Saturday, August 1, 2026

ਪਿੰਡ ਜੈਮਲ ਵਾਲਾ ‘ਚ ਕਰਵਾਇਆ ਸੱਭਿਆਚਾਰਕ ਮੇਲਾ

PPN110611
ਫਾਜਿਲਕਾ, 11 ਜੂਨ  (ਵਿਨੀਤ ਅਰੋੜਾ)-   ਪਿੰਡ ਜੈਮਲ ਵਾਲਾ ਵਿਖੇ ਸੱਭਿਆਚਾਰਕ ਪ੍ਰੋਗਰਾਮ ਪਿੰਡ ਵਾਸੀਆ ਅਤੇ ਗੀਤਕਾਰ ਬਿੱਲਾਂ ਜੈਮਲ ਵਾਲਾ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਸੱਭਿਆਚਾਰਕ ਮੇਲੇ ‘ਚ  ਲੋਕ ਗਾਇਕ ਜੋੜੀ ਬਾਈ ਹਰਨੇਕ ਘਾਰੂ ਤੇ ਬੀਬਾ ਜਸ਼ਨ ਧਾਲੀਵਾਲ, ਮਨਮੋਹਨ ਸਿੱਧੂ ਅਤੇ ਬੀਬਾ ਸੁਖਵੀਰ ਸੰਧੂ, ਅਵਤਾਰ ਚਮਕ ਅਤੇ ਬੀਬਾ ਕਿਰਨਜੋਤੀ, ਸਤਵਿੰਦਰ ਸਾਗਰ ਅਤੇ ਬੀਬਾ ਮਨਜੀਤ ਜੋਤੀ, ਰੂਪ ਘਾਰੂ ਅਤੇ ਬੀਬਾ ਮਨਜੀਤ ਪੱਪੀ, ਨਿੱਮਾਂ ਮਾਣਕ ਅਤੇ ਬੀਬਾ ਮਨਪ੍ਰੀਤ ਸੁੰਦਰੀ, ਸੇਵਕ ਚੀਮਾ ਅਤੇ ਬੀਬਾ ਚੰਨੀ,  ਬੀਬਾ ਅਮਨਜੋਤ ਨੇ ਸ਼ਿਰਕਤ ਕੀਤੀ ਅਤੇ ਆਪਣੇ ਨਵੇ ਪੁਰਾਣੇ ਗੀਤ ਗਾਕੇ ਮੇਲੇ ਵਿੱਚ ਪਹੁੰਚੇ ਲੋਕਾਂ ਦਾ ਮਨੋਰੰਜਨ ਕੀਤਾ। ਸੱਭਿਚਾਰਕ ਮੇਲੇ ਦੌਰਾਨ ਮੇਲੇ ਪੰਜਾਬ ਦੇ ਦੀ ਪਹਿਲੀ ਸੁਟਿੰਗ ਵੀ ਕੀਤੀ ਗਈ। ਇਸ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਰਘਵੀਰ ਸਿੰਘ ਸੈਣੀ ਅਤੇ ਸ਼ਮਸੇਰ ਸਿੰਘ ਬਲਾਕ ਸੰਮਤੀ ਮੈਂਬਰ ਨੇ ਸ਼ਿਰਕਤ ਕੀਤੀ ਅਤੇ ਅਖੀਰ ‘ਚ ਪਹੁੰਚੇ ਮਹਿਮਾਨਾ ਨੇ ਕਲਾਕਾਰਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ‘ਤੇ ਗੀਤਕਾਰ ਸੰਮੀ ਭਾਦੌੜ, ਬਲਰਾਜ ਤੰਬੂ ਵਾਲਾ, ਦੀਪਾ ਨਿਉਲਾ, ਬੇਦਿਲ ਤਾਰੇ ਵਾਲਾ, ਪਾਲ ਫਰੀਦਕੇ, ਬਿੰਦਰ ਸੁਹੇਲੇ ਵਾਲਾ, ਜਗਤਾਰ ਸਿੰਘ, ਲਖਵਿੰਦਰ ਸਿੰਘ, ਗੁਰਜੀਤ ਸਿੰਘ, ਬਲਦੇਵ ਸਿੰਘ, ਹਰਜਿੰਦਰ ਸਿੰਘ, ਜਸਵੀਰ ਸਿੰਘ, ਖੇਤਾ ਸਿੰਘ, ਪਰਮਜੀਤ ਸਿੰਘ, ਮਨਦੀਪ ਸਿੰਘ, ਕੁਲਦੀਪ ਸਿੰਘ ਆਦਿ ਹਾਜ਼ਰ ਸਨ।

Check Also

ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਡੀ.ਐਲ.ਐੱਸ.ਏ ਅੰਮ੍ਰਿਤਸਰ ਵੱਲੋਂ ਕੇਂਦਰੀ ਜੇਲ੍ਹ ਦਾ ਅਚਨਚੇਤੀ ਦੌਰਾ

ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਸ੍ਰੀਮਤੀ ਜਤਿੰਦਰ ਕੌਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ-ਕਮ-ਚੇਅਰਪਰਸਨ, …

Leave a Reply