Friday, August 7, 2026

ਸੜ੍ਹਕ ਹਾਦਸਿਆਂ ਨੂੰ ਰੋਕਣ ਲਈ ਟ੍ਰੈਫ਼ਿਕ ਪੁਲਿਸ ਨੇ ਵਾਹਣਾਂ `ਤੇ ਲਗਾਏ ਰਿਫਲੈਕਟਰ

PPN15010201713ਫਾਜ਼ਿਲਕਾ, 15 ਜਨਵਰੀ (ਵਿਨੀਤ ਅਰੋੜਾ)- ਸੀਨੀਅਰ ਪੁਲਸ ਕਪਤਾਨ ਫਾਜ਼ਿਲਕਾ ਦੇ ਨਿਰਦੇਸ਼ਾਂ ਮੁਤਾਬਕ 9 ਤੋਂ 15 ਜਨਵਰੀ ਤੱਕ ਮਨਾਏ ਜਾ ਰਹੇ ਸੜ੍ਹਕ ਸੁਰੱਖਿਆ ਹਫ਼ਤੇ ਦੇ ਤਹਿਤ ਟ੍ਰੈਫ਼ਿਕ ਪੁਲਸ ਵੱਲੋਂ ਟ੍ਰੈਫਿਕ ਪੁਲਸ ਇੰਚਾਰਜ਼ ਹਰਦੇਵ ਸਿੰਘ ਦੀ ਅਗਵਾਈ ਵਿਚ ਵ੍ਹੀਕਲ ਚਾਲਕਾਂ ਨੂੰ ਟ੍ਰੈਫਿਕ ਨਯਮਾਂ ਦੀ ਜਾਣਕਾਰੀ ਦਿੰਦੇ ਹੋਏ ਵ੍ਹੀਕਲਾਂ ਤੇ ਰਿਫਲੈਕਟਰ ਲਗਾਏ ਗਏ।ਪ੍ਰੋਗਰਾਮ ਦੌਰਾਨ ਡਿਪਟੀ ਕਮਿਸ਼ਨਰ ਦਫ਼ਤਰ ਫਾਜ਼ਿਲਕਾ ਦੇ ਨੇੜੇ ਟ੍ਰੈਫ਼ਿਕ ਪੁਲਸ ਇੰਚਾਰਜ਼ ਹਰਦੇਵ ਸਿੰਘ ਵੱਲੋਂ ਵ੍ਹੀਕਲ ਚਾਲਕਾਂ ਨੂੰ ਰੋਕਕੇ ਟ੍ਰੈਫ਼ਿਕ ਨਿਯਮਾਂ ਦੇ ਪ੍ਰਤੀ ਜਾਗਰੂਕ ਕੀਤਾ ਗਿਆ। ਉਥੇ ਹੀ ਬਿਨਾ ਹੈਲਮੈਟ ਪਾਏ ਮੋਟਰ ਸਾਇਕਲ ਤੇ ਸਵਾਰ ਵ੍ਹੀਕਲ ਚਾਲਕਾਂ ਨੂੰ ਰੋਕਕੇ ਹੈਲਮੈਂਟ ਦੀ ਵਰਤੋਂ ਕਰਨ ਦੇ ਲਈ ਪ੍ਰੇਰਿਤ ਕੀਤਾ ਗਿਆ।ਉਨ੍ਹਾਂ ਕਿਹਾ ਕਿ ਧੁੰਦ ਦਾ ਮੋਸਮ ਹੈ। ਇਸ ਲਈ ਵਾਹਣ ਚਾਲਕਾਂ ਨੂੰ ਆਪਣੇ ਵ੍ਹੀਕਲ ਘੱਟ ਰਫ਼ਤਾਰ ਨਾਲ ਚਲਾਉਣੇ ਚਾਹੀਦੇ ਹਨ।ਉਨ੍ਹਾਂ ਕਿਹਾ ਕਿ ਕੁਝ ਮਾਪੇ ਛੋਟੇ ਛੋਟੇ ਬੱਚਿਆਂ ਨੂੰ ਵ੍ਹੀਕਲ ਚਲਾਉਣ ਲਈ ਦੇ ਦਿੰਦੇ ਹਨ ਜਿਸ ਨਾਲ ਕਿਸੇ ਵੀ ਸਮੇਂ ਸੜ੍ਹਕ ਹਾਦਸਾ ਹੋਣ ਦਾ ਡੱਰ ਬੱਣਿਆ ਰਹਿੰਦਾ ਹੈ।ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਛੋਟੇ ਬੱਚਿਆਂ ਨੂੰ ਵ੍ਹੀਕਲ ਚਲਾਉਣ ਲਈ ਨਾ ਦੇਣ। ਤਾਕਿ ਹੋਣ ਵਾਲੇ ਸੜ੍ਹਕ ਹਾਦਸਿਆਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਵਾਹਣ ਚਾਲਕਾਂ ਨੂੰ ਹਮੇਸ਼ਾਂ ਟ੍ਰੈਫ਼ਿਕ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ। ਇਸ ਮੌਕੇ ਸੜ੍ਹਕ ਹਾਦਸਿਆਂ ਨੂੰ ਰੋਕਣ ਲਈ ਵ੍ਹੀਕਲਾਂ ਤੇ ਰਿਫਲੈਕਟਰ ਵੀ ਲਗਾਏ ਗਏ।ਇਸ ਮੌਕੇ ਐਚ.ਸੀ ਪਵਨ ਕੁਮਾਰ, ਐਚ.ਸੀ ਜੰਗੀਰ ਸਿੰਘ, ਐਚ.ਸੀ ਰਜਿੰਦਰ ਕੁਮਾਰ, ਮੇਜ਼ਰ ਸਿੰਘ ਅਤੇ ਹੋਰ ਪੁਲਿਸ ਕਰਮਚਾਰੀ ਹਾਜ਼ਰ ਸਨ।

Check Also

ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ

ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …

Leave a Reply