Tuesday, March 24, 2026

ਭਗਵਾਨ ਵਾਲਮਿਕੀ ਦਲਿਤ ਚੇਤਨਾਂ ਮੰਚ ਵੱਲੋਂ ਅਕਾਲੀ ਉਮੀਦਵਾਰ ਹਰੀ ਸਿੰਘ ਦੀ ਹਮਾਇਤ

ਧੂਰੀ, 14 ਜਨਵਰੀ (ਪ੍ਰਵੀਨ ਗਰਗ)- ਲੰਬੇ ਸਮੇਂ ਤੋਂ ਸ੍ਰੋਮਣੀ ਅਕਾਲੀ ਦਲ ਪਾਰਟੀ ਨਾਲੋਂ ਨਰਾਜ਼ ਚੱਲੇ ਆ ਰਹੇ ਸ੍ਰੀ ਭਗਵਾਨ ਵਾਲਮਿਕੀ ਦਲਿਤ ਚੇਤਨਾਂ ਮੰਚ

PPN140120109

(ਰਜਿ:) ਦੇ ਕੌਮੀ ਪ੍ਰਧਾਨ ਅਤੇ ਯੂਥ ਅਕਾਲੀ ਦਲ ਮਾਲਵਾ ਜ਼ੋਨ-2 ਦੇ ਕੋਆਡੀਨੇਟਰ ਵਿੱਕੀ ਪਰੌਚਾ ਧੂਰੀ ਅਤੇ ਅਜੇ ਪਰੌਚਾ ਐਮ.ਸੀ ਵਲੋਂ ਅਕਾਲੀ ਭਾਜਪਾ ਉਮੀਦਵਾਰ ਹਰੀ ਸਿੰਘ ਦੀ ਹਮਾਇਤ ਕਰਨ ਦੇ ਨਾਲ-ਨਾਲ ਉਹਨਾਂ ਦੀ ਚੋਣ ਮੁਹਿੰਮ ਨੂੰ ਵੱਡਾ ਹੁੰਗਾਰਾ ਮਿਲਿਆ ਹੈ।ਜਿਕਰਯੋਗ ਹੈ ਕਿ ਪਰੋਚਾ ਭਰਾਵਾਂ ਦਾ ਜਿਥੇ ਸ਼ਹਿਰ ਵਿੱਚ ਵੱਡਾ ਜਨ-ਅਧਾਰ ਮੰਨਿਆ ਜਾਂਦਾ ਹੈੈ।ਵਿੱਕੀ ਪਰੌੋਚਾ ਨੇ ਦੱਸਿਆ ਕਿ ਪੂਰੇ ਭਾਰਤ ਅਤੇ ਪੰਜਾਬ ਅੰਦਰ ਸੰਗਠਨ ਦੀਆਂ ਸੈਕੜੇ ਸਾਖਾਵਾਂ ਬਣੀਆਂ ਹੋਈਆਂ ਹਨ ਅਤੇ ਸ਼ੁਰੂ ਤੋਂ ਹੀ ਸੰਗਠਨ ਅਕਾਲੀ ਦਲ ਦੀ ਹਮਾਇਤ ਕਰਦਾ ਆ ਰਿਹਾ ਹੈ।ਉਹਨਾਂ ਦੱਸਿਆ ਕਿ ਸੰਗਠਨ ਦੀਆਂ ਕੁੱਝ ਮੰਗਾਂ ਨੂੰ ਲੈ ਕੇ ਅਕਾਲੀ ਦਲ ਨਾਲ ਨਰਾਜ਼ਗੀ ਚਲੀ ਆ ਰਹੀ ਸੀ, ਪਰ ਪਿਛਲੇ ਦਿਨੀਂ ਸੰਗਠਨ ਦੇ ਅਹੁਦੇਦਾਰਾਂ ਨੂੰ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਸ਼ਵਾਸ ਦਿਵਾਇਆ ਹੈ ਕਿ ਸੰਗਠਨ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆ ਜਾਣਗੀਆਂ ਅਤੇ ਅਹੁਦੇਦਾਰਾਂ ਨੂੰ ਸਰਕਾਰ ਵਿੱਚ ਨੁਮਾਦਿਗੀਆ ਦੇ ਕੇ ਨਿਵਾਜਿਆ ਜਾਵੇਗਾ।ਕੌਸਲਰ ਅਜੇ ਪਰੌਚਾ ਨੇ ਦੱਸਿਆ ਕਿ ਪੂਰੇ ਹਲਕੇ ਅੰਦਰ ਸਮੁੱਚੇ ਅਹੁਦੇਦਾਰਾਂ ਵਲੋਂ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਹਰੀ ਸਿੰਘ ਦੀ ਜਿੱਤ ਯਕੀਨੀ ਬਣਾਉਣ ਲਈ ਦਿਨ ਰਾਤ ਇੱਕ ਕੀਤਾ ਜਾਵੇਗਾ।ਇਸ ਮੌਕੇ ਭੁਪਿੰਦਰ ਸਿੰਘ ਭਲਵਾਨ, ਰਜਿੰਦਰ ਸਿੰਘ ਕਾਝਲਾ, ਮਾਸਟਰ ਨੱਛਤਰ ਸਿੰਘ, ਜਤਿੰਦਰ ਸਿੰਘ ਹੈਪੀ ਲੰਕੇਸ਼, ਚੇਅਰਮੈਨ ਗੋਗੀ ਸਹੋਤਾ, ਰਾਕੇਸ਼ ਕੁਮਾਰ ਕੇਸ਼ੋ, ਰਾਜੂ ਰਾਮ, ਸੁਭਾਸ਼ ਚੰਦ, ਸੁਨੀਲ ਕੁਮਾਰ, ਪਾਲਾ ਰਾਮ, ਬਾਪੂ ਰਾਮ, ਸਤਵੀਰ, ਕਰਮਵੀਰ, ਸਤਿਆਂਵਾਨ, ਮਨੋਜ਼ ਕੁਮਾਰ ਆਦਿ ਹਾਜ਼ਰ ਸਨ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply