾਈ ਬੂਟਾ ਸਿੰਘ ਖਾਲਿਸਤਾਨੀ ਨੇ ਕਿਹਾ ਹੈ ਕਿ ਗੁਰੂ ਗਰੰਥ ਸਹਿਬ ਜੀ ਦੀ ਜਿੰਨੀ ਬੇਅਦਬੀ ਅਕਾਲੀ ਸਰਕਾਰ ਦੇ ਰਾਜ ਦੋਰਾਨ ਹੋਈ ਹੈ, ਐਨੀ ਸ਼ਾਇਦ ਕਾਂਗਰਸ ਵੇਲੇ ਨਹੀ ਹੋਈ। ਉਨਾਂ ਕਿਹਾ ਕਿ ਜੇ ਇਦਰਾਂ ਗਾਧੀ ਨੇ ਦਰਬਾਰ ਸਹਿਬ ਢਹਿ ਢੇਰੀ ਕਰਵਾਇਆ ਸੀ, ਤਾਂ ਉਸ ਨੂੰ ਉਸ ਦੀ ਸਜ਼ਾ ਦਿੱਤੀ ਗਈ ਸੀ, ਪਰ ਬਾਦਲ ਰਾਜ ਦੋਰਾਨ ਜੇ ਸਿੱਖ ਜਥੇਬੰਦੀਆਂ ਨੇ ਦੋਸ਼ੀਆ ਨੂੰ ਗ੍ਰਿਫਤਾਰ ਕਰਨ ਲਈ ਧਰਨੇ ਦਿੱਤੇ ਤਾਂ ਸਿੱਖਾਂ `ਤੇ ਗੋਲੀ ਚਲਾਈ ਗਈ ਜਾਂ ਫਿਰ ਡਾਗਾਂ ਵਰਾਈਆਂ ਗਈਆਂ।ਉਨਾਂ ਕਿਹਾ ਕਿ ਗੁਰੂ ਦੀ ਬੇਅਦਬੀ ਲਈ ਅਕਾਲੀ ਸਰਕਾਰ ਜਿੰਮੇਵਾਰ ਹੈ ਅਤੇ ਅਕਾਲੀ ਮੰਤਰੀਆਂ `ਤੇ ਲੋਕਾਂ ਦਾ ਰੋਸ ਤੇ ਗੁੱਸਾ ਜਾਇਜ਼ ਹੈ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply