ਧੂਰੀ, 14 ਜਨਵਰੀ (ਪ੍ਰਵੀਨ ਗਰਗ) – ਸਟੇਟ ਐਵਾਰਡੀ ਸੰਸਥਾ ਮਾਲਵਾ ਵੈਲਫੇਅਰ ਸੋਸਾਇਟੀ ਰਜਿ. `ਪਰਿਵਰਤਨ` ਵੱਲੋਂ ਡਾ. ਸੰਦੀਪ ਜੋਤ ਆਈ.ਆਰ.ਐਸ.

ਦੀ ਅਗੁਵਾਈ ਹੇਠ ਵਿਸ਼ਵ ਧੀ ਦਿਵਸ ਨੂੰ ਸਮੱਰਪਿਤ ਸਮਾਗਮ ਸਥਾਨਕ ਸੰਗਰੂਰ ਵਾਲੀ ਕੋਠੀ ਵਿਖੇ ਕਰਵਾਇਆ।ਇਸ ਸਮਾਗਮ ਵਿੱਚ ਪੰਜਾਬ ਦੇ ਵੱਖ-2 ਖੇਤਰਾਂ ਵਿੱਚ ਮੱਲਾਂ ਮਾਰਣ ਵਾਲੀਆਂ 25 ਹੋਣਹਾਰ ਲੜਕੀਆਂ ਨੂੰ “ਧੀ ਪੰਜਾਬ ਦੀ” ਐਵਾਰਡ ਨਾਲ ਸਨਮਾਨਤ ਕੀਤਾ ਗਿਆ ਅਤੇ ਪਹੁੰਚੀਆਂ 11 ਮਹਾਨ ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ।ਜਰਮਨ ਤੋਂ ਸਾਈਕਲ ਯਾਤਰਾ ਤੇ ਭਾਰਤ ਪਹੁੰਚੀ ਕੈਰਮਨ ਮੈਕਲੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਸਮਾਗਮ ਵਿੱਚ ਜਿੱਥੇ ਵੱਖ-2 ਸਕੂਲਾਂ ਤੇ ਸੰਸਥਾਵਾਂ ਦੇ ਬੱਚਿਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ, ਉਥੇ ਹੀ ਸੂਫੀ ਗਾਇਕ ਕਨਵਰ ਗਰੇਵਾਲ ਅਤੇ ਅਵਾਜ਼ ਪੰਜਾਬ ਦੀ ਫਾਈਨਲਿਸਟ ਮਨੀਸ਼ਾ ਪੰਜ ਗਰਾਈਆਂ ਨੇ ਸੰਗੀਤਕ ਮਾਹੌਲ ਸਿਰਜਿਆ।ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਹਰਸ਼ਿਦਰ ਕੌਰ ਨੇ ਕਿਹਾ ਕਿ ਅੱਜ ਸਿਰਫ 2% ਔਰਤਾਂ ਨੇ ਸਮਾਜ ਦੀਆਂ ਜ਼ੰਜੀਰਾਂ ਤੋੜ ਕੇ ਕੁਝ ਕਰਕੇ ਵਿਖਾਇਆ ਹੈ ਜਦਕਿ 98% ਅਜੇ ਵੀ ਸਮਾਜ ਵਿੱਚ ਲਤਾੜੀਆਂ ਹੋਈਆਂ ਹਨ। ਉਹਨਾਂ ਸੰਸਥਾ ਪਰਿਵਰਤਨ ਵੱਲੋਂ ਕਰਵਾਏ ਇਸ ਸਮਾਗਮ ਦੀ ਸ਼ਲਾਘਾ ਕੀਤੀ ਅਤੇ ਔਰਤਾਂ ਪ੍ਰਤੀ ਸੋਚ ਬਦਲਣ ਦਾ ਸੁਨੇਹਾ ਦਿੱਤਾ।ਉਹਨਾਂ ਬੱਚੀਆਂ ਦੇ ਸ਼ਰੀਰਕ ਅਤੇ ਮਾਨਸਿਕ ਤੌਰ ਤੇ ਮਜ਼ਬੂਤ ਹੋਣ ਨਾਲ ਵੱਡਾ ਪਰਿਵਰਤਨ ਹੋਣ ਦੀ ਗੱਲ ਕੀਤੀ।
ਇਸ ਮੌਕੇ ਕੈਰਮਨ ਮੈਕਲੀ ਜਰਮਨ ਨੇ ਕਿਹਾ ਕਿ ਭਾਰਤੀ ਲੋਕ ਬਹੁਤ ਹੀ ਸਤਿਕਾਰ ਕਰਨ ਵਾਲੇ ਹਨ।ਉਹਨਾਂ ਨੂੰ ਇਥੇ ਆ ਕੇ ਬਿਲਕੁੱਲ ਮਹਿਸੂਸ ਨਹੀਂ ਹੋਇਆ ਕਿ ਉਹ ਆਪਣਾ ਜਨਮ ਭੂਮੀ ਛੱਡ ਕੇ ਇੱਥੇ ਆਏ ਹਨ।ਕਲਾਕਾਰ ਰਣਵੀਰ ਰਾਣਾ, ਹਰਬੰਸ ਸਿੰਘ ਢਿੱਲੋਂ, ਸਾਹਿਤਕਾਰ ਵਿਜੈ ਵਿਵੇਕ, ਚਮਨਦੀਪ ਦਿਓਲ, ਡਾ. ਗੁਰਮਿੰਦਰ ਸਿੰਘ ਸਿੱਧੂ, ਸ਼੍ਰੀ ਏ.ਆਰ.ਸ਼ਰਮਾਂ, ਵਿਜੈ ਕੁਮਾਰ, ਪ੍ਰਸ਼ੋਤਮ ਗਰਗ ਕਾਲਾ (ਡਾਇਰੈਕਟਰਜ਼ ਰਾਈਸੀਲਾ ਗਰੁੱਪ), ਮੱਖਣ ਲਾਲ ਗਰਗ (ਕੈਂਬਰਿਜ ਸਕੂਲ), ਦੀਪ ਜੋਤੀ (ਗਿੰਨੀ ਟੀ), ਰਾਜਪਾਲ ਮਹਾਸ਼ਾ, ਮਾ.ਮੋਹਨ ਸਿੰਘ, ਪਰਮਜੀਤ ਸਿੰਘ ਪੇਧਨੀ, ਜਤਿੰਦਰ ਸਿੰਘ ਸੋਨੀ ਮੰਡੇਰ, ਬਲਦੇਵ ਸਿੰਘ ਸਰਪੰਚ, ਅਸ਼ੋਕ ਭੰਡਾਰੀ, ਦਰਸ਼ਨ ਸਿੰਘ, ਡਾ. ਪ੍ਰਭਸਿਮਰਨ ਸਿੰਘ, ਜਸਵੰਤ ਸਿੰਘ ਖਹਿਰਾ, ਸੁਰਿੰਦਰ ਕੁਮਾਰ, ਪੰਕਜ਼ ਗਰਗ, ਮੋਹਨਜੀਤ ਕੌਰ ਪ੍ਰਧਾਨ ਅਤੇ ਸਮੂਹ ਮੈਬਰਜ਼ ਸੰਸਥਾ ਦੀ ਸਟੇਜ਼ ਸੰਚਾਲਨ ਦੀ ਭੁਮਿਕਾ ਲੈਕਚਰਾਰ ਸੁਖਪਾਲ ਕੋਰ ਨੇ ਬਾਖੂਬੀ ਨਿਭਾਈ।
Punjab Post Daily Online Newspaper & Print Media