Thursday, March 26, 2026

ਸਰਕਾਰੀ ਹਾਈ ਸਕੂਲ ਬਾਂਡੀਵਾਲਾ ਵਿਚ ਮਨਾਈ ਕੰਨਿਆ ਲੋਹੜੀ

ਫਾਜ਼ਿਲਕਾ, 14 ਜਨਵਰੀ (ਵਿਨੀਤ ਅਰੋੜਾ) – ਸਰਕਾਰੀ ਹਾਈ ਸਕੂਲ ਪਿੰਡ ਬਾਂਡੀਵਾਲਾ ਵਿਚ ਲੋਹੜੀ ਦਾ ਤਿਓਹਾਰ ਧੂਮਧਾਮ ਨਾਲ ਮਨਾਇਆ ਗਿਆ। ਜਿਸਦੀ

PPN140120111

ਪ੍ਰਧਾਨਗੀ ਸਰਪੰਚ ਰਵਿੰਦਰ ਕੁਮਾਰ ਨੇ ਕੀਤੀ। ਜਦਕਿ ਐਸਐਮਸੀ ਚੇਅਰਮੈਨ ਮਹਾਵੀਰ ਵਿਸ਼ੇਸ਼ ਰੂਪ ਨਾਲ ਸ਼ਾਮਲ ਹੋਏ। ਜਾਣਕਾਰੀ ਦਿੰਦੇ ਹੋਏ ਮੁੱਖ ਅਧਿਆਪਕ ਸੰਦੀਪ ਸਚਦੇਵਾ ਨੇ ਦੱਸਿਆ ਕਿ ਸਕੂਲ ਵਿਚ ਲੋਹੜੀ ਤਿਓਹਾਰ ਦੇ ਮੌਕੇ ਤੇ ਲੜਕੀਆਂ ਨੂੰ ਸਨਮਾਨਿਤ ਕੀਤਾ ਗਿਆ।ਸਕੂਲ ਦੇ ਬੱਚਿਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਲੋਹੜੀ ਨਾਲ ਸਬੰਧਤ ਸਕਿਟ ਪੇਸ਼ ਕੀਤੀ ਗਈ।ਬੇਟੀ ਬਚਾਓ ਬੇਟੀ ਪੜ੍ਹਾਓ ਅਤੇ ਕੰਨਿਆ ਭਰੂਣ ਹੱਤਿਆ ਨਾਲ ਸਬੰਧਤ ਨਾਟਕ ਪੇਸ਼ ਕੀਤਾ ਗਿਆ।ਅਧਿਆਪਕ ਭਗਤ ਸਿੰਘ ਅਤੇ ਵਿਜੈ ਪਾਲ ਨੇ ਬੱਚਿਆਂ ਤੋਂ ਲੋਹੜੀ ਤੇ ਆਧਾਰਤ ਪ੍ਰਸ਼ਨ ਪੁੱਛੇ।ਜਿਨ੍ਹਾਂ ਲੜਕੀਆਂ ਦੀ ਪਹਿਲੀ ਲੋਹੜੀ ਸੀ ਉਨ੍ਹਾਂ ਦੇ ਮਾਪਿਆਂ ਨੂੰ ਮੁੱਖ ਅਧਿਆਪਕ ਵੱਲੋਂ ਸ਼ਗਨ ਅਤੇ ਪ੍ਰਸਾਦ ਦੇ ਕੇ ਸਨਮਾਨਿਤ ਕੀਤਾ ਗਿਆ।ਸਰਪੰਚ ਰਵਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਸਮਾਜਿਕ ਰਿਸ਼ਤਿਆਂ ਨੂੰ ਮਜ਼ਬੂਤ ਕਰਦੇ ਹਨ।ਇਸ ਲਈ ਹੋਰਨਾਂ ਲੋਕਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ।ਪ੍ਰੋਗਰਾਮ ਵਿਚ ਮੈਡਮ ਅੰਜਨਾ, ਪਲਵੀ, ਨੀਰੂ ਰਤਨ, ਸੰਜੇ ਕੁਮਾਰ, ਪੰਕਜ਼ ਕੁਮਾਰ, ਨੀਰਜ਼ ਕੁਮਾਰ, ਰਾਮ ਸਵਰੂਪ, ਗੋਰਵ, ਮੈਡਮ ਜੋਤੀ ਨੇ ਸਹਿਯੋਗ ਕੀਤਾ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply