Saturday, August 8, 2026

ਕਾਂਗਰਸ ਉਮੀਦਵਾਰ ਨੂੰ ਲੋਕ ਸਭਾ ਦੀਆਂ ਵੋਟਾਂ ਮੰਗਣ ਦਾ ਕੋਈ ਹੱਕ ਨਹੀਂ – ਛੀਨਾ

ਅੰਮ੍ਰਿਤਸਰ, 15 ਜਨਵਰੀ (ਜਗਦੀਪ ਸਿੰਘ ਸੱਗੂ)-ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਹਲਕਾ ਅੰਮ੍ਰਿਤਸਰ ਜ਼ਿਮਨੀ ਚੋਣ ਦੇ ਉਮੀਦਵਾਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਆਪਣੀਆਂ ਵੱਖ ਵੱਖ ਚੋਣ ਮੀਟਿੰਗਾਂ ਦੌਰਾਨ ਸਾਬਕਾ ਲੋਕ ਸਭਾ ਐਮ. ਪੀ. ਕੈਪਟਨ ਅਮਰਿੰਦਰ ਸਿੰਘ ’ਤੇ ਸਾਂਧਦਿਆਂ ਕਿਹਾ ਕਿ ਹੁਣ ਕਾਂਗਰਸ ਉਮੀਦਵਾਰ ਕੋਲ ਹਲਕੇ ’ਚ ਵੋਟਾਂ ਮੰਗਣ ਦਾ ਹੱਕ ਹਾਸਲ ਨਹੀਂ ਹੈ।ਉਨ੍ਹਾਂ ਕਿਹਾ ਕਿ ਕੈਪਟਨ ਸਿੰਘ ਵੱਲੋਂ ਹਲਕੇ ਨੂੰ ਅਣਗੌਲਿਆ ਕਰਨ ਸਦਕਾ ਉਨ੍ਹਾਂ ਦੁਆਰਾ ਚੁਣੇ ਗਏ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੂੰ ਦੱਸਣਾ ਹੋਵੇਗਾ ਕਿ ਉਨ੍ਹਾਂ ਦੀ ਪਾਰਟੀ ਨੇ ਅੰਮ੍ਰਿਤਸਰ ਵਾਸੀਆਂ ਨਾਲ ਧੋਖਾ ਕਿਉਂ ਕੀਤਾ?

PPN15010201707

          ਚੋਣ ਪ੍ਰਚਾਰ ਦੌਰਾਨ ਛੀਨਾ ਨੇ ਹਲਕਾ ਪੱਛਮੀ ਦੇ ਛੇਹਰਟਾ, ਹਲਕਾ ਕੇਂਦਰੀ ਦੇ ਵੱਖ ਵੱਖ ਥਾਵਾਂ ਤੋਂ ਇਲਾਵਾ ਰਾਜਾਸਾਂਸੀ ਅਤੇ ਮਜੀਠਾ ’ਚ ਕੀਤੀਆਂ ਰੈਲੀਆਂ ਮੌਕੇ ਕਿਹਾ ਕਿ ਕਾਂਗਰਸ ਨੇ ਹਮੇਸ਼ਾਂ ਹੀ ਮਾਝੇ ਤੋਂ ਅੱਖੋ ਪਰੋਖੇ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਲੋਕ ਪਛਤਾਅ ਰਹੇ ਹਨ ਕਿ ਕਿਉਂ ਉਨ੍ਹਾਂ ਨੇ ਪਿਛਲੀਆਂ ਸੰਨ 2014 ਦੀਆਂ ਆਮ ਲੋਕ ਸਭਾ ਦੀਆਂ ਚੋਣਾਂ ਦੌਰਾਨ ਕੇਂਦਰੀ ਵਿੱਤ ਸ੍ਰੀ ਅਰੁਣ ਜੇਤਲੀ ਨੂੰ ਵੋਟਾਂ ਨਾ ਪਾ ਕੇ ਕੈਪਟਨ ਨੂੰ ਜਿਤਾਇਆ, ਜਿਨ੍ਹਾਂ ਨੇ ਜਿੱਤ ਮਗਰੋਂ ਹਲਕੇ ਦੀ ਸਾਰ ਲੈਣਾ ਮੁਨਾਸਿਬ ਨਾ ਸਮਝਿਆ।
ਛੀਨਾ ਨੇ ਆਪਣੀ ਜੱਦੀ ਪਿੰਡ ਹਰਸ਼ਾ ਛੀਨਾ ਵਿਖੇ ਇਕ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂਬਰ ਪਾਰਲੀਮੈਂਟ ਦਾ ਮੁੱਢਲਾ ਫਰਜ਼ ਹਲਕੇ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਲੋਕ ਸਭਾ ’ਚ ਅਵਾਜ਼ ਬੁਲੰਦ ਕਰਨਾ ਹੈ। ਉਨ੍ਹਾਂ ਵੋਟਰਾਂ ਨਾਲ ਵਾਅਦਾ ਕੀਤਾ ਕਿ ਉਹ ਵੋਟਰਾਂ ਨਾਲ ਨਾ ਸਿਰਫ਼ ਦੁਖ ਤਕਲੀਫ਼ ’ਚ ਸ਼ਾਮਿਲ ਹੋਣਗੇ, ਸਗੋਂ ਪਾਰਲੀਮੈਂਟ ’ਚ ਪਹੁੰਚ ਕੇ ਸਰਹੱਦੀ ਖੇਤਰ ਦੀ ਬੁਲੰਦ ਅਵਾਜ ਬਣਨਗੇ। ਉਨ੍ਹਾਂ ਇਹ ਵੀ ਕਿਹਾ ਕਿ ਹਾਰ ਉਪਰੰਤ ਵੀ ਸ੍ਰੀ ਜੇਤਲੀ ਅੰਮ੍ਰਿਤਸਰ ਹਲਕੇ ’ਚ ਕੈਪਟਨ ਵਧੇਰੇ ਗੁਰੂ ਨਗਰੀ ਪਹੁੰਚੇ ਅਤੇ ਲੋਕਾਂ ਦੀਆਂ ਵਿਚਾਰਾਂ ਨੂੰ ਸੁਣਿਆ।
ਉਨ੍ਹਾਂ ਨੇ ਕਿਹਾ ਕਿ ਸ੍ਰੀ ਜੇਤਲੀ ਨੇ ਸਮਾਰਟ ਸਿਟੀ, ਹਾਰਟੀਕਲਚਰ ਪ੍ਰੋਜੈਕਟ ਅਤੇ ਇੰਡੀਆ ਇੰਸਟੀਚਿਊਟ ਆਫ਼ ਮੈਨੇਜ਼ਮੈਂਟ ਵਰਗੇ ਪ੍ਰੋਜੈਕਟ ਵੀ ਜ਼ਿਲ੍ਹੇ ਨੂੰ ਪ੍ਰਦਾਨ ਕੀਤੇ।ਉਨ੍ਹਾਂ ਨੇ ਚੋਣ ਜਿੱਤਣ ਤੋਂ ਬਾਅਦ ਇਸ ਤਰ੍ਹਾਂ ਦੇ ਹੋਰ ਪ੍ਰੋਜੈਕਟ ਗੁਰੂ ਨਗਰੀ ਲਈ ਲਿਆਂਦੇ ਜਾਣਗੇ।ਇਸ ਮੌਕੇ ਡਾ. ਸ਼ੁਸ਼ੀਲ ਦੇਵਗਨ ਅਤੇ ਓ. ਐਸ. ਡੀ. ਅਜੈਪਾਲ ਸਿੰਘ ਢਿੱਲੋਂ ਵੀ ਮੌਜ਼ੂਦ ਸਨ।

Check Also

ਭਗਵੰਤ ਮਾਨ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਬਿਹਤਰ ਸਵੱਛਤਾ ਸੇਵਾਵਾਂ ਯਕੀਨੀ ਬਣਾਉਣ ਲਈ 60 ਐਮ.ਐਲ.ਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਮਨਜ਼ੂਰੀ

ਚੰਡੀਗੜ੍ਹ, 6ਅਗਸਤ:(ਪੰਜਾਬ ਪੋਸਟ ਬਿਊਰੋ) – ਸਾਲਾਂ ਤੋਂ ਅੰਮ੍ਰਿਤਸਰ ਦਾ ਸੀਵਰੇਜ ਸਿਸਟਮ ਇਸ ਪਵਿੱਤਰ ਸ਼ਹਿਰ ਦੀਆਂ …

Leave a Reply