ਫਾਜ਼ਿਲਕਾ, 15 ਜਨਵਰੀ (ਵਿਨੀਤ ਅਰੋੜਾ) – ਭਾਰਤੀ ਜਨਤਾ ਦਲ ਯੁਨਾਈਟਿਡ ਪਾਰਟੀ ਦੇ ਫਾਜ਼ਿਲਕਾ ਵਿਧਾਨਸਭਾ ਤੋਂ ਉਮੀਦਵਾਰ ਨਗਿੰਦਰ ਸਿੰਘ ਆਵਾ ਵੱਲੋਂ ਸਥਾਨਕ ਸਰਕਾਰੀ ਐਮ ਆਰ ਕਾਲਜ ਦੇ ਸਾਹਮਣੇ ਖੋਲ੍ਹੇ ਗਏ ਦਫ਼ਤਰ ਦਾ ਉਦਘਾਟਨ ਅੱਜ ਸ਼ਹੀਦ ਅਧਿਆਪਕ ਸੰਦੀਪ ਕੁਮਾਰ ਦੇ ਪਿਤਾ ਗਿਆਨ ਚੰਦ ਤੋਂ ਕਰਵਾਇਆ ਗਿਆ।ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਸ਼ਹੀਦ ਅਧਿਆਪਕ ਸੰਦੀਪ ਕੁਮਾਰ ਦੇ ਪਿਤਾ ਗਿਆਨ ਚੰਦ ਨੇ ਕਿਹਾ ਕਿ ਭਾਰਤੀ ਜਨਤਾ ਦਲ ਯੁਨਾਈਟਿਡ ਪਾਰਟੀ ਦੇ ਫਾਜ਼ਿਲਕਾ ਵਿਧਾਨਸਭਾ ਤੋਂ ਉਮੀਦਵਾਰ ਨਗਿੰਦਰ ਸਿੰਘ ਆਵਾ ਇੱਕ ਇਮਾਨਦਾਰ ਅਤੇ ਮਿਹਨਤੀ ਉਮੀਦਵਾਰ ਹੈ।ਜੋ ਪਹਿਲਾ ਪੰਜਾਬ ਪੁਲਿਸ ’ਚ ਤੈਨਾਤ ਸੀ ਅਤੇ ਗਰੀਬ ਅਤੇ ਜ਼ਰੂਰਤਮੰਦ ਪਰਿਵਾਰਾਂ ਦੇ ਬੱਚਿਆਂ ਨੂੰ ਮੁਫ਼ਤ ਕੋਚਿੰਗ ਦਿੰਦਾ ਸੀ।ਇਸ ਤੋਂ ਇਲਾਵਾ ਨਗਿੰਦਰ ਸਿੰਘ ਨੇ ਕਈ ਖਿਡਾਰੀਆਂ ਨੂੰ ਨੋਕਰੀ ਲਈ ਵੀ ਤਿਆਰ ਕੀਤਾ।ਉਨ੍ਹਾਂ ਦੱਸਿਆ ਕਿ ਨਗਿੰਦਰ ਸਿੰਘ ਨੇ ਪੰਜਾਬ ਦੇ ਸਿਸਟਮ ਨੂੰ ਸੁਧਾਰਨ ਲਈ ਆਪਣੀ ਸਰਕਾਰੀ ਨੌਕਰੀ ਛੱਡਕੇ ਚੋਣ ਲੜਨ ਦਾ ਫੈਸਲਾ ਕੀਤਾ ਹੈ।ਆਪਣੇ ਸੰਬੋਧਨ ਵਿੱਚ ਪਾਰਟੀ ਉਮੀਦਵਾਰ ਨਗਿੰਦਰ ਸਿੰਘ ਆਵਾ ਨੇ ਕਿਹਾ ਕਿ ਪੰਜਾਬ ਦੀ ਨੋਜ਼ਵਾਨ ਪੀੜ੍ਹੀ ਨਸ਼ੇ ਦੀ ਦਲ ਦਲ ਵਿਚ ਧੱਸਦੀ ਜਾ ਰਹੀ ਹੈ ਅਤੇ ਸਰਕਾਰ ਵੱਲੋਂ ਇਸ ਬੁਰਾਈ ਨੂੰ ਰੋਕਣ ਅਤੇ ਨੋਜ਼ਵਾਨ ਪੀੜ੍ਹੀ ਨੂੰ ਬਚਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ।ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਦੇ ਹਜ਼ਾਰਾਂ ਨੋਜ਼ਵਾਨ ਪੜ੍ਹ ਲਿਖ ਕੇ ਬੇਰੁਜ਼ਗਾਰ ਫਿਰ ਰਹੇ ਹਨ ਅਤੇ ਨੋਜ਼ਵਾਨਾਂ ਦੇ ਰੋਜ਼ਗਾਰ ਸਬੰਧੀ ਫਿਕਰਾਂ ਉਨ੍ਹਾਂ ਦੇ ਮਾਤਾ ਪਿਤਾ ਦੇ ਚਿਹਰੇ ’ਤੇ ਵੇਖਣ ਨੂੰ ਮਿਲ ਰਹੀਆਂ ਹਨ ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਸਰਕਾਰ ਦੇ ਰਾਜ ਵਿਚ ਪੰਜਾਬ ਦਾ ਅਨਦਾਤਾ ਕਿਸਾਨ ਖੁਦਖੁਸ਼ੀਆਂ ਕਰਨ ਲਈ ਮਜ਼ਬੂਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਇੱਟਾਂ ਪੱਥਰਾਂ ਨਾਲ ਵਿਕਾਸ ਕਰਨਾ ਹੀ ਵਿਕਾਸ ਨਹੀਂ ਹੁੰਦਾ। ਨਗਿੰਦਰ ਸਿੰਘ ਆਵਾ ਨੇ ਕਿਹਾ ਕਿ ਭਾਰਤੀ ਜਨਤਾ ਦਲ ਯੂਨਾਈਟਿਡ ਪਾਰਟੀ ਦੀ ਸਰਕਾਰ ਆਉਣ ਤੇ ਪੰਜਾਬ ’ਚ ਨਸ਼ੇ ਅਤੇ ਭ੍ਰਿਸ਼ਟਾਚਾਰ ਨੂੰ ਜੜ ਤੋਂ ਖ਼ਤਮ ਕੀਤਾ ਜਾਵੇਗਾ ਅਤੇ ਪੰਜਾਬ ਨੂੰ ਇੱਕ ਖੁਸ਼ਹਾਲ ਸੂਬਾ ਬਣਾਇਆ ਜਾਵੇਗਾ।ਇਸ ਮੋਕੇ ਗੁਰਪ੍ਰੀਤ ਸਿੰਘ, ਸੁਨੀਲ ਧਾਮੂ, ਸ਼ੇਰੂ ਕੁਮਾਰ, ਹੇਮ ਰਾਜ ਅਤੇ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ।
Check Also
ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ
ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …
Punjab Post Daily Online Newspaper & Print Media